ਪ੍ਰੋਪਰਟੀ ਡੀਲਰ ਦੀ ਅਸ਼ਲੀਲ ਵੀਡੀਉ ਬਣਾ ਕੇ 50 ਲੱਖ ਦੀ ਮੰਗ, ਔਰਤ ਸਣੇ ਪੁਲਿਸ ਮੁਲਾਜ਼ਮ ਤੇ ਜਾਅਲੀ ਪੱਤਰਕਾਰ ਕਾਬੂ

News18 Punjabi | News18 Punjab
Updated: June 30, 2020, 1:52 PM IST
share image
ਪ੍ਰੋਪਰਟੀ ਡੀਲਰ ਦੀ ਅਸ਼ਲੀਲ ਵੀਡੀਉ ਬਣਾ ਕੇ 50 ਲੱਖ ਦੀ ਮੰਗ, ਔਰਤ ਸਣੇ ਪੁਲਿਸ ਮੁਲਾਜ਼ਮ ਤੇ ਜਾਅਲੀ ਪੱਤਰਕਾਰ ਕਾਬੂ
ਪ੍ਰੋਪਰਟੀ ਡੀਲਰ ਦੀ ਅਸ਼ਲੀਲ ਵੀਡੀਉ ਬਣਾ ਕੇ 50 ਲੱਖ ਦੀ ਮੰਗ, ਔਰਤ ਸਣੇ ਪੁਲਿਸ ਮੁਲਾਜ਼ਮ ਤੇ ਜਾਅਲੀ ਪੱਤਰਕਾਰ ਕਾਬੂ

ਇਸ ਮਾਮਲੇ ਵਿੱਚ ਪੁਲਸ ਅਨੁਸਾਰ ਪ੍ਰੋਪਰਟੀ ਡੀਲਰ ਦੇ ਨਾਲ ਸੌਦਾ 10 ਲੱਖ ਵਿੱਚ ਤੈਅ ਹੋਇਆ, ਪੈਸੇ ਨਾ ਦੇਣ ਦੀ ਸੂਰਤ ਚ ਵੀਡੀਉ ਵਾਇਰਲ ਕਰਨ ਦੀ ਧਮਕੀ ਵੀ ਦਿੱਤੀ , ਪਰ ਪ੍ਰੋਪਰਟੀ ਡੀਲਰ ਨੇ ਬਲੈਕਮੇਲ ਕਰਨ ਵਾਲਿਆ ਨੂੰ ਸਬਕ ਸਿਖਾਉਣ ਲਈ ਥਾਣਾ ਡੇਹਲੋਂ ਚ ਸ਼ਿਕਾਇਤ ਦਰਜ ਕਰਵਾ ਦਿੱਤੀ।

  • Share this:
  • Facebook share img
  • Twitter share img
  • Linkedin share img
ਲੁਧਿਆਣਾ( ਜਸਵੀਰ ਬਰਾੜ):ਇੱਕ ਪ੍ਰਾਪਰਟੀ ਡੀਲਰ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਤੋਂ 50 ਲੱਖ ਦੀ ਮੰਗ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਮਹਿਲਾ ਸਮੇਤ ਤਿੰਨ ਜਾਣੇ ਗ੍ਰਿਫਤਾਰ ਕੀਤੇ ਹਨ। ਇਸ ਕਾਂਡ ਵਿੱਚ ਪੁਲਿਸ ਦੀ ਵਰਦੀ ਉੱਤੇ ਇੱਕ ਵਾਰ ਫਿਰ ਦਾਗ ਲੱਗਾ ਹੈ। ਗ੍ਰਿਫਤਾਰ ਵਿਅਕਤੀਆਂ ਵਿੱਚ ਡਾਬਾ  ਪੁਲਸ ਥਾਣੇ ਚ ਤਾਇਨਾਤ ਮੁਲਾਜਿਮ ਧਰਮਿੰਦਰ ਸਿੰਘ ਨੇ ਜਿਸ ਨੇ ਆਪਣੀ ਇੱਕ ਮਹਿਲਾ ਸਾਥੀ ਮਨਜੀਤ ਕੌਰ ਤੇ ਇੱਕ ਫ਼ਰਜੀ ਪਤਰਕਾਰ ਸੁਖਵਿੰਦਰ ਸਿੰਘ ਨਾਲ ਮਿਲ ਕੇ ਪ੍ਰੋਪਰਟੀ ਡੀਲਰ ਦੀ ਅਸ਼ਲੀਲ ਵੀਡੀਉ ਬਣਾ ਕੇ ਉਸ ਤੋਂ 50 ਲੱਖ ਦੀ ਮੰਗ ਕੀਤੀ ਸੀ।

ਇਸ ਮਾਮਲੇ ਵਿੱਚ ਪੁਲਸ ਅਨੁਸਾਰ ਪ੍ਰੋਪਰਟੀ ਡੀਲਰ ਦੇ ਨਾਲ ਸੌਦਾ 10 ਲੱਖ ਵਿੱਚ ਤੈਅ ਹੋਇਆ, ਪੈਸੇ ਨਾ ਦੇਣ ਦੀ ਸੂਰਤ ਚ ਵੀਡੀਉ ਵਾਇਰਲ ਕਰਨ ਦੀ ਧਮਕੀ ਵੀ ਦਿੱਤੀ , ਪਰ ਪ੍ਰੋਪਰਟੀ ਡੀਲਰ ਨੇ ਬਲੈਕਮੇਲ ਕਰਨ ਵਾਲਿਆ ਨੂੰ ਸਬਕ ਸਿਖਾਉਣ ਲਈ ਥਾਣਾ ਡੇਹਲੋਂ ਚ ਸ਼ਿਕਾਇਤ ਦਰਜ ਕਰਵਾ ਦਿੱਤੀ।

ਸ਼ਿਕਾਇਤ ਤੋਂ ਬਾਅਦ ਕਾਰਵਾਈ ਕਰਦਿਆਂ ਪੁਲਸ ਨੇ 3 ਮੁਲਜ਼ਮਾਂ ਨੂੰ 7 ਲੱਖ ਨਗਦੀ, ਮੋਬਾਈਲ ਫੋਨ ਤੇ ਕਾਰ ਸਮੇਤ ਗ੍ਰਿਫਤਾਰ ਕੀਤਾ। ਜਦ ਮੁਲਜਮ ਔਰਤ ਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਔਰਤ ਦੇ ਪਰਸ ਚੋਂ ਸੀਕਰੇਟ ਕੈਮਰਾ ਵੀ ਬਰਾਮਦ ਹੋਇਆ ਜਿਸ ਨਾਲ ਮੁਲਜਿਮ ਔਰਤ ਨੇ ਅਸ਼ਲੀਲ ਵੀਡੀਓ ਬਣਾਈ ਸੀ। ਫਿਲਹਾਲ ਪੁਲਸ ਨੇ ਫੜੇ ਗਏ ਮੁਲਜਮਾ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਕਰ ਦਿੱਤੀ ਹੈ ਤੇ ਪੜਤਾਲ ਕੀਤੀ ਜਾ ਰਹੀ ਹੈ ਕਿ ਮੁਲਜਮਾਂ ਨੇ ਪਹਿਲਾ ਤਾਂ ਨਹੀਂ ਕਿਸੇ ਹੋਰ ਨੂੰ ਆਪਣਾ ਸ਼ਿਕਾਰ ਬਣਾਇਆ। 
First published: June 30, 2020, 1:52 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading