ਜਲੰਧਰ : ਸ਼ਰਾਬ ਸਮੱਗਲਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਦੀ ਲੜੀ ਵਿਚ ਇੰਸਪੈਕਟਰ ਇੰਦਰਜੀਤ ਸਿੰਘ ਇੰਚਾਰਜ ਸਪੈਸ਼ਲ ਓਪਰੇਸ਼ਨ ਯੂਨਿਟ ਕਮਿਸ਼ਨਰੇਟ ਜਲੰਧਰ ਦੀ ਟੀਮ ਕਾਰਵਾਈ ਕਰਦੇ ਹੋਏ 03 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 20 ਪੇਟੀਆ ਸ਼ਰਾਬ ਮਾਰਕਾ ਵੱਖ ਵੱਖ ਫਾਰ ਸੇਲ ਇਨ ਚੰਡੀਗੜ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਸਪੈਸ਼ਲ ਓਪਰੇਸ਼ਨ ਯੂਨਿਟ ਕਮਿਸ਼ਨਰੇਟ ਜਲੰਧਰ ਦੀ ਪੁਲਿਸ ਟੀਮ ਨੇ ਥਾਏ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਵਰਕਸ਼ਾਪ ਚੌਂਕ ਜਲੰਧਰ ਮੌਜੂਦ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸੰਜੀਵ ਗੁਜਰਾਲ ਪੁੱਤਰ ਗਿਆਨ ਚੰਦ ਵਾਸੀ ਮੁਹੱਲਾ ਕਬੀਰ ਵਿਹਾਰ ਰਾਜ ਨਗਰ ਬਸਤੀ ਬਾਵਾ ਖੇਲ ਜਲੰਧਰ ਅਤੇ ਉਸ ਦਾ ਲੜਕਾ ਅਕਾਸ਼ ਆਪਣੇ ਦੋ ਹੋਰ ਸਾਥੀਆ ਬਲਜਿੰਦਰ ਸਿੰਘ ਉਰਫ ਹੈਪੀ ਪੁੱਤਰ ਰਾਮ ਸੁੰਦਰ ਸਿੰਘ ਵਾਸੀ ਮਕਾਨ ਨੰ. 1568 ਗਲੀ ਨੰਬਰ 12 ਸੰਗਤ ਸਿੰਘ ਨਗਰ ਜਲੰਧਰ ਅਤੇ ਕਮਲਦੀਪ ਕਨੌਜੀਆ ਪੁੱਤਰ ਸ਼ੀਤਲ ਪ੍ਰਸ਼ਾਦ ਵਾਸੀ ਮਕਾਨ ਨੰ. 48 ਸ਼ਿਵ ਐਵੀਨਿਊ ਦੀਪ ਨਗਰ ਕੈਂਟ ਜਲੰਧਰ ਨੇ ਮਿਲ ਕੇ ਸ਼ਰਾਬ ਦੀ ਸਮਗਲਿੰਗ ਕਰਨ ਇਕ ਗਿਰੋਹ ਬਣਾਇਆ ਹੋਇਆ ਹੈ
ਇਹ ਗਰੋਹ ਬਾਹਰਲੀਆਂ ਸਟੇਟਾਂ ਤੋਂ ਸਸਤੇ ਭਾਅ ਸ਼ਰਾਬ ਲਿਆ ਕੇ ਜਲੰਧਰ ਸ਼ਹਿਰ ਵਿੱਚ ਆਪਣੇ ਗਾਹਕਾਂ ਨੂੰ ਮਹਿੰਗੇ ਭਾਅ ਸਪਲਾਈ ਕਰਦੇ ਹਨ। ਅੱਜ ਵੀ ਸੰਜੀਵ ਗੁਜਰਾਲ ਉਕਤ ਦੇ ਕਹਿਣ ਤੇ ਅਕਾਸ਼, ਬਲਜਿੰਦਰ ਸਿੰਘ ਅਤੇ ਕਮਲਦੀਪ ਕਨੌਜੀਆ ਉਕਤਾਨ ਗੱਡੀ ਨੰਬਰੀ PB11-CB-5636 ਮਾਰਕਾ ਐਂਟੀਉਸ ਰੰਗ ਚਿੱਟਾ ਪਰ ਭਾਰੀ ਮਾਤਰਾ ਵਿੱਚ ਬਾਹਰਲੀ ਸਟੇਟ ਤੋਂ ਸ਼ਰਾਬ ਲੱਦ ਕੇ ਲਿਆ ਰਹੇ ਹਨ ਅਤੇ ਸੋਢਲ ਨਗਰ ਵੱਲੋਂ ਗਾਜੀ ਗੁਲਾ ਦਾਣਾ ਮੰਡੀ ਜਲੰਧਰ ਨੂੰ ਆ ਰਹੇ ਹਨ ਅਤੇ ਜੇਕਰ ਇਸੇ ਵਕਤ ਗਾਜੀ ਗੁੱਲਾ ਚੌਂਕ ਵਿੱਚ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾਵੇ ਤਾਂ ਉਕਤ ਦੋਨੋਂ ਨੌਜਵਾਨ ਸਮੇਤ ਸ਼ਰਾਬ ਰੰਗੇ ਹੱਥੀ ਕਾਬੂ ਆ ਸਕਦੇ ਹਨ। ਜਿਸ ਤੋਂ ਉਕਤ ਗੱਡੀ ਨੂੰ ਕਾਬੂ ਕਰਕੇ ਗੱਡੀ ਵਿੱਚੋਂ 20 ਪੇਟੀਆ ਸ਼ਰਾਬ ਮਾਰਕਾ ਵੱਖ ਵੱਖ ਫਾਰ ਸੇਲ ਇੰਨ ਚੰਡੀਗੜ੍ਹ ਬ੍ਰਾਮਦ ਕੀਤੀ।
ਜਿਸ ਤੇ ਦੋਸ਼ੀਆਨ ਵਿਰੁੱਧ ਕਾਰਵਾਈ ਕਰਦੇ ਹੋਏ ਮੁਕਦਮਾ 91 EXCISE ਐਕਟ, 420 IPC ਥਾਣਾ ਡਵੀਜਨ ਨੰਬਰ 8 ਵਿੱਚ ਦਰਜ ਕੀਤਾ ਗਿਆ ਤੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਅਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ |
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Jalandhar