ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਮੱਲ ਪੁਰ ਅੜਕਾਂ ਵਿੱਚ ਇੱਕ ਹੀ ਪਰਿਵਾਰ ਨਾਲ ਸਬੰਧਤ ਤਿੰਨ ਜੀਆਂ ਨੇ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ ਹੈ। ਮਰਨ ਵਾਲਿਆਂ ਵਿਚ ਪਤੀ-ਪਤਨੀ ਤੇ ਉਨ੍ਹਾਂ ਦੀ ਧੀ ਸ਼ਾਮਲ ਹੈ। ਲੜਕੀ ਦਾ 10 ਜਨਵਰੀ ਨੂੰ ਵਿਆਹ ਹੋਣ ਵਾਲਾ ਸੀ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਵਿਚ ਭੇਜ ਦਿੱਤਾ ਹੈ।
ਮ੍ਰਿਤਕ ਦੇ ਇਕ ਰਿਸ਼ਤੇਦਾਰ ਨੇ ਦੱਸਿਆ ਕਿ ਲੜਕੀ ਦਾ ਵਿਆਹ 10 ਜਨਵਰੀ ਨੂੰ ਹੋਣਾ ਸੀ। ਕੱਲ੍ਹ ਸ਼ਾਮਲ ਤੋਂ ਹੀ ਘਰ ਦਾ ਦਰਵਾਜ਼ਾ ਬੰਦ ਸੀ। ਅੱਜ ਜਦੋਂ ਰਿਸ਼ਤੇਦਾਰਾਂ ਨੇ ਫੋਨ ਕੀਤਾ ਤਾਂ ਕਿਸੇ ਨੇ ਨਹੀਂ ਚੁੱਕਿਆ ਤੇ ਨਾ ਦਰਵਾਜ਼ਾ ਖੋਲਿਆ। ਜਦੋਂ ਦਰਵਾਜ਼ਾ ਤੋੜ ਕੇ ਵੇਖਿਆ ਤਾਂ ਤਿੰਨ ਜੀਅ-ਜੀਤ ਰਾਮ, ਚੰਨੋ ਤੇ ਉਨ੍ਹਾਂ ਦੀ ਧੀ ਜਮੁਨਾ ਦੇਵੀ ਦੀਆਂ ਲਾਸ਼ਾਂ ਬਿਸਤਰੇ ਉਤੇ ਪਈਆਂ ਸਨ।
ਉਸ ਨੇ ਕਿਹਾ ਕਿ ਲੜਕੀ ਦੀ ਪਹਿਲੀ ਇੱਛਾ ਸੀ ਕਿ ਉਹ ਵਿਦੇਸ਼ ਵਿੱਚ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਕੋਈ ਸੰਯੋਗ ਨਾ ਹੋਣ ਕਾਰਨ ਉਹ ਬਲਾਚੌਰ ਵਿੱਚ ਵਿਆਹ ਕਰਾਉਣ ਲਈ ਰਾਜ਼ੀ ਹੋ ਗਈ ਜੋ 10 ਜਨਵਰੀ ਨੂੰ ਹੋਣ ਵਾਲੀ ਸੀ।
ਜੀਤ ਰਾਮ ਦੀਆਂ 7 ਧੀਆਂ ਸਨ ਜਿਸ ਵਿੱਚ ਇਹ ਲੜਕੀ ਸਭ ਤੋਂ ਛੋਟੀ ਸੀ। ਬਾਕੀ ਛੇ ਲੜਕੀਆਂ ਸ਼ਾਦੀਸ਼ੁਦਾ ਹਨ, ਉਹ ਸਭ ਤੋਂ ਛੋਟੀ ਲੜਕੀ ਸੀ। ਲੜਕੀ 40 ਸਾਲਾਂ ਦੀ ਸੀ। ਪੁਲਿਸ ਮੁਤਾਬਕ ਮੁਢਲੀ ਜਾਂਚ ਵਿਚ ਪਤਾ ਚੱਲਿਆ ਕਿ ਤਿੰਨਾਂ ਨੇ ਸਲੈਫਸ਼ ਖਾ ਕੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Suicide