Home /News /punjab /

ਫ਼ਾਜ਼ਿਲਕਾ : ਮਿੰਨੀ ਬੱਸ ਪਲਟਨ ਕਾਰਨ ਤਿੰਨ ਵਿਦਿਆਰਥੀਆਂ ਦੀ ਦਰਦਨਾਕ ਮੌਤ, ਕਈ ਫੱਟੜ..

ਫ਼ਾਜ਼ਿਲਕਾ : ਮਿੰਨੀ ਬੱਸ ਪਲਟਨ ਕਾਰਨ ਤਿੰਨ ਵਿਦਿਆਰਥੀਆਂ ਦੀ ਦਰਦਨਾਕ ਮੌਤ, ਕਈ ਫੱਟੜ..

ਹਾਦਸੇ ਵਿੱਚ ਜਾਨ ਗਵਾਉਣ ਵਾਲੇ ਤਿੰਨ ਵਿਦਿਆਰਥੀਆਂ ਦੀਆਂ ਫਾਈਲ ਤਸਵੀਰਾਂ ਅਤੇ ਹਾਦਸਾਗ੍ਰਸਤ ਮਿੰਨੀ ਬੱਸ

ਹਾਦਸੇ ਵਿੱਚ ਜਾਨ ਗਵਾਉਣ ਵਾਲੇ ਤਿੰਨ ਵਿਦਿਆਰਥੀਆਂ ਦੀਆਂ ਫਾਈਲ ਤਸਵੀਰਾਂ ਅਤੇ ਹਾਦਸਾਗ੍ਰਸਤ ਮਿੰਨੀ ਬੱਸ

mini bus accident in Fazilka-ਹਾਦਸੇ ਵਿਚ ਮਾਰੇ ਗਏ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਪੜਨ ਲਈ ਘਰੋਂ ਬੱਸ ਤੇ ਸਵਾਰ ਹੋਕੇ ਜਲਾਲਾਬਾਦ ਜਾ ਰਹੇ ਸਨ। ਇਕ ਮ੍ਰਿਤਕ ਵਿਦਿਆਰਥਣ ਦੀ ਮਾਂ ਨੇ ਦੱਸਿਆ ਕਿ ਉਹ ਬੇਟੀ ਨੂੰ ਬੱਸ ਵਿਚ ਬਿਠਾਕੇ ਘਰ ਹੀ ਪੁੱਜੀ ਸੀ ਕਿ ਬੱਸ ਨਾਲ ਹਾਦਸਾ ਵਾਪਰ ਗਿਆ। ਜਦੋਂ ਮੌਕੇ ਤੇ ਉਹ ਪੁੱਜੇ ਤਾਂ ਉਸ ਦੀ ਬੇਟੀ ਦੀ ਮੌਤ ਹੋ ਚੁਕੀ ਸੀ।

ਹੋਰ ਪੜ੍ਹੋ ...
  • Share this:

ਪ੍ਰਦੀਪ ਕੁਮਾਰ

ਫ਼ਾਜ਼ਿਲਕਾ :  ਜ਼ਿਲ੍ਹੇ ਦੇ ਪਿੰਡ ਮੰਨੇਵਾਲਾ ਨੇੜੇ ਵਾਪਰੇ ਇਕ ਦਰਦਨਾਕ ਹਾਦਸੇ ਵਿਚ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ। ਜਦੋਂ ਕਿ ਇਸ ਹਾਦਸੇ ਵਿਚ ਕਈ ਜਾਣਿਆ ਦੇ ਫੱਟੜ ਹੋਣ ਦੀ ਖ਼ਬਰ ਹੈ। ਜਿਨ੍ਹਾਂ ਨੂੰ ਵੱਖ ਵੱਖ ਹਸਪਤਾਲਾਂ ਵਿਚ ਭਰਤੀ ਕਰਵਾਈਆਂ ਗਿਆ।  ਦੱਸਿਆ ਜਾ ਰਿਹਾ ਹੈ ਕਿ ਹਾਦਸਾ ਮੰਡੀ ਰੋੜਾਵਾਲੀ ਤੋਂ ਜਲਾਲਾਬਾਦ ਜਾ ਰਹੀ ਮਿੰਨੀ ਬੱਸ ਦੇ ਪਲਟਨ ਨਾਲ ਹੋਇਆ ਹੈ। ਹਾਦਸੇ ਦੇ ਸਹੀ ਕਾਰਨ ਸਾਹਮਣੇ ਨਹੀਂ ਆਏ ਹਨ ਪਰ ਪ੍ਰਸ਼ਾਸਨ ਨੇ ਇਸ ਹਾਦਸੇ ਦੇ ਜਾਂਚ ਦੇ ਆਦੇਸ਼ ਦੇ ਦਿਤੇ ਹਨ। ਹਾਦਸੇ ਦੀ ਸੂਚਨਾ ਮਿਲਦੀਆਂ ਹੀ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ਤੇ ਪੁੱਜੇ ਅਤੇ ਉਨ੍ਹਾਂ ਵਲੋਂ ਜ਼ਖਮੀਆਂ ਲਈ ਰਾਹਤ ਕਾਰਜ਼ ਦਾ ਪ੍ਰਬੰਧ ਕਰਵਾਇਆ ਗਿਆ। ਇਸ ਦੇ ਨਾਲ ਹੀ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਵੀ ਜ਼ਖਮੀਆਂ ਦੀ ਮਦਦ ਕਰਨ ਲਈ ਪੁੱਜੇ।

ਸੰਤੁਲਨ ਵਿਗੜ ਗਿਆ ਅਤੇ ਬੱਸ ਸੜਕ ਤੋਂ ਹੇਠਾਂ ਖੇਤਾਂ ਵਿਚ ਡਿੱਗ ਗਈ

ਮੰਗਲਵਾਰ ਸਵੇਰੇ ਇਕ ਮਿੰਨੀ ਬੱਸ ਮੰਡੀ ਰੋੜਾਵਾਲੀ ਤੋਂ ਸਵਾਰੀਆਂ ਲੈ ਕੇ ਚਲੀ ਸੀ। ਇਸ ਦੌਰਾਨ ਵੱਖ ਵੱਖ ਪਿੰਡਾਂ ਵਿੱਚੋ ਹੋਰ ਸਵਾਰੀਆਂ ਨੂੰ ਬਿਠਾਕੇ ਬੱਸ ਜਦੋਂ ਪਿੰਡ ਮੰਨੇਵਾਲਾ ਨੇੜੇ ਸੇਮਨਾਲੇ ਦੇ ਪੁਲ ਕੋਲ ਪੁੱਜੀ ਤਾਂ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਬੱਸ ਸੜਕ ਤੋਂ ਹੇਠਾਂ ਖੇਤਾਂ ਵਿਚ ਡਿੱਗ ਗਈ। ਹਾਦਸੇ ਤੋਂ ਬਾਅਦ ਪਿੰਡ ਦੇ ਲੋਕ ਮੌਕੇ ਤੇ ਪੁੱਜੇ ਉਨ੍ਹਾਂ ਵਲੋਂ ਬੱਸ ਵਿਚ ਫ਼ਸਿਆ ਸਵਾਰੀਆਂ ਨੂੰ ਬੱਸ ਤੋਂ ਬਾਹਰ ਕਢਿਆ ਗਿਆ ਅਤੇ ਸਵਾਰੀਆਂ ਨੂੰ ਜਲਾਲਾਬਾਦ ਹਸਪਤਾਲ ਵਿਚ ਇਲਾਜ਼ ਲਈ ਭਰਤੀ ਕਰਵਾਇਆ।

ਬੱਸ ਦੇ ਪਿੱਛੇ ਜਾ ਰਹੇ ਵਿਅਕਤੀ ਨੇ ਇਹ ਦੱਸਿਆ

ਬਲਕਾਰ ਸਿੰਘ ਨਾਂਅ ਦੇ ਮੌਕੇ ਤੇ ਮਜੂਦ ਵਿਅਕਤੀ ਨੇ ਦੱਸਿਆ ਕਿ ਉਹ ਜਲਾਲਾਬਾਦ ਕਚਹਿਰੀ ਵਿਚ ਕੰਮ ਕਰਦਾ ਹੈ ਅਤੇ ਆਪਣੇ ਕੰਮ ਲਈ ਉਹ ਬੱਸ ਦੇ ਪਿੱਛੇ ਪਿੱਛੇ ਜਾ ਰਿਹਾ ਸੀ। ਬੱਸ ਦੀ ਰਫ਼ਤਾਰ ਤੇਜ਼ ਸੀ। ਪੂਲ ਕੋਲ ਆਉਣ ਤੇ ਡਰਾਈਵਰ ਕੋਲ ਬੱਸ ਸੰਭਲੀ ਨਹੀਂ ਤੇ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਬੱਸ ਖੇਤਾਂ ਵਿਚ ਪਲਟ ਗਈ। ਉਸਨੇ ਦੱਸਿਆ ਕਿ ਬੱਸ ਦਾ ਪਹਿਲਾ ਗੇੜਾ ਹੋਣ ਕਾਰਨ ਬੱਸ ਵਿਚ ਵਿਦਿਆਰਥੀਆਂ ਅਤੇ ਕੰਮਕਾਜ਼ ਵਾਲੇ ਲੋਕ ਦੀ ਵਜ੍ਹਾ ਕਾਰਨ ਬੱਸ ਭਰੀ ਹੁੰਦੀ ਹੈ।

ਹਾਦਸੇ ਵਿੱਚ ਜਾਨ ਗਵਾਉਣ ਵਾਲੇ ਤਿੰਨ ਵਿਦਿਆਰਥੀਆਂ ਦੀਆਂ ਫਾਈਲ ਤਸਵੀਰਾਂ।

ਉਸ ਨੇ ਦੱਸਿਆ ਕਿ ਬਾਕੀ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੇ ਇਕ ਦੀ ਜਾਨ ਨੂੰ ਬਚਾਇਆ। ਜਦੋਂਕਿ 2 ਵਿਦਿਆਰਥਣਾਂ ਅਤੇ ਦੋ ਹੋਰ ਵਿਅਕਤੀ ਸਣੇ ਚਾਰ ਜਣਿਆਂ ਦੀ ਮੌਕੇ ਤੇ ਮੌਤ ਹੋ ਗਈ। ਉਸ ਨੇ ਦੱਸਿਆ ਕਿ ਮ੍ਰਿਤਕ ਵਿਦਿਆਰਥੀ ਚੱਕ ਅਰਨੀਵਾਲਾ ਕਟਿਆਵਾਲੀ ਦੇ ਰਹਿਣ ਵਾਲੇ ਦਸੇ ਜਾ ਰਹੇ ਹਨ।

'ਹਾਦਸੇ ਦਾ ਕਾਰਨ ਸੜਕ ਦਾ ਉੱਚਾ ਅਤੇ ਖੇਤਾਂ ਦਾ ਨੀਵਾਂ ਹੋਣਾ'

ਹਾਦਸੇ ਦੀ ਥਾਂ ਤੇ ਮਜੂਦ ਗੁਰਵਿੰਦਰ ਸਿੰਘ ਨਾਂਅ ਦੇ ਵਿਅਕਤੀ ਨੇ ਕਿਹਾ ਕਿ ਹਾਦਸਾ ਸਵੇਰੇ 9 ਵਜੇ ਦੇ ਕਰੀਬ ਹੋਈਆਂ ਹੈ। ਬੱਸ ਤੇਜ਼ ਹੋਣ ਕਾਰਨ ਹਾਦਸਾ ਹੋਈਆਂ ਹੈ। ਉਸ ਨੇ ਕਿਹਾ ਕਿ ਕੰਡਮ ਗੱਡੀਆਂ  ਤੇਜ਼ ਰਫ਼ਤਾਰ ਨਾਲ ਚਲਾਉਂਦੇ ਹਨ। ਉਸ ਨੇ ਕਿਹਾ ਕਿ ਹਾਦਸੇ ਦਾ ਕਾਰਨ ਸੜਕ ਦਾ ਉਚਾ ਅਤੇ ਖੇਤਾਂ ਦਾ ਨੀਵਾਂ ਹੋਣਾ ਹੈ। ਜਿਸ ਪਾਸੇ ਸਰਕਾਰ ਅਤੇ ਪ੍ਰਸ਼ਾਸਨ ਨੇ ਧਿਆਨ ਨਹੀਂ ਦਿਤਾ। ਉਸ ਨੇ ਦੱਸਿਆ ਕਿ ਬੱਸ ਵਿਚ ਜ਼ਿਆਦਾਤਰ ਵਿਦਿਆਰਥੀ ਸੀ। ਹਾਦਸੇ ਵਿਚ ਤਿੰਨ ਜਾਣਿਆ ਦੀ ਜਾਨ ਗਈ ਹੈ।

ਹਾਦਸੇ ਵਾਲੀ ਥਾਂ ਪਲਟੀ ਹੋਈ ਮਿੰਨੀ ਬੱਸ ਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕਰਦੇ ਹੋਏ ਲੋਕ।

ਬੱਚੇ ਪੜਨ ਲਈ ਘਰੋਂ ਬੱਸ ਤੇ ਸਵਾਰ ਹੋਕੇ ਜਲਾਲਾਬਾਦ ਜਾ ਰਹੇ ਸਨ

ਹਾਦਸੇ ਵਿਚ ਮਾਰੇ ਗਏ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਪੜਨ ਲਈ ਘਰੋਂ ਬੱਸ ਤੇ ਸਵਾਰ ਹੋਕੇ ਜਲਾਲਾਬਾਦ ਜਾ ਰਹੇ ਸਨ। ਇਕ ਮ੍ਰਿਤਕ ਵਿਦਿਆਰਥਣ ਦੀ ਮਾਂ ਨੇ ਦੱਸਿਆ ਕਿ ਉਹ ਬੇਟੀ ਨੂੰ ਬੱਸ ਵਿਚ ਬਿਠਾਕੇ ਘਰ ਹੀ ਪੁੱਜੀ ਸੀ ਕਿ ਬੱਸ ਨਾਲ ਹਾਦਸਾ ਵਾਪਰ ਗਿਆ। ਜਦੋਂ ਮੌਕੇ ਤੇ ਉਹ ਪੁੱਜੇ ਤਾਂ ਉਸ ਦੀ ਬੇਟੀ ਦੀ ਮੌਤ ਹੋ ਚੁਕੀ ਸੀ।

ਉਨ੍ਹਾਂ ਨੇ ਦੱਸਿਆ ਹਾਦਸੇ ਦੇ ਕਾਰਨ ਤਾਂ ਉਨ੍ਹਾਂ ਨੂੰ ਨਹੀਂ ਪਤਾ ਪਰ ਬੱਸ ਪੂਰੀ ਤਰ੍ਹਾਂ ਨਾਲ ਭਰੀ ਹੋਈ ਸੀ ਅਤੇ ਕੰਡਕਟਰ ਦੇ ਖੜਨ ਦੀ ਥਾਂ ਵੀ ਬੱਸ ਵਿਚ ਨਹੀਂ ਸੀ। ਉਨ੍ਹਾਂ ਨੇ ਦੱਸਿਆ ਕਿ ਉਸ ਨੇ ਆਪਣੀ ਬੇਟੀ ਨੂੰ ਟੈਂਪੂ ਤੇ ਜਾਊਣ ਲਈ ਕਿਹਾ ਸੀ ਪਰ ਬੇਟੀ ਨੇ ਦੇਰੀ ਦਾ ਕਾਰਨ ਦੱਸਕੇ ਬੱਸ ਚੜ ਗਈ।

ਲਾਲਾਬਾਦ ਦੇ ਤਹਿਸੀਲਦਾਰ ਸ਼ੀਸ਼ਪਾਲ ਨੇ ਦੱਸਿਆ

ਹਾਦਸੇ ਵਾਲੀ ਥਾਂ ਤੇ ਪੁੱਜੇ ਜਲਾਲਾਬਾਦ ਦੇ ਤਹਿਸੀਲਦਾਰ ਸ਼ੀਸ਼ਪਾਲ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੀਆਂ ਹੀ ਪ੍ਰਸ਼ਾਸਨ ਮੌਕੇ ਤੇ ਪੁੱਜਿਆ ਹੈ। ਇਸ ਹਾਦਸੇ ਵਿਚ 3-4 ਵਿਅਕਤੀਆਂ ਦੀ ਮੌਤ ਹੋਈ ਹੈ। ਹਾਦਸੇ ਵਿਚ ਜ਼ਖਮੀਆਂ ਨੂੰ ਹਸਪਤਾਲ ਵਿਚ ਭੇਜ ਦਿਤਾ ਗਿਆ ਹੈ। ਹਾਦਸੇ ਦਾ ਕਾਰਨ ਤੇਜ਼ ਰਫ਼ਤਾਰ, ਸੜਕ ਦਾ ਉੱਚਾ ਹੋਣਾ ਅਤੇ ਵੱਖ ਵੱਖ ਕਾਰਨ ਦਸੇ ਜਾ ਰਹੇ ਹਨ। ਹਾਦਸੇ ਦੇ ਸਹੀ ਕਾਰਨ ਜਾਂਚ ਤੋਂ ਬਾਅਦ ਸਾਹਮਣੇ ਆਉਣਗੇ। ਉਨ੍ਹਾਂ ਨੇ ਦੱਸਿਆ ਕਿ ਆਨੰਦ ਕੰਪਨੀ ਦੀ ਬੱਸ ਸੀ।

ਫ਼ਿਲਹਾਲ ਪੁਲਿਸ ਨੇ ਬੱਸ ਡਰਾਈਵਰ ਤੇ ਮਾਮਲਾ ਦਰਜ਼ ਕਰਕੇ ਇਸ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਪਰ ਮ੍ਰਿਤਕ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਕਦੇ ਵੀ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

Published by:Sukhwinder Singh
First published:

Tags: Accident, Fazilika, Road accident, Students