• Home
  • »
  • News
  • »
  • punjab
  • »
  • THREE PERSONS WERE KILLED IN A ROAD ACCIDENT IN JALANDHAR WHEN A CAR COLLIDED WITH A TRUCK

Jalandhar: ਖੜ੍ਹੇ ਟਰੱਕ ਚ ਵੱਜੀ ਕਾਰ, ਵਿਆਹ ਤੋਂ ਪਰਤ ਰਹੇ ਤਿੰਨ ਜਾਣਿਆਂ ਦੀ ਮੌਤ

Jalandhar: ਖੜ੍ਹੇ ਟਰੱਕ ਚ ਵੱਜੀ ਕਾਰ, ਵਿਆਹ ਤੋਂ ਪਰਤ ਰਹੇ ਤਿੰਨ ਜਾਣਿਆਂ ਦੀ ਮੌਤ

Jalandhar: ਖੜ੍ਹੇ ਟਰੱਕ ਚ ਵੱਜੀ ਕਾਰ, ਵਿਆਹ ਤੋਂ ਪਰਤ ਰਹੇ ਤਿੰਨ ਜਾਣਿਆਂ ਦੀ ਮੌਤ

  • Share this:
    ਜਲੰਧਰ 'ਚ ਇੱਕ ਭਿਆਨਕ ਹਾਦਸਾ ਵਾਪਰਿਆ। ਤੇਜ਼ ਰਫਤਾਰ ਕਾਰ ਸੜਕ 'ਤੇ ਖੜ੍ਹੇ ਟਰੱਕ 'ਚ ਵੱਜੀ। ਹਾਦਸੇ 'ਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਤਿੰਨ ਹੋਰ ਮੈਂਬਰ ਗੰਭੀਰ ਜ਼ਖਮੀ ਹਨ। ਇਹ ਪਰਿਵਾਰ ਵਿਆਹ ਤੋਂ ਪਰਤ ਰਿਹਾ ਸੀ।

    ਇਹ ਦਰਦਨਾਕ ਹਾਦਸਾ ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ 'ਤੇ ਸਥਿਤ ਅੱਡਾ ਕਾਲਾ ਬੱਕਰਾ ਨਜ਼ਦੀਕ ਬੀਤੀ ਦੇਰ ਰਾਤ ਹੋਇਆ। ਕਾਰ ਸਵਾਰ ਟਾਂਡੇ ਤੋਂ ਜਲੰਧਰ ਨੂੰ ਆਪਣੀ ਕਾਰ ਦੇ ਵਿਚ ਸਵਾਰ ਹੋ ਕੇ ਆਪਣੇ ਘਰ ਜਲੰਧਰ ਨੂੰ ਆ ਰਹੇ ਸਨ।

    ਕਾਰ ਖੜ੍ਹੇ ਟਰੱਕ ਪਿੱਛੇ ਜ਼ੋਰ ਨਾਲ ਟਕਰਾ ਗਈ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ।
    Published by:Sukhwinder Singh
    First published: