• Home
 • »
 • News
 • »
 • punjab
 • »
 • THIS YOUNG MAN BECAME THE HERO OF THE PEASANT STRUGGLE THE PICTURE GOES VIRAL

ਕਿਸਾਨ ਸੰਘਰਸ਼ ਦਾ 'ਹੀਰੋ' ਬਣਿਆ ਇਹ ਨੋਜਵਾਨ, ਫੋਟੋ ਨੇ ਸੋਸ਼ਲ ਮੀਡੀਆ 'ਤੇ ਪੁੱਟੀਆਂ ਧੂੜਾਂ

ਹੁਣ ਤੁਹਾਨੂੰ ਦਿਖਾਉਂਦੇ ਹਾਂ ਕਿ ਇੱਕ ਅਜਿਹੇ ਨੌਜਵਾਨ ਦੀ ਤਸਵੀਰ ਨੇ ਜਿਸ ਨੇ ਪੁਲਿਸ ਦੀ ਗੱਡੀ ਤੇ ਚੜ੍ਹ ਕੇ ਵਾਟਰ ਕੈਨਨ ਦਾ ਰੁਖ ਬਦਲ ਦਿੱਤਾ। ਇਸ ਨੌਜਵਾਨ ਦੀ ਵੀਡੀਓ ਤੇ ਫੋਟੋ ਸੋਸ਼ਲ਼ ਮੀਡੀਆ ਉੱਤੇ ਵੱਡੀ ਪੱਧਰ ਉੱਤੇ ਸ਼ੇਅਰ ਹੋ ਰਹੀ ਹੈ। ਖ਼ਬਰ ਵਿੱਚ ਜਾਣੋ ਪੂਰਾ ਮਾਮਲਾ...

ਕਿਸਾਨ ਸੰਘਰਸ਼ ਦਾ 'ਹੀਰੋ' ਬਣਿਆ ਇਹ ਨੋਜਵਾਨ, ਫੋਟੋ ਨੇ ਸੋਸ਼ਲ ਮੀਡੀਆ 'ਤੇ ਪੁੱਟੀਆਂ ਧੂੜਾਂ

 • Share this:
  ਚੰਡੀਗੜ੍ਹ: ਅੰਬਾਲਾ ਦੇ ਚੰਡੀਗੜ੍ਹ ਹਾਈਵੇਅ ਦੀਆਂ ਉੱਤੇ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਸਨ ਪਰ ਕਿਸਾਨਾਂ ਨੂੰ ਬੈਰੀਕੇਡ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਇਸ ਦਰਮਿਆਨ ਕਿਸਾਨ ਅੱਗੇ ਵੱਧਣ ਦੀ ਜ਼ਿੱਦ ਉੱਤੇ ਅੜੇ ਰਹੇ ਤਾਂ ਪੁਲਿਸ ਨੇ ਕਿਸਾਨਾਂ ਨਾਲ ਸਖ਼ਤ ਪਰਤਣ ਦਾ ਫੈਸਲਾ ਕੀਤਾ ਹੈ। ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਠੰਡ ਵਿੱਚ ਕਿਸਾਨਾਂ ਉੱਤੇ ਪਾਣੀਆਂ ਦੀਆਂ ਬੋਛਾਰਾਂ ਮਾਰਨਾ ਸ਼ੁਰੂ ਕਰ ਦਿੱਤਾ। ਇਸ ਦਰਮਿਆਨ ਅਚਾਨਕ ਇੱਕ ਦਲੇਰ ਨੌਜਵਾਨ ਸਾਹਮਣੇ ਆਇਆ। ਜਿਸ ਨੇ ਬੜੀ ਦਲੇਰੀ ਤੇ ਚੁਸਤੀ ਨਾਲ ਪੁਲਿਸ ਦੇ ਪਾਣੀ ਦੇ ਟੈਂਕ 'ਤੇ ਛਾਲ ਮਾਰ ਕੇ ਚੜਿਆ ਤੇ ਪਾਣੀ ਦੇ ਟੱਕਣ ਨੂੰ ਬੰਦ ਕਰ ਦਿੱਤਾ। ਇਸਦੇ ਤੁਰੰਤ ਬਾਅਦ ਪੁਲਿਸ ਦੀ ਗੱਡੀ ਤੋਂ ਉਤਰਨ ਲਈ ਨੌਜਵਾਨ ਨੇ ਮੁੜ ਟਰਾਲੀ ਉੱਤੇ ਛਾਲ ਮਾਰ ਦਿੱਤੀ। ਇਸ ਸਾਰੀ ਕਾਰਵਾਈ ਦੀ ਉੱਥੇ ਖੜ੍ਹੇ ਲੋਕਾਂ ਨੇ ਵੀਡੀਓ ਬਣਾ ਲਈ ਤੇ ਫੋਟੋ ਖਿੱਚੀ। ਬੱਸ ਥੋੜੇ ਸਮੇਂ ਉੱਤੇ ਇਹ ਇਸ ਨੌਜਵਾਨ ਦੀ ਸਟੋਰੀ ਸੋਸ਼ਲ ਮੀਡੀਆ ਬੜੀ ਤੇਜ਼ੀ ਨਾਲ ਵਾਇਰਲ ਹੋ ਗਈ। ਇੰਨਾ ਹੀ ਨਹੀਂਂ ਲੋਕ ਇਸ ਨੌਜਾਨ ਦੀ ਫੋਟ ਤੇ ਵੀਡੀਓ ਆਪਣੇ ਵਟਸਐਪ ਸਟੈਟਸ ਉੱਤੇ ਪਾਉਣ ਲੱਗੇ।

  ਨੌਜਵਾਨ ਦੀ ਹਿੰਮਤ ਦਾ ਸੋਸ਼ਲ ਮੀਡੀਆ ਕਾਇਲ ਹੋ ਗਿਆ ਹੈ। ਪਹਿਲਾਂ ਪੁਲਸ ਨੂੰ ਪਿੱਛੇ ਕਰਦੇ ਹੋਇਆਂ ਤੇ ਪਾਣੀ ਦੀਆਂ ਬੌਛਾਰਾਂ ਝੱਲਦੇ ਹੋਇਆਂ ਪਹਿਲਾਂ ਪਾਣੀ ਦੀਆਂ ਬੌਛਾਰਾਂ ਵਾਲੀ ਗੱਡੀ ਤੇ ਚੜ ਕੇ ਬੌਛਾਰ ਬੰਦ ਕੀਤੀ ਫੇਰ ਗੱਡੀ ਤੋਂ ਅਪਣੀ ਟਰਾਲੀ ਚ ਛਾਲ ਮਾਰਕੇ ਅੱਗੇ ਵਧਿਆ। ਹੇਠਾਂ ਦੇਖ ਵੀਡੀਓ..

  ਇਸ ਨੌਜਵਾਨ ਨੇ ਜਨਤਾ ਨੂੰ ਹੀ ਨਹੀਂ ਬਲਕਿ ਸਿਆਸੀ ਲੀਡਰਾਂ ਨੂੰ ਪ੍ਰਭਾਵਿਤ ਕੀਤਾ। ਜਿਸ ਕਾਰਨ ਕਾਂਗਰਸ ਤੇ ਆਪ ਦੇ ਆਗੂ ਇਸਨੂੰ ਸਲੂਟ ਕਰਨ ਲੱਗੇ।
  ਕਾਂਗਰਸ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀਤੀ ਪ੍ਰਸ਼ੰਸਾ-

  ਆਮ ਆਦਮੀ ਨੇ ਵੀ ਕੀਤੀ ਪ੍ਰਸ਼ੰਸਾ


  ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਵੱਲ ਚੜ੍ਹਾਈ ਕਰ ਰਹੇ ਹਨ। ਅੰਬਾਲਾ ਤੇ ਕੁਰੂਕੇਸ਼ਤਰ ਚ ਬੈਰੀਕੇਡ ਤੋੜ ਕੇ ਕਿਸਾਨ ਅੱਗੇ ਵੱਲ ਵਧੇ ਪਰ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਥਾਂ-ਥਾਂ ਲਾਏ ਨਾਕੇ ਲਾਏ ਹੋਏ ਹਨ। ਪੰਜਾਬ ਦੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਨੇ ਪੁਖਤਾ ਪ੍ਰਬੰਧ ਕੀਤੇ। ਪੰਜਾਬ ਨਾਲ ਲੱਗਦੇ ਬਾਰਡਰਾਂ ਤੇ ਕੀਤੀ ਸਖਤ ਬੈਰੀਕੇਡਿੰਗ ਤੇ ਕਈ-ਕਈ ਥਾਵਾਂ ਤੇ 4-4 ਲੇਅਰ ਦੀ ਨਾਕੇਬੰਦੀ ਕੀਤੀ ਹੋਈ ਹੈ। ਹਰਿਆਣ ਵਿੱਚ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੰਡੂਨੀ ਦਾ ਕਾਫ਼ਲਾ ਅੰਬਾਲਾ ਤੇ ਕੁਰੂਕਸ਼ੇਤਰ ਚ ਬੈਰੀਕੇਡਿੰਗ ਤੋੜ ਕੇ ਅੱਗੇ ਵਧ ਗਿਆ ਹੈ। ਕਾਫਲਾ ਕਰਨਾਲ ਵੱਲ ਵਧ ਰਿਹਾ ਹੈ। ਅੱਗੇ ਪੁਲਿਸ ਪ੍ਰਸ਼ਾਸਨ ਵੱਲੋਂ ਕਰਨਾਲ ਵਿੱਚ ਕਾਫਲੇ ਨੂੰ ਰੋਕਣ ਲਈ ਵੱਡੇ ਪ੍ਰਬੰਧ ਕੀਤੇ ਗਏ। ਬੈਰੀਕੇਡਿੰਗ ਕੀਤੀ ਗਈ ਹੈ।

  ਕਿਸਾਨਾਂ ਦੇ ਅੰਦੋਲਨ ਕਰਕੇ ਹਰਿਆਣਾ ਸਰਕਾਰ ਨੇ ਪੰਜਾਬ ਵਿੱਚ ਹਰਿਆਣਾ ਰੋਡਵੇਜ ਦੀ ਬੱਸ ਸੇਵਾ ਬੰਦ ਕੀਤੀ ਹੈ।ਹਰਿਆਣਾ ਸਰਕਾਰ ਵੱਲੋਂ ਬਾਰਡਰ ਸੀਲ ਕਰਨ ‘ਤੇ ਸਿਆਸਤ ਭਖੀ ਹੈ। ਕਾਂਗਰਸ ਅਤੇ ਅਕਾਲੀ ਦਲ ਨੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਅੱਗ ਤੇ ਤੇਲ ਪਾਉਣ ਦਾ ਕੰਮ ਹੋ ਰਿਹਾ ਹੈ ਤੇ ਇਸ ਨਾਲ ਹਾਲਾਤ ਹੋਰ ਵਿਗੜ ਸਕਦੈ ਹਨ।

  ਦੂਜੇ ਪਾਸੇ ਪੰਜਾਬ ਦੇ ਕਿਸਾਨ ਦਿੱਲੀ ਵੱਲ ਚੜ੍ਹਾਈ ਕਰਨ ਲਈ ਤਿਆਰ ਬਰ ਤਿਆਰ ਹਨ। ਪੂਰੇ ਸਾਜੋ ਸਾਮਾਨ ਨਾਲ ਘਰਾਂ ਚੋਂ ਨਿਕਲ ਚੁੱਕੇ ਹਨ। ਤਿਆਰੀ ਲੰਬੀ ਲੜਾਈ ਦੀ ਕੀਤੀ ਹੋਈ ਹੈ। ਖਨੌਰੀ ਬਾਰਡਰ ਤੇ ਵੀ ਕਿਸਾਨਾਂ ਵੱਲੋਂ ਮੋਰਚਾ ਲਗਾ ਦਿੱਤਾ ਗਿਆ, ਉੱਥੇ ਹੀ ਗੱਲ ਲੁਧਿਆਣਾ, ਬਰਨਾਲਾ, ਮੋਗਾ ਤੇ ਫਗਵਾੜਾ ਦੀ ਕੀਤੀ ਜਾਵੇ ਤਾਂ ਲੋਕ ਦਿੱਲੀ ਲਈ ਨਿਕਲ ਚੁੱਕੇ ਹਨ। ਜਿੰਨ੍ਹਾਂ ਨੇ ਸਾਫ ਕਰ ਦਿੱਤਾ ਕਿ ਜਿੱਥੇ ਵੀ ਰੋਕਿਆ ਗਿਆ...ਉੱਥੇ ਹੀ ਮੋਰਚਾ ਲਗਾ ਦੇਣਗੇ।
  Published by:Sukhwinder Singh
  First published: