Home /News /punjab /

ਬਰਨਾਲਾ 'ਚ ਪੁਲਿਸ ਛਾਪੇਮਾਰੀ ਦੌਰਾਨ 407 ਚਾਈਨਾ ਡੋਰ ਰੋਲਾਂ ਸਮੇਤ ਤਿੰਨ ਦੁਕਾਨਦਾਰ ਕਾਬੂ

ਬਰਨਾਲਾ 'ਚ ਪੁਲਿਸ ਛਾਪੇਮਾਰੀ ਦੌਰਾਨ 407 ਚਾਈਨਾ ਡੋਰ ਰੋਲਾਂ ਸਮੇਤ ਤਿੰਨ ਦੁਕਾਨਦਾਰ ਕਾਬੂ

  • Share this:

ਬਰਨਾਲਾ ਪੁਲਿਸ ਵੱਲੋਂ ਸ਼ਹਿਰ ਵਿਚ ਛਾਪੇਮਾਰੀ ਦੌਰਾਨ 407 ਚਾਈਨਾ ਡੋਰ ਰੋਲਾਂ ਸਮੇਤ ਤਿੰਨ ਦੁਕਾਨਦਾਰ ਕਾਬੂ

ਬਰਨਾਲਾ ਪੁਲੀਸ ਦੇ ਸੀਆਈਏ ਸਟਾਫ਼ ਵੱਲੋਂ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਵਿਰੁੱਧ ਸਖ਼ਤੀ ਕਰਦੇ ਹੋਏ ਬਰਨਾਲਾ ਸ਼ਹਿਰ ਦੇ ਬਾਜ਼ਾਰਾਂ ਵਿੱਚ ਛਾਪੇਮਾਰੀ ਕੀਤੀ ਗਈ । ਇਸ ਛਾਪੇਮਾਰੀ ਦੌਰਾਨ ਤਿੰਨ ਦੁਕਾਨਾਂ ਤੋਂ ਚਾਈਨਾ ਡੋਰ ਦੇ 407 ਰੋਲ ਬਰਾਮਦ ਕੀਤੇ ਗਏ ਹਨ । ਚਾਈਨਾ ਡੋਰ ਵੇਚਣ ਵਾਲੇ ਤਿੰਨ ਦੁਕਾਨਦਾਰਾਂ ਨੂੰ ਕਾਬੂ ਕਰਕੇ ਪਰਚਾ ਦਰਜ ਕੀਤਾ ਗਿਆ ਹੈ ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਆਈਏ ਸਟਾਫ ਦੇ ਸਹਾਇਕ ਥਾਣੇਦਾਰ ਗੁਰਬਚਨ ਸਿੰਘ ਨੇ ਦੱਸਿਆ ਕਿ ਬਰਨਾਲਾ ਦੇ ਐੱਸਐੱਸਪੀ ਸੰਦੀਪ ਗੋਇਲ ਦੀਆਂ ਸਖਤ ਹਦਾਇਤਾਂ ' ਤੇ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ ਹੈ । ਜਿਸ ਤਹਿਤ ਪੁਲੀਸ ਦੀਆਂ ਤਿੰਨ ਟੀਮਾਂ ਬਣਾ ਕੇ ਬਰਨਾਲਾ ਸ਼ਹਿਰ ਦੇ ਬਾਜ਼ਾਰਾਂ ਵਿਚਲੀਆਂ ਦੁਕਾਨਾਂ ਵਿਚ ਛਾਪੇਮਾਰੀ ਕੀਤੀ ਗਈ । ਜਿਸ ਦੌਰਾਨ ਚਾਈਨਾ ਡੋਰ ਭਾਰੀ ਮਾਤਰਾ ਵਿੱਚ ਬਰਾਮਦ ਕੀਤੀ ਗਈ ਹੈ । ਚਾਈਨਾ ਡੋਰ ਵੇਚਣ ਵਾਲੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰਕੇ ਪਰਚਾ ਦਰਜ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਚਾਈਨਾ ਡੋਰ ਨਾਲ ਮਨੁੱਖਾਂ ਸਮੇਤ ਪੰਛੀਆਂ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ । ਜਿਸ ਕਰਕੇ ਇਹਦੇ ਖ਼ਿਲਾਫ਼ ਬਰਨਾਲਾ ਪੁਲੀਸ ਵੱਲੋਂ ਮੁਹਿੰਮ ਤੇਜ਼ ਕੀਤੀ ਗਈ ਹੈ । ਆਉਣ ਵਾਲੇ ਦਿਨਾਂ ਵਿੱਚ ਵੀ ਪਤੰਗਾਂ ਅਤੇ ਡੋਰ ਵੇਚਣ ਵਾਲੀਆਂ ਦੁਕਾਨਾਂ ਤੇ ਚਾਈਨਾ ਡੋਰ ਨੂੰ ਲੈ ਕੇ ਛਾਪੇਮਾਰੀ ਜਾਰੀ ਰਹੇਗੀ ।

ਇਸ ਮੌਕੇ ਪੁਲੀਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮਾਂ ਨੇ ਦੱਸਿਆ ਕਿ ਇਹ ਚਾਈਨਾ ਡੋਰ ਦਿੱਲੀ ਤੋਂ ਉਨ੍ਹਾਂ ਦੀਆਂ ਦੁਕਾਨਾਂ ਤੱਕ ਪਹੁੰਚਦੀ ਹੈ ਅਤੇ ਕੰਪਨੀਆਂ ਵਾਲੇ ਖੁਦ ਉਨ੍ਹਾਂ ਦੀਆਂ ਦੁਕਾਨਾਂ ਤੱਕ ਇਹ ਡੋਰ ਛੱਡ ਕੇ ਜਾਂਦੇ ਹਨ । ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਹੀ ਉਨ੍ਹਾਂ ਨੇ ਇਹ ਡੋਰ ਮੰਗਵਾਈ ਸੀ ਅਤੇ ਫੜੇ ਗਏ । ਅੱਗੇ ਤੋਂ ਚਾਈਨਾ ਡੋਰ ਨਹੀਂ ਵੇਚੀ ਜਾਵੇਗੀ ।

Published by:Ashish Sharma
First published:

Tags: Barnala, Punjab Police