ਬਿਜਲੀ ਦੀ ਘਟੀ ਮੰਗ ਦੇ ਚੱਲਦਿਆਂ ਰੋਪੜ ਥਰਮਲ ਪਲਾਂਟ ਦੇ ਤਿੰਨ ਯੂਨਿਟ ਕੀਤੇ ਬੰਦ

News18 Punjabi | News18 Punjab
Updated: July 20, 2021, 5:22 PM IST
share image
ਬਿਜਲੀ ਦੀ ਘਟੀ ਮੰਗ ਦੇ ਚੱਲਦਿਆਂ ਰੋਪੜ ਥਰਮਲ ਪਲਾਂਟ ਦੇ ਤਿੰਨ ਯੂਨਿਟ ਕੀਤੇ ਬੰਦ
ਬਿਜਲੀ ਦੀ ਘਟੀ ਮੰਗ ਦੇ ਚੱਲਦਿਆਂ ਰੋਪੜ ਥਰਮਲ ਪਲਾਂਟ ਦੇ ਤਿੰਨ ਯੂਨਿਟ ਕੀਤੇ ਬੰਦ

ਪੰਜਾਬ ਵਿਚ ਬੀਤੇ ਦਿਨ ਤੋਂ ਲਗਾਤਾਰ ਹੋ ਰਹੀ ਬਾਰਸ਼ ਤੋਂ ਬਾਅਦ ਪੀਐੱਸਪੀਸੀਐੱਲ ਵੱਲੋਂ ਲਿਆ ਗਿਆ ਫੈਸਲਾ

  • Share this:
  • Facebook share img
  • Twitter share img
  • Linkedin share img
ਅਵਤਾਰ ਸਿੰਘ ਕੰਬੋਜ਼

ਰੂਪਨਗਰ: ਪੰਜਾਬ ਵਿਚ ਬੀਤੇ ਦਿਨ ਤੋਂ ਲਗਾਤਾਰ ਹੋ ਰਹੀ ਬਾਰਸ਼ ਤੋਂ ਬਾਅਦ ਬਿਜਲੀ ਦੀ ਮੰਗ ਲਗਾਤਾਰ ਘਟਦੀ ਹੋਈ ਦਰਜ ਕੀਤੀ ਜਾ ਰਹੀ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ ਕੱਟਾਂ ਤੋਂ ਵੀ ਵੱਡੀ ਰਾਹਤ ਮਿਲੀ ਹੈ। ਪੀਐੱਸਪੀਸੀਐਲ ਵੱਲੋਂ ਬਿਜਲੀ ਦੀ ਘਟਦੀ ਮੰਗ ਨੂੰ ਦੇਖਦੇ ਹੋਏ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਤਿੰਨ ਯੂਨਿਟ ਬੰਦ ਕਰ ਦਿੱਤੇ ਗਏ ਹਨ। ਇਸ ਮੌਕੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਟ ਰੋਪੜ ਦੇ  ਤਿੰਨ , ਚਾਰ ਅਤੇ ਪੰਜ ਨੰਬਰ ਯੂਨਿਟਾਂ ਨੂੰ ਨੋ ਡਿਮਾਂਡ ਦੇ ਚੱਲਦਿਆ ਬੰਦ ਕਰ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ ਚਾਰ ਨੰਬਰ ਯੂਨਿਟ ਨੂੰ ਅੱਜ ਸਵੇਰੇ ਸੱਤ ਵੱਜ ਕੇ ਵੀਹ ਮਿੰਟ ਉਤੇ ਬੰਦ ਕੀਤਾ ਗਿਆ, ਉਸ ਤੋਂ ਬਾਅਦ ਪੰਜ ਨੰਬਰ ਯੂਨਿਟ ਨੂੰ ਦੁਪਿਹਰ ਡੇਢ ਵਜੇ ਬੰਦ ਕੀਤਾ ਗਿਆ ਅਤੇ ਬਾਅਦ ਦੁਪਹਿਰ ਤਿੰਨ ਨੰਬਰ ਯੂਨਿਟ ਨੂੰ ਵੀ ਤਿੰਨ ਵੱਜ ਕੇ ਪੰਜ ਮਿੰਟ ਤੇ ਬੰਦ ਕਰ ਦਿੱਤਾ ਗਿਆ ਹੈ। ਇਸ ਵੇਲੇ ਸਿਰਫ਼ ਛੇ ਨੰਬਰ ਯੂਨਿਟ ਚਲਾਇਆ ਜਾ ਰਿਹਾ ਹੈ ਅਤੇ ਇਸ ਯੂਨਿਟ ਤੋਂ 160 ਮੈਗਾਵਾਟ ਬਿਜਲੀ ਉਤਪਾਦਨ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਵੇਲੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਤਿਨ ,ਚਾਰ ,ਪੰਜ ਅਤੇ ਛੇ ਨੰਬਰ ਯੂਨਿਟਾਂ ਦੀ 840 ਮੈਗਾਵਾਟ ਸਮਰੱਥਾ ਹੈ ਜਿਸ ਵਿਚ 210 ਮੈਗਾਵਾਟ ਦੇ ਚਾਰ ਯੂਨਿਟ ਹਨl ਜਦੋਂ ਕਿ ਇਸ ਥਰਮਲ ਪਲਾਂਟ ਦੇ ਇਕ ਅਤੇ ਦੋ ਨੰਬਰ ਯੂਨਿਟ ਪਹਿਲਾਂ ਹੀ ਪੱਕੇ ਤੌਰ ਉਤੇ ਬੰਦ ਕੀਤੇ ਜਾ ਚੁੱਕੇ ਹਨ।

ਥਰਮਲ ਪਲਾਂਟ ਰੋਪੜ ਦੇ ਮੁੱਖ ਇੰਜੀਨੀਅਰ ਰਵੀ ਕੁਮਾਰ ਵਧਵਾ ਨੇ ਕਿਹਾ ਕਿ ਹੁਣ ਬਿਜਲੀ ਦੀ ਮੰਗ ਘਟਣ ਕਰਕੇ ਇਹ ਤਿੰਨ ਯੂਨਿਟ ਬੰਦ ਕੀਤੇ ਗਏ ਹਨ। ਭਵਿੱਖ ਵਿਚ ਜਦੋਂ ਵੀ ਬਿਜਲੀ ਦੀ ਮੰਗ ਵਧੇਗੀ ਤਾਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਟ ਰੋਪੜ ਅਤੇ ਉਹਨਾ ਦੀ ਮੈਨੇਜਮੈਂਟ ਅਤੇ ਸਾਰੇ ਕਰਮਚਾਰੀ ਬਿਜਲੀ ਉਤਪਾਦਨ ਦੇ ਲਈ ਤਿਆਰ ਹਨ।

ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਵੀ ਜਦੋਂ ਬਿਜਲੀ ਦੀ ਮੰਗ ਬਹੁਤ ਵੱਡੇ ਪੱਧਰ ਉਤੇ ਸੀ ਤਾਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਨੇ ਬਿਜਲੀ ਉਤਪਾਦਨ ਕਰਕੇ ਆਪਣੀ ਅਹਿਮ ਭੂਮਿਕਾ ਨਿਭਾਈ ਹੈ।
Published by: Gurwinder Singh
First published: July 20, 2021, 5:22 PM IST
ਹੋਰ ਪੜ੍ਹੋ
ਅਗਲੀ ਖ਼ਬਰ