16 ਫਰਵਰੀ ਨੂੰ ਹਜ਼ਾਰਾਂ ਕਿਸਾਨ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਮਲੇਰਕੋਟਲਾ ਵੱਲ ਕੂਚ ਕਰਨਗੇ

News18 Punjabi | News18 Punjab
Updated: February 14, 2020, 7:00 PM IST
share image
16 ਫਰਵਰੀ ਨੂੰ ਹਜ਼ਾਰਾਂ ਕਿਸਾਨ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਮਲੇਰਕੋਟਲਾ ਵੱਲ ਕੂਚ ਕਰਨਗੇ
16 ਫਰਵਰੀ ਨੂੰ ਹਜ਼ਾਰਾਂ ਕਿਸਾਨ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਮਲੇਰਕੋਟਲਾ ਵੱਲ ਕੂਚ ਕਰਨਗੇ

ਮੋਦੀ –ਸ਼ਾਹ ਹਕੂਮਤ ਵੱਲੋਂ ਲਿਆਂਦੇ ਕੌਮੀ ਨਾਗਰਿਕਤਾ ਰਜਿਸਟਰ,ਨਾਗਰਿਕਤਾ ਸੋਧ ਕਾਨੂੰਨ ਅਤੇ ਕੌਮੀ ਜਨਸੰਖਿਆ ਰਜਿਸਟਰ ਲਿਆਉਣ ਦਾ ਮਕਸਦ ਸਦੀਆਂ ਤੋਂ ਇਸ ਮੁਲਕ ਵਿੱਚ ਲੋਕਾਂ ਨੂੰ ਆਪਣੀ ਨਾਗਰਿਕਤਾ ਸਿੱਧ ਕਰਨ ਲਈ ਆਪਣੇ ਪਿਉ-ਦਾਦੇ ਦੇ ਜਨਮ ਸਰਟੀਫਿਕੇਟ ਮਹੱਈਆ ਕਰਨੇ ਪੈਣਗੇ।

  • Share this:
  • Facebook share img
  • Twitter share img
  • Linkedin share img
ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ,ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ ਨੇ ਪ੍ਰੈਸ ਦੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੋਦੀ –ਸ਼ਾਹ ਹਕੂਮਤ ਵੱਲੋਂ ਲਿਆਂਦੇ ਕੌਮੀ ਨਾਗਰਿਕਤਾ ਰਜਿਸਟਰ,ਨਾਗਰਿਕਤਾ ਸੋਧ ਕਾਨੂੰਨ ਅਤੇ ਕੌਮੀ ਜਨਸੰਖਿਆ ਰਜਿਸਟਰ ਲਿਆਉਣ ਦਾ ਮਕਸਦ ਸਦੀਆਂ ਤੋਂ ਇਸ ਮੁਲਕ ਵਿੱਚ ਲੋਕਾਂ ਨੂੰ ਆਪਣੀ ਨਾਗਰਿਕਤਾ ਸਿੱਧ ਕਰਨ ਲਈ ਆਪਣੇ ਪਿਉ-ਦਾਦੇ ਦੇ ਜਨਮ ਸਰਟੀਫਿਕੇਟ ਮਹੱਈਆ ਕਰਨੇ ਪੈਣਗੇ। ਇਹ ਸਿੱਧ ਕਰਨ ਲਈ ਅਧਾਰ ਕਾਰਡ, ਪਾਸਪੋਰਟ,ਪੈਨ ਕਾਰਡ, ਰਾਸ਼ਨ ਕਾਰਡ ਸਬੂਤ ਨਹੀਂ ਮੰਨੇ ਜਾਣਗੇ।ਇਹ ਸਿਰਫ ਜਨਮ ਮਿਤੀ ਦੇ ਸਰਕਾਰੀ ਸਰਟੀਫਿਕੇਟ ਨੂੰ ਸਬੂਤ ਮੰਨਿਆ ਜਾਵੇਗਾ। ਜੇਕਰ ਕੋਈ ਆਪਣਾ ਜਨਮ ਸਰਟੀਫਿਕੇਟ ਦੇ ਵੀ ਦਿੰਦਾ ਹਾਂ ਤਾਂ ਸਾਨੂੰ ਆਪਣੇ ਆਪਣੇ ਮਾਤਾ ਪਿਤਾ ਦਾ ਜਨਮ ਸਰਟੀਫਿਕੇਟ ਪੇਸ਼ ਕਰਨਾ ਪਵੇਗਾ। ਜਦੋਂ ਕਿ ਪਹਿਲਾਂ ਲੋਕਾਂ ਨੂੰ ਇਨ੍ਹਾਂ ਸਬੂਤਾਂ ਬਾਰੇ ਬਹੁਤੀ ਜਾਣਕਾਰੀ ਨਾ ਹੋਣ ਕਾਰਨ ਬਹੁਤੇ ਸਾਰੇ ਭਾਰਤੀਆਂ ਦੇ ਜਨਮ ਰਜਿਸਟਰ ਹੀਂ ਨਹੀਂ ਹੋਏ। ਲਗਭਗ ਦੇਸ਼ ਦੇ 70% ਲੋਕ ਸਬੂਤ ਪੇਸ਼ ਨਹੀਂ ਕਰ ਸਕਦੇ।ਜੋ ਸਰਕਾਰ ਨੇ ਪਹਿਲਾਂ ਅਸਾਮ ਵਿਚ ਲਾਗੂ ਕੀਤਾ ਉੱਥੇ 19 ਲੱਖ ਲੋਕ ਆਪਣੀ ਨਾਗਰਿਕਤਾ ਸਿੱਧ ਨਹੀਂ ਕਰ ਸਕੇ। ਜਦ ਕਿ ਇਸ 3% ਅਬਾਦੀ ਦਾ ਡਾਟਾ ਇਕੱਠਾ ਕਰਨ ਉੱਪਰ 1600 ਕਰੋੜ ਰੁ.ਖਰਚ ਆਇਆ ਹੈ। ਜਿਹੜੇ ਨਾਗਰਿਕਤਾ ਦੇ ਸਬੂਤ ਨਹੀਂ ਦੇ ਸਕਣਗੇ। ਉਨ੍ਹਾਂ ਨੂੰ ਡਿਟੇਸ਼ਨ ਸੈਂਟਰਾਂ ਵਿਚ ਜਬਰੀ ਰੱਖਿਆ ਜਾਵੇਗਾ ਤੇ ਨਾਲ ਹੀ ਇਹ ਵੀ ਇਨਾਂ ਕੋਲ ਨਾਗਰਿਕਤਾ ਨਹੀਂ ਹੋਵੇਗੀ। ਉਨ੍ਹਾਂ ਵਿਚ ਹਿੰਦੂ, ਪਾਰਸੀ,ਇਸਾਈਆਂ ਨੂੰ ਨਾਗਰਿਕਤਾ ਤਾਂ ਦਿੱਤੀ ਜਾਵੇਗੀ ਪਰ ਮੁਸਲਮਾਨ ਭਾਈਚਾਰੇ ਨੂੰ ਇਸਤੋਂ ਬਾਹਰ ਰੱਖਿਆ ਗਿਆ।ਇਸਤੋਂ ਸਾਫ ਜਾਹਰ ਹੈ ਕਿ ਨਾਗਰਿਕਤਾ ਕਾਨੂੰਨ ਰਾਹੀਂ ਧਰਮ ਦੇ ਅਧਾਰ'ਤੇ ਵੰਡੀਆਂ ਪਾਉਣ ਵੱਲ ਧੱਕਿਆ ਜਾ ਰਿਹਾ ਹੈ ਜਿਸਦਾ ਪੂਰੇ ਸੰਸਾਰ ਵਿਚ ਵਿਰੋਧ ਹੋ ਰਿਹਾ ਹੈ । ਸਾਡੇ ਮੁਲਕ ਅੰਦਰ ਹੀ ਇਸ ਕਾਲੇ ਕਾਨੂੰਨ ਦਾ ਵਿਰੋਧ ਕਰਨ ਲਈ 167 ਥਾਵਾਂ ਤੇ ਉੱਸਰੇ ਸ਼ਹੀਨ ਬਾਗ ਹਾਕਮਾਂ ਦੇ ਢਿੱਡੀਂ ਹੌਲ ਪਾ ਰਹੇ  ਹਨ।ਬਿਆਨ ਜਾਰੀ ਰੱਖਦਿਆਂ ਆਗੂਆਂ ਕਿਹਾ ਕਿ ਇਸਨੂੰ ਲਾਗੂ ਕਰਨ ਲਈ ਜੇਐਨਯੂ ਅਤੇ ਜਾਮੀਆ ਮਿਲੀਆ ਯੂਨੀਵਰਸਿਟੀਆਂ ਵਿੱਚ ਵਿਰੋਧ ਕਰ ਰਹੇ ਵਿਦਿਆਰਥੀਆਂ ਨੂੰ ਏਬੀਵੀਪੀ ਦੇ ਗੁੰਡਿਆਂ ਅਤੇ ਪੁਲਿਸ ਦੀ ਸ਼ਹਿ'ਤੇ ਵਿਦਿਆਰਥੀਆਂ ਨੂੰ ਅੰਨ੍ਹੇ ਜਬਰ ਦਾ ਨਿਸ਼ਾਨਾ ਬਣਾਇਆ ਗਿਆ,ਹੋਸਟਲਾਂ ਦੀ ਭੰਨ ਤੋੜ ਕੀਤੀ ਗਈ। ਲਾਇਬ੍ਰਰੇਰੀਆਂ ਵਿੱਚ ਪੜ ਰਹੇ ਵਿਦਿਆਂਰਥੀਆਂ ਤੱਕ ਨੂੰ ਵੀ ਨਿਸ਼ਾਨਾ ਬਣਾਇਆ ਗਿਆ।ਹੁਣ ਸ਼ਹੀਨ ਬਾਗ ਤੋਂ ਲੈਕੇ ਪਟਨਾ,ਲਖਨਊ ਤੱਕ ਸੰਘਰਸ਼ ਵਿੱਚ ਸ਼ਾਮਿਲ ਲੋਕਾਂ ਖਾਸ ਕਰ ਔਰਤਾਂ 'ਤੇ ਨਕਾਬਪੋਸ਼ਾਂ ਵਲੋਂ ਜਬਰ ਢਾਹਿਆ ਜਾ ਰਿਹਾ ਹੈ। ਮੋਦੀ ਹਕੂਮਤ ਦੇ ਭਗਵਾਂਧਾਰੀਆਂ ਵੱਲੋਂ ਤਰ੍ਹਾਂ ਤਰ੍ਹਾਂ ਦੀ ਸਾਜਿਸ਼ਾਂ ਰਚਕੇ ਸੰਘਰਸ਼ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਹਰਕਤਾਂ ਅਤੇ ਯੋਗੀ ਦੀ ਹਕੂਮਤ ਵੱਲੋਂ ਦੇਸ਼ ਧ੍ਰੋਹ ਵਰਗੇ ਮੁਕੱਦਮੇ ਦਰਜ ਅਤੇ ਜਾਇਦਾਤਾਂ ਕੁਰਕ ਕਰਨ ਦੇ ਫੁਰਮਾਨ ਜਾਰੀ ਕੀਤੇ ਜਾ ਰਹੇ ਹਨ। ਭਾਜਪਾ ਅਸਲ ਵਿੱਚ ਲੋਕਾਂ ਦੇ ਅਸਲ ਮੁੱਦੇ ਜਿਵੇਂ ਤਬਾਹ ਹੋ ਰਹੀ ਕਿਸਾਨੀ , ਸਮੇਂ ਸਮੇਂ ਦੀਆਂ ਹਕੂਮਤਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਚੜਿਆ ਕਰਜਾ , ਫਸਲਾਂ ਦੇ ਪੂਰੇ ਲਾਹੇ ਬੰਦ ਭਾਅ, ਬੇਰੁਜ਼ਗਾਰੀ ਸਾਰੇ ਹੱਦਾਂ ਬੰਨਾਂ ਟੱਪ ਚੁੱਕੀ ਹੈ , ਮਜਦੂਰਾਂ ਨੂੰ ਰੁਜਗਾਰ ਨਹੀਂ ਮਿਲ ਰਿਹਾ, ਛੋਟੇ ਕਾਰੋਬਾਰ ਤਬਾਹ ਹੋ ਰਹੇ ਹਨ ਆਦਿ ਬੁਨਿਆਦੀ ਮੁੱਦਿਆਂ ਤੋਂ ਧਿਆਨ ਪਾਸੇ ਹਟਾਉਣਾ ਚਾਹੁੰਦੀ ਹੈ। ਜਿਸਨੂੰ ਭਾਰਤ ਦੇ ਲੋਕ ਕਦਾਚਿਤ ਬਰਦਾਸ਼ਤ ਨਹੀਂ ਕਰਨਗੇ।
16 ਫਰਵਰੀ ਨੂੰ ਮਲੇਰਕੋਟਲਾ ਵਿਚ ਭਰਾਤਰੀ ਜਥੇਬੰਦੀਆਂ  ਦੇ ਸਹਿਯੋਗ ਨਾਲ ਵੱਡਾ ਇਕੱਠ ਕਰਕੇ ਸਰਕਾਰ ਨੂੰ ਨਾਗਰਿਕਤਾ ਸੋਧ ਕਾਨੂੰਨ ਨੂੰ ਰੱਦ ਕਰਨ ਲਈ ਮਜਬੂਰ ਕਰੇਗੀ। ਆਗੂਆਂ ਕਿਹਾ ਕਿ ਸਮੁੱਚੇ ਪੰਜਾਬ ਵਿੱਚ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ,ਦਹਿ ਹਜਾਰਾਂ ਕਿਸਾਨ,ਮਜਦੂਰ,ਜਮਹੂਰੀ ਸ਼ਕਤੀਆਂ ਅਤੇ ਇਨਸਾਫਪਸੰਦ ਲੋਕ ਪੂਰੇ ਉਤਸ਼ਾਹ ਨਾਲ ਭਾਗ ਲੈਣਗੇ । ਇਸ ਇਕੱੱਠ ਵਿੱਚ ਕਿਸਾਨ ਔਰਤਾਂ ਦੇ ਕਾਫਲੇ ਵੀ ਪੂਰੇ ਜੋਰਸ਼ੋਰ ਨਾਲ ਸ਼ਾਮਿਲ ਹੋਣਗੇ। ਇਸ ਮਹਾਂ ਰੈਲੀ ਵਿੱਚ 18 ਕਿਸਾਨ¸ਮਜਦੂਰ,ਸਨਅਤੀ ਕਾਮਿਆਂ ਦੀਆਂ ਜਥੇਬੰਦੀਆਂ ਤੋਂ ਇਲਾਵਾ ਜਮਹੂਰੀ ਸ਼ਕਤੀਆਂ,ਤਰਕਸ਼ੀਲ ਕਾਮੇ,ਬੁੱਧੀਜੀਵੀ,ਕਲਾਕਾਰ,ਰੰਗਕਰਮੀ ਅਤੇ ਸ਼ਹੀਨ ਬਾਗ ਤੋਂ ਵੀ ਵੱਡਾ ਕਾਫਲਾ ਇਸ ਮਹਾਂਰੈਲੀ ਵਿੱਚ  ਸ਼ਾਮਿਲ ਹੋਵੇਗਾ।

 
First published: February 14, 2020
ਹੋਰ ਪੜ੍ਹੋ
ਅਗਲੀ ਖ਼ਬਰ