PSEB 12ਵੀਂ ਦਾ ਨਤੀਜਾ: ਖੇਡ ਕੋਟੇ 'ਚੋਂ ਤਿੰਨ ਕੁੜੀਆਂ ਰਹੀਆਂ ਅੱਵਲ

News18 Punjab
Updated: May 11, 2019, 12:50 PM IST
share image
PSEB 12ਵੀਂ ਦਾ ਨਤੀਜਾ: ਖੇਡ ਕੋਟੇ 'ਚੋਂ ਤਿੰਨ ਕੁੜੀਆਂ ਰਹੀਆਂ ਅੱਵਲ

  • Share this:
  • Facebook share img
  • Twitter share img
  • Linkedin share img
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਨਤੀਜੇ ਅਨੁਸਾਰ ਖੇਡ ਕੋਟੇ 'ਚ ਸੂਬੇ ਭਰ 'ਚੋਂ ਤਿੰਨ ਵਿਦਿਆਰਥੀਆਂ ਰਹੇ ਹਨ। ਇਨ੍ਹਾਂ 'ਚ ਸ੍ਰੀ ਮੁਕਤਸਰ ਸਾਹਿਬ ਦੀ ਨਵਦੀਪ ਕੌਰ, ਫ਼ਾਜ਼ਿਲਕਾ ਦੀ ਖ਼ੁਸ਼ਦੀਪ ਕੌਰ, ਲੁਧਿਆਣਾ ਦੀ ਰਵਜੀਤ ਕੌਰ ਨੇ 450 'ਚੋਂ 450 ਅੰਕ ਹਾਸਲ ਕਰ ਕੇ ਪਹਿਲਾਂ ਸਥਾਨ ਹਾਸਲ ਕੀਤਾ ਹੈ।

ਸੰਗਰੂਰ ਦੀ ਲਵਪ੍ਰੀਤ ਕੌਰ ਨੇ 450 'ਚੋਂ 448 ਅੰਕ ਹਾਸਲ ਕਰ ਕੇ ਦੂਜਾ ਸਥਾਨ ਅਤੇ ਲੁਧਿਆਣਾ ਦੀ ਅਮਨਪ੍ਰੀਤ ਕੌਰ ਤੇ ਫ਼ਰੀਦਕੋਟ ਦੀ ਹਰਮਨਪ੍ਰੀਤ ਕੌਰ ਨੇ 450 'ਚੋਂ 445 ਅੰਕ ਹਾਸਲ ਕਰ ਕੇ ਤੀਜਾ ਸਥਾਨ ਹਾਸਲ ਕੀਤਾ ਹੈ।

ਨਤੀਜਾ ਦੇਖਣ ਲਈ ਹੇਠ ਲਿਖਿਆ ਕੰਮ ਕਰੋ...
-ਪੰਜਾਬ ਬੋਰਡ 12ਵੀਂ ਦਾ ਨਤੀਜਾ ਚੈੱਕ ਕਰਨ ਦੇ ਲਈ ਵਿਦਿਆਰਥੀ ਪੀ. ਐੱਸ. ਈ. ਬੀ. ਦੀ ਅਧਿਕਾਰਤ ਵੈੱਬਸਾਈਟ www.pseb.ac.in ਨੂੰ ਖੋਲ੍ਹਣ।
-ਵੈੱਬਸਾਈਟ ਦੇ ਹੋਮ ਪੇਜ਼ 'ਤੇ Result ਸੈਕਸ਼ਨ 'ਚ ਕਲਿਕ ਕਰੋ
-ਕਲਿਕ ਕਰਨ ਤੋਂ ਬਾਅਦ ਨਵਾਂ ਪੇਜ਼ ਖੁੱਲ੍ਹ ਜਾਵੇਗਾ, ਉਥੇ Senior Secondary Examination Result 2019 ਲਿੰਕ 'ਤੇ ਕਲਿਕ ਕਰੋ।
-ਵਿਦਿਆਰਥੀ ਆਪਣਾ ਰੋਲ ਨੰਬਰ ਅਤੇ ਹੋਰ ਜ਼ਰੂਰੀ ਜਾਣਕਾਰੀ ਭਰ ਕੇ ਸਬਮਿਟ ਬਟਨ 'ਤੇ ਕਲਿਕ ਕਰਨ।
-ਇਸ ਤੋਂ ਬਾਅਦ ਪੀ. ਐੱਸ. ਈ. ਬੀ. 12ਵੀਂ ਦਾ ਨਤੀਜਾ ਤੁਹਾਡੀ ਸਕ੍ਰੀਨ 'ਤੇ ਹੋਵੇਗਾ। ਨਤੀਜੇ ਨੂੰ ਡਾਊਨਲੋਡ ਕਰਕੇ ਉਸ ਦਾ ਪ੍ਰਿੰਟ ਵੀ ਕੱਢਵਾ ਸਕਦੇ ਹੋ।



First published: May 11, 2019, 12:49 PM IST
ਹੋਰ ਪੜ੍ਹੋ
ਅਗਲੀ ਖ਼ਬਰ