16 ਫਰਵਰੀ ਨੂੰ ਹਜ਼ਾਰਾਂ ਕਿਸਾਨ ਸੀਏਏ ਖਿਲਾਫ ਮਾਲੇਰਕੋਟਲਾ ਵੱਲ ਕੂਚ ਕਰਨਗੇ

News18 Punjabi | News18 Punjab
Updated: January 24, 2020, 7:24 PM IST
share image
16 ਫਰਵਰੀ ਨੂੰ ਹਜ਼ਾਰਾਂ ਕਿਸਾਨ ਸੀਏਏ ਖਿਲਾਫ ਮਾਲੇਰਕੋਟਲਾ ਵੱਲ ਕੂਚ ਕਰਨਗੇ
16 ਫਰਵਰੀ ਨੂੰ ਹਜ਼ਾਰਾਂ ਕਿਸਾਨ ਸੀਏਏ ਖਿਲਾਫ ਮਾਲੇਰਕੋਟਲਾ ਵੱਲ ਕੂਚ ਕਰਨਗੇ

ਕਾਨੂੰਨ ਦਾ ਬੀਕੇਯੂ ਏਕਤਾ ਡਕੌਂਦਾ  ਪੁਰਜੋਰ ਨਿੰਦਾ ਕਰਦਾ ਹੈ ਅਤੇ 16 ਫਰਵਰੀ ਨੂੰ ਮਲੇਰਕੋਟਲਾ ਵਿਚ ਭਰਾਤਰੀ ਜਥੇਬੰਦੀਆਂ  ਦੇ ਸਹਿਯੋਗ ਨਾਲ ਵੱਡਾ ਇਕੱਠ ਕਰਕੇ ਸਰਕਾਰ ਨੂੰ ਨਾਗਰਿਕਤਾ ਸੋਧ ਕਾਨੂੰਨ ਨੂੰ ਰੱਦ ਕਰਨ ਲਈ ਮਜਬੂਰ ਕਰੇਗੀ।

  • Share this:
  • Facebook share img
  • Twitter share img
  • Linkedin share img
ਬਰਨਾਲਾ-  ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਮੀਟਿੰਗ ਤਰਕਸ਼ੀਲ ਭਵਨ ਬਰਨਾਲਾ ਵਿਖੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਵਿੱਚ ਮੋਦੀ –ਸ਼ਾਹ ਹਕੂਮਤ ਵੱਲੋਂ ਲਿਆਂਦੇ ਕੌਮੀ ਨਾਗਰਿਕਤਾ ਰਜਿਸਟਰ,ਨਾਗਰਿਕਤਾ ਸੋਧ ਕਾਨੂੰਨ ਅਤੇ ਕੌਮੀ ਜਨਸੰਖਿਆ ਰਜਿਸਟਰ ਤੇ ਵਿਚਾਰ ਚਰਚਾ ਕੀਤੀ ਗਈ । ਜੋ ਅਸੀਂ ਸਦੀਆਂ ਤੋਂ ਇਸ ਮੁਲਕ ਵਿੱਚ ਇੱਥੇ ਰਹਿ ਰਹੇ ਹਾਂ ਸਾਨੂੰ ਆਪਣੀ ਨਾਗਰਿਕਤਾ ਸਿੱਧ ਕਰਨ ਲਈ ਆਪਣੇ ਉਿ-ਦਾਦੇ ਦੇ ਜਨਮ ਸਰਟੀਫਿਕੇਟ ਮਹੱਈਆ ਕਰਨੇ ਪੈਣਗੇ। ਇਹ ਸਿੱਧ ਕਰਨ ਲਈ ਅਧਾਰ ਕਾਰਡ, ਪਾਸਪੋਰਟ,ਪੈਨ ਕਾਰਡ, ਰਾਸ਼ਨ ਕਾਰਡ ਸਬੂਤ ਨਹੀਂ ਮੰਨੇ ਜਾਣਗੇ।ਇਹ ਸਿਰਫ ਜਨਮ ਮਿਤੀ ਦੇ ਸਰਕਾਰੀ ਸਰਟੀਫਿਕੇਟ ਨੂੰ ਸਬੂਤ ਮੰਨਿਆ ਜਾਵੇਗਾ। ਜੇਕਰ ਕੋਈ ਆਪਣਾ ਜਨਮ ਸਰਟੀਫਿਕੇਟ ਦੇ ਵੀ ਦਿੰਦਾ ਹਾਂ ਤਾਂ ਸਾਨੂੰ ਆਪਣੇ ਆਪਣੇ ਮਾਤਾ ਪਿਤਾ ਦਾ ਜਨਮ ਸਰਟੀਫਿਕੇਟ ਪੇਸ਼ ਕਰਨਾ ਪਵੇਗਾ। ਜਦੋਂ ਕਿ ਪਹਿਲਾਂ ਲੋਕਾਂ ਨੂੰ ਇਨ੍ਹਾਂ ਸਬੂਤਾਂ ਬਾਰੇ ਬਹੁਤੀ ਜਾਣਕਾਰੀ ਨਾ ਹੋਣ ਕਾਰਨ ਬਹੁਤੇ ਸਾਰੇ ਭਾਰਤੀਆਂ ਦੇ ਜਨਮ ਰਜਿਸਟਰ ਹੀਂ ਨਹੀਂ ਹੋਏ। ਲਗਭਗ ਦੇਸ਼ ਦੇ ੭੦% ਲੋਕ ਸਬੂਤ ਪੇਸ਼ ਨਹੀਂ ਕਰ ਸਕਦੇ।ਜੋ ਸਰਕਾਰ ਨੇ ਪਹਿਲਾਂ ਅਸਾਮ ਵਿਚ ਲਾਗੂ ਕੀਤਾ ਉੱਥੇ 19 ਲੱਖ ਲੋਕ ਆਪਣੀ ਨਾਗਰਿਕਤਾ ਸਿੱਧ ਨਹੀਂ ਕਰ ਸਕੇ।ਜਿਹੜੇ ਨਾਗਰਿਕਤਾ ਦੇ ਸਬੂਤ ਨਹੀਂ ਦੇ ਸਕਣਗੇ ਉਨ੍ਹਾਂ ਨੂੰ ਡਿਟੇਸ਼ਨ ਸੈਂਟਰਾਂ ਵਿਚ ਜਬਰੀ ਰੱਖਿਆ ਜਾਵੇਗਾ ਤੇ ਨਾਲ ਹੀ ਇਹ ਵੀ ਇਨ੍ਹਾਂ ਕੋਲ ਨਾਗਰਿਕਤਾ ਨਹੀਂ ਹੋਵੇਗੀ। ਉਨ੍ਹਾਂ ਵਿਚ ਹਿੰਦੂ, ਪਾਰਸੀ,ਇਸਾਈਆਂ ਨੂੰ ਨਾਗਰਿਕਤਾ ਤਾਂ ਦਿੱਤੀ ਜਾਵੇਗੀ ਪਰ ਮੁਸਲਮਾਨ ਭਾਈਚਾਰੇ ਨੂੰ ਇਸਤੋਂ ਬਾਹਰ ਰੱਖਿਆ ਗਿਆ।

ਇਸਤੋਂ ਸਾਫ ਜਾਹਰ ਹੈ ਕਿ ਨਾਗਰਿਕਤਾ ਕਾਨੂੰਨ ਰਾਹੀਂ ਧਰਮ ਦੇ ਅਧਾਰ 'ਤੇ ਵੰਡੀਆਂ ਪਾਉਣ ਵੱਲ ਧੱਕਿਆ ਜਾ ਰਿਹਾ ਹੈ ਜਿਸਦਾ ਪੂਰੇ ਸੰਸਾਰ ਵਿਚ ਵਿਰੋਧ ਹੋ ਰਿਹਾ ਹੈ । ਇਸਨੂੰ ਲਾਗੂ ਕਰਨ ਲਈ ਜੇਐਨਯੂ ਅਤੇ ਜਾਮੀਆ ਮਿਲੀਆ ਯੂਨੀਵਰਸਿਟੀਆਂ ਵਿੱਚ ਵਿਰੋਧ ਕਰ ਰਹੇ ਵਿਦਿਆਰਥੀਆਂ ਨੂੰ ਏਬੀਵੀਪੀ ਦੇ ਗੁੰਡਿਆਂ ਅਤੇ ਪੁਲਿਸ ਦੀ ਸ਼ਹਿ'ਤੇ ਵਿਦਿਆਰਥੀਆਂ ਨੂੰ ਅੰਨ੍ਹੇ ਜਬਰ ਦਾ ਨਿਸ਼ਾਨਾ ਬਣਾਇਆ ਗਿਆ,ਹੋਸਟਲਾਂ ਦੀ ਭੰਨ ਤੋੜ ਕੀਤੀ ਗਈ। ਲਾਇਬ੍ਰਰੇਰੀਆਂ ਵਿੱਚ ਪੜ੍ਹ ਰਹੇ ਵਿਦਿਆਂਰਥੀਆਂ ਤੱਕ ਨੂੰ ਵੀ ਨਿਸ਼ਾਨਾ ਬਣਾਇਆ ਗਿਆ।ਹੁਣ ਸ਼ਹੀਨ ਬਾਗ ਤੋਂ ਲੈਕੇ ਪਟਨਾ,ਲਖਨਊ ਤੱਕ ਸੰਘਰਸ਼ ਵਿੱਚ ਸ਼ਾਮਿਲ ਲੋਕਾਂ ਖਾਸ ਕਰ ਔਰਤਾਂ 'ਤੇ ਨਕਾਬਪੋਸ਼ਾਂ ਵਲੋਂ ਜਬਰ ਢਾਹਿਆ ਜਾ ਰਿਹਾ ਹੈ। ਮੋਦੀ ਹਕੂਮਤ ਦੇ ਭਗਵਾਂਧਾਰੀਆਂ ਵੱਲੋਂ ਤਰ੍ਹਾਂ ਤਰ੍ਹਾਂ ਦੀ ਸਾਜਿਸ਼ਾਂ ਰਚਕੇ ਸੰਘਰਸ਼ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਹਰਕਤਾਂ ਅਤੇ ਯੋਗੀ ਦੀ ਹਕੂਮਤ ਵੱਲੋਂ ਦੇਸ਼ ਧ੍ਰੋਹ ਵਰਗੇ ਮੁਕੱਦਮੇ ਦਰਜ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾਣ ਦੀ ਮੀਟਿੰਗ ਨੇ ਸਖਤ ਨਿਖੇਧੀ ਕੀਤੀ। ਭਾਜਪਾ ਅਸਲ ਵਿੱਚ ਲੋਕਾਂ ਦੇ ਅਸਲ ਮੁੱਦੇ ਜਿਵੇਂ ਤਬਾਹ ਹੋ ਰਹੀ ਕਿਸਾਨੀ , ਸਮੇਂ ਸਮੇਂ ਦੀਆਂ ਹਕੂਮਤਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਚੜ੍ਹਿਆ ਕਰਜਾ , ਫਸਲਾਂ ਦੇ ਪੂਰੇ ਲਾਹੇ ਬੰਦ ਭਾਅ, ਬੇਰੁਜ਼ਗਾਰੀ ਸਾਰੇ ਹੱਦਾਂ ਬੰਨਾਂ ਟੱਪ ਚੁੱਕੀ ਹੈ , ਮਜਦੂਰਾਂ ਨੂੰ ਰੁਜਗਾਰ ਨਹੀਂ ਮਿਲ ਰਿਹਾ, ਛੋਟੇ ਕਾਰੋਬਾਰ ਤਬਾਹ ਹੋ ਰਹੇ ਹਨ ਆਦਿ ਬੁਨਿਆਦੀ ਮੁੱਦਿਆਂ ਤੋਂ ਧਿਆਨ ਪਾਸੇ ਹਟਾਉਣਾ ਚਾਹੁੰਦੀ ਹੈ। ਜਿਸਨੂੰ ਭਾਰਤ ਦੇ ਲੋਕ ਕਦਾਚਿਤ ਬਰਦਾਸ਼ਤ ਨਹੀਂ ਕਰਨਗੇ।

ਇਸ ਕਾਨੂੰਨ ਦਾ ਬੀਕੇਯੂ ਏਕਤਾ ਡਕੌਂਦਾ  ਪੁਰਜੋਰ ਨਿੰਦਾ ਕਰਦਾ ਹੈ ਅਤੇ 16 ਫਰਵਰੀ ਨੂੰ ਮਲੇਰਕੋਟਲਾ ਵਿਚ ਭਰਾਤਰੀ ਜਥੇਬੰਦੀਆਂ  ਦੇ ਸਹਿਯੋਗ ਨਾਲ ਵੱਡਾ ਇਕੱਠ ਕਰਕੇ ਸਰਕਾਰ ਨੂੰ ਨਾਗਰਿਕਤਾ ਸੋਧ ਕਾਨੂੰਨ ਨੂੰ ਰੱਦ ਕਰਨ ਲਈ ਮਜਬੂਰ ਕਰੇਗੀ। ਮੀਟਿੰਗ ਵਿੱਚ ਸੂਬਾ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ ਦੇ ਵੱਡੇ ਭਰਾ ਬੇਅੰਤ ਸਿੰਘ  ਦੀ ਬੇਵਕਤੀ ਮੌਤ 'ਤੇ ਦੁੱਖ ਜਾਹਰ ਕੀਤਾ । ਦੋ ਮਿੰਟ ਦਾ ਮੌਨ ਧਾਰ ਕੇ ਸਰਧਾਂਜ਼ਲੀ ਭੇਂਟ ਕੀਤੀ ਗਈ। ਮਾਸਟਰ ਜਗਤਾਰ ਸਿੰਘ ਰੋੜੀਕਪੂਰਾ ਦੀ ਬਰਸੀ 23  ਫਰਵਰੀ ਨੂੰ ਰੋੜੀਕਪੂਰਾ ਵਿਖੇ ਮਨਾਉਣ ਦਾ ਫੈਸਲਾ ਕੀਤਾ ਗਿਆ। ਕਿਸਾਨਾਂ ਦੇ ਭਖਵੇਂ ਮੁੱਦਿਆਂ ਜਿਵੇਂ ਕਿ ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਾਉਣ, ਮੁਕੰਮਲ ਕਰਜ ਮੁਕਤੀ, ਮਜਬੂਰੀ ਵੱਸ ਪਰਾਲ਼ੀ ਸਾੜਨ ਤੇ ਕਿਸਾਨਾਂ ਤੇ ਕੀਤੇ ਪਰਚੇ ਰੱਦ ਕਰਾਉਣ, ਅਵਾਰਾ ਪਸ਼ੂਆਂ ਦਾ ਠੋਸ ਹੱਲ ਕਰਾਉਣ ਲਈ ਕੇਂਦਰ ਅਤੇ ਸਰਕਾਰ ਨੇ ਜੋ ਲੋਕਾਂ ਨਾਲ ਚੋਣਾਂ ਸਮੇਂ ਵਾਅਦੇ ਕੀਤੇ ਗਏ ਸਨ। ਉਨ੍ਹਾਂ ਨੂੰ ਲਾਗੂ ਕਰਾਉਣ ਲਈ ਭਰਾਤਰੀ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਜਲਦੀ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਮੀਟਿੰਗ ਵਿਚ ਮਨਜੀਤ ਧਨੇਰ , ਜਗਮੋਹਣ ਸਿੰਘ ਪਟਿਆਲਾ, ਗੁਰਮੀਤ ਸਿੰਘ ਭੱਟੀਵਾਲ, ਰਾਮ ਸਿੰਘ ਮਰਟੋਰੜਾ ਅਤੇ ਜਿਲ੍ਹਿਆਂ ਦੇ ਦਰਸ਼ਨ ਸਿੰਘ ਉਗੋਕੇ , ਗੁਰਦੇਵ ਸਿੰਘ ਮਾਂਗੇਵਾਲ,ਹਰਦੀਪ ਗਾਲਿਬ, ਹਰਨੇਕ ਸਿੰਘ ਮਹਿਮਾ,ਧਰਮਪਾਲ ਸਿੰਘ ਰੋੜੀਕਪੂਰਾ,ਮਹਿੰਦਰ ਸਿੰਘ ਭੈਣੀਬਾਘਾ, ਮਹਿੰਦਰ ਸਿੰਘ ਦਿਆਲਪੁਰਾ ,ਬਲਦੇਵ ਸਿੰਘ ਭਾਈਰੂਪਾ,ਜਗਨ ਸਿੰਘ ਭਵਾਨੀਗੜ੍ਹ, ਸੁਖਵਿੰਦਰ ਸਿੰਘ ਫੂਲੇਵਾਲਾ ਆਗੂ ਹਾਜਰ ਸਨ।
First published: January 24, 2020
ਹੋਰ ਪੜ੍ਹੋ
ਅਗਲੀ ਖ਼ਬਰ