• Home
 • »
 • News
 • »
 • punjab
 • »
 • THREE PEOPLE ARRESTED WITH 50 WINEBOXES SRI KIRATPUR SAHIB RAJ KUMAR

ਕੀਰਤਪੁਰ ਸਾਹਿਬ ਪੁਲਿਸ ਵੱਲੋਂ 50 ਪੇਟੀਆਂ ਸ਼ਰਾਬ ਸਮੇਤ ਤਿੰਨ ਕਾਬੂ

ਕੀਰਤਪੁਰ ਸਾਹਿਬ ਪੁਲਿਸ ਵੱਲੋਂ 50 ਪੇਟੀਆਂ ਸ਼ਰਾਬ ਸਮੇਤ ਤਿੰਨ ਕਾਬੂ (ਸੰਕੇਤਿਕ ਫੋਟੋ)

 • Share this:
  Raj Kumar
  ਸਥਾਨਕ ਪੁਲੀਸ ਥਾਣਾ ਕੀਰਤਪੁਰ ਸਾਹਿਬ ਦੀ ਪੁਲੀਸਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲੀਸ ਵਲੋਂ ਇਕ ਨਾਕੇਬੰਦੀ ਦੌਰਾਨ ਇਕ ਸਕਾਰਪੀਓ ਗੱਡੀ ਵਿੱਚ  ਸਵਾਰ ਤਿੰਨ ਵਿਅਕਤੀਆਂ ਨੂੰ 50 ਪੇਟੀਆਂ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੀਰਤਪੁਰ ਸਾਹਿਬ ਦੇ ਐੱਸ ਐੱਚ ਓ ਸੰਨੀ ਖੰਨਾ ਨੇ ਦੱਸਿਆ ਕਿ ਉਨ੍ਹਾਂ ਦੀ ਪੁਲੀਸ ਪਾਰਟੀ ਗਸ਼ਤ ਏ ਐਸ ਆਈ ਬਲਵੀਰ  ਚੰਦ ਦੀ ਅਗਵਾਈ ਹੇਠ ਹੌਲਦਾਰ ਸੰਦੀਪ ਕੁਮਾਰ, ਹੌਲਦਾਰ ਕੁਲਬੀਰ ਸਿੰਘ , ਕਾਂਸਟੇਬਲ ਰਵਿਇੰਦਰ ਸਿੰਘ, ਏ ਐਸ ਆਈ  ਦਿਨੇਸ਼ ਕੁਮਾਰ  ਡਰਾਈਵਰ ਅਤੇ ਹੋਮਗਾਰਡ ਮੁਲਾਜ਼ਮ ਕਸਤੂਰੀ ਲਾਲ ਐਕਸ ਵਾਈ ਐੱਲ ਨਹਿਰ  ਪਿੰਡ ਪਿਰਥੀਪੁਰ ਨਜ਼ਦੀਕ  ਮੌਜੂਦ ਸੀ।

  ਇਸੇ ਦੌਰਾਨ ਇਕ ਕਾਲੇ ਰੰਗ ਦੀ ਸਕੋਰਪੀਓ ਗੱਡੀ ਨੰਬਰ ਐਚ ਆਰ 70 ਏ 0226   ਬੁੰਗਾ ਸਾਹਿਬ ਸਾਈਡ ਤੋਂ  ਆਈ ਜਿਸ ਦੇ ਡਰਾਈਵਰ ਨੇ ਅੱਗੇ ਖੜ੍ਹੀ ਪੁਲੀਸ ਪਾਰਟੀ ਨੂੰ ਦੇਖ ਕੇ ਗੱਡੀ ਨੂੰ ਰੋਕ ਲਈ, ਜਿਸ ਨੂੰ ਸ਼ੱਕ ਪੈਣ ਤੇ  ਕਾਬੂ ਕਰ ਕੇ ਡਰਾਈਵਰ ਦਾ ਨਾਮ ਅਤੇ ਪਤਾ ਪੁੱਛਣ ਤੇ  ਉਸ ਨੇ ਆਪਣਾ ਨਾਮ ਰੇਸ਼ਮ ਚੰਦ ਪੁੱਤਰ ਰਾਮ ਦਾਸ ਵਾਸੀ ਰੂੜੇਵਾਲ ਥਾਣਾ ਨੂਰਪੁਰਬੇਦੀ  ਤੇ ਡਰਾਈਵਰ ਨਾਲ ਅਗਲੀ ਸੀਟ ਤੇ ਬੈਠੇ ਵਿਅਕਤੀ ਨੇ ਆਪਣਾ ਨਾਮ ਸੁਖਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਦਹੀਰਪੁਰ ਥਾਣਾ ਨੂਰਪੁਰਬੇਦੀ  ਤੇ ਪਿਛਲੀ ਸੀਟ ਤੇ ਬੈਠੇ ਵਿਅਕਤੀ ਨੇ ਆਪਣਾ ਨਾਮ ਬਲਰਾਮ ਕੁਮਾਰ ਪੁੱਤਰ ਅਨੰਤ ਰਾਮ ਵਾਸੀ ਪਿੰਡ ਰੂੜੇਵਾਲ ਹਾਲ ਵਾਸੀ ਆਜ਼ਮਪੁਰ ਦੱਸਿਆ। ਗੱਡੀ ਦੀ  ਤਲਾਸ਼ੀ ਲੈਣ ਤੇ ਗੱਡੀ ਡਿੱਗੀ ਵਿੱਚੋਂ ਗੱਤੇ ਦੀਆਂ ਬੰਦ ਪੇਟੀਆਂ ਮਿਲੀਆਂ, ਜਿਨ੍ਹਾਂ ਨੂੰ ਖੋਲ੍ਹ ਕੇ ਚੈੱਕ ਕੀਤਾ ਤਾਂ ਉਨ੍ਹਾਂ ਵਿੱਚੋਂ  ਸ਼ਰਾਬ ਮਾਰਕਾ ਯੂ ਕੇ ਨੰਬਰ ਇਕ ਵਿਸਕੀ  ਚੰਡੀਗੜ੍ਹ ਵਿੱਚ ਵਿਕਣ ਯੋਗ  ਬਰਾਮਦ ਹੋਈ।  ਪੇਟੀਆਂ ਦੀ ਗਿਣਤੀ ਕਰਨ ਤੇ ਕੁੱਲ ਗਿਣਤੀ 50 ਪੇਟੀਆਂ ਬਰਾਮਦ ਹੋਈਆਂ  ਸ਼ਰਾਬ ਇੱਕ ਹੀ ਮਾਰਕਾ ਦੀ ਹੋਣ ਕਾਰਨ ਤਿੰਨ ਖਾਲੀ ਡਰੰਮ ਪਲਾਸਟਿਕ ਦਾ ਪ੍ਰਬੰਧ ਕਰਕੇ  ਤਿੰਨੋਂ ਡਰੰਮਾਂ ਵਿੱਚ ਦੋ ਦੋ ਸੌ ਬੋਤਲਾਂ ਪਲਟੀਆਂ ਉਨ੍ਹਾਂ ਦੱਸਿਆ ਕਿ ਦੋਸ਼ੀਆਂ ਖ਼ਿਲਾਫ਼  ਐਕਸਾਈਜ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਨੂੰ ਕੱਲ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ
  Published by:Ashish Sharma
  First published:
  Advertisement
  Advertisement