ਸਿੱਧੂ ਦੀ ਅਵਾਜ਼ ਜਾਣ ਦਾ ਖਤਰਾ, 5 ਦਿਨ ਤੱਕ ਆਰਾਮ ਕਰਨ ਦੀ ਨਸੀਹਤ

Harneep Kaur
Updated: December 6, 2018, 4:48 PM IST
ਸਿੱਧੂ ਦੀ ਅਵਾਜ਼ ਜਾਣ ਦਾ ਖਤਰਾ, 5 ਦਿਨ ਤੱਕ ਆਰਾਮ ਕਰਨ ਦੀ ਨਸੀਹਤ
Harneep Kaur
Updated: December 6, 2018, 4:48 PM IST
ਆਪਣੇ ਸ਼ਾਇਰਾਨਾ ਅਤੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਮਸ਼ਹੂਰ ਸਾਬਕਾ ਕ੍ਰਿਕੇਟਰ ਅਤੇ ਪੰਜਾਬ ਸਰਕਾਰ 'ਚ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਆਵਾਜ਼ ਜਾਣ ਦਾ ਖਤਰਾ ਪੈਦਾ ਹੋ ਗਿਆ ਹੈ। ਫਿਲਹਾਲ ਡਾਕਟਰਾਂ ਨੇ ਉਹਨਾਂ ਨੂੰ 3 ਤੋਂ 5 ਦਿਨਾਂ ਤੱਕ ਪੂਰੀ ਤਰ੍ਹਾਂ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਦੱਸ ਦੇਈਏ ਕਿ ਪਿੱਛਲੇ ਕੁੱਝ ਦਿਨਾਂ ਤੋਂ ਸਿੱਧੂ ਲਗਾਤਾਰ ਕਾਂਗਰਸ ਵੱਲੋਂ ਵਿਧਾਨ ਸਭ ਚੌਣਾਂ ਲਈ ਪ੍ਰਚਾਰ ਅਭਿਆਨ 'ਚ ਲੱਗੇ ਹੋਏ ਹਨ।

ਵੀਰਵਾਰ ਨੂੰ ਜਾਰੀ ਇਕ ਅਧਿਕਾਰਿਕ ਬਿਆਨ 'ਚ ਕਿਹਾ ਗਿਆ ਹੈ ਕਿ ਪਿੱਛਲੇ 17 ਦਿਨਾਂ ਤੱਕ ਸਿੱਧੂ ਨੇ ਲਗਾਤਾਰ ਚੋਣ ਪ੍ਰਚਾਰ 'ਚ ਹਿੱਸਾ ਲਿਆ। ਇਸ ਦੌਰਾਨ ਉਹਨਾਂ ਨੇ 70 ਤੋਂ ਵੱਧ ਵਾਰੀ ਚੋਣਾਂ ਲਈ ਪ੍ਰਚਾਰ ਕੀਤਾ। ਬਿਆਨ 'ਚ ਕਿਹਾ ਗਿਆ ਕਿ ਲਗਾਤਾਰ ਚੋਣਾਂ ਪ੍ਰਚਾਰ ਦੌਰਾਨ ਭਾਸ਼ਨਾਂ ਅਤੇ ਹਵਾਈ ਯਾਤਰਾ' ਚ ਉਹਨਾਂ ਦੀ ਆਵਾਜ਼ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਡਾਕਟਰਾਂ ਨੇ ਉਹਨਾਂ ਦੀ ਆਵਾਜ਼ ਨੂੰ ਖਤਰਾ ਦੱਸਦੇ ਹੋਏ ਉਹਨਾਂ ਨੂੰ ਪੂਰੀ ਤਰ੍ਹਾਂ ਆਰਾਮ ਕਰਨ ਦੀ ਸਲਾਹ ਦਿੱਤੀ।
First published: December 6, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...