Home /News /punjab /

ਮਾਂ ਦੀਆਂ ਅੱਖਾਂ ਚੋਂ ਵਹਿ ਰਹੇ ਅੱਥਰੂ ਤੇ ਤਿੰਨ ਸਾਲਾਂ ਤੋਂ ਮੰਜੇ ਤੇ ਪਿਆ ਮਾਂ ਦਾ ਲਾਲ, ਮੰਜੀ ਤੇ ਬੈਠੇ ਛੋਟੇ-ਛੋਟੇ ਦੋ ਮਾਸੂਮ

ਮਾਂ ਦੀਆਂ ਅੱਖਾਂ ਚੋਂ ਵਹਿ ਰਹੇ ਅੱਥਰੂ ਤੇ ਤਿੰਨ ਸਾਲਾਂ ਤੋਂ ਮੰਜੇ ਤੇ ਪਿਆ ਮਾਂ ਦਾ ਲਾਲ, ਮੰਜੀ ਤੇ ਬੈਠੇ ਛੋਟੇ-ਛੋਟੇ ਦੋ ਮਾਸੂਮ

  • Share this:
    ਵੀਡੀਓ ਵਿੱਚ ਮਾਂ ਦੀਆਂ ਅੱਖਾਂ ਚੋਂ ਵਹਿ ਰਹੇ ਅੱਥਰੂ ਤੇ ਤਿੰਨ ਸਾਲਾਂ ਤੋਂ ਮੰਜੇ ਤੇ ਪਿਆ ਮਾਂ ਦਾ ਲਾਲ, ਮੰਜੀ ਤੇ ਬੈਠੇ ਛੋਟੇ ਛੋਟੇ ਦੋ ਮਾਸੂਮ ਪੂਰੇ ਮੰਜ਼ਰ ਨੂੰ ਬਿਆਨ ਕਰ ਰਹੇ ਹਨ। ਮੰਜੇ ਤੇ ਪਏ ਇਸ ਨੌਜਵਾਨ ਦੀ ਦਾਸਤਾਨ ਬਹੁਤ ਹੀ ਦਰਦ ਭਰੀ ਹੈ। ਦਰਅਸਲ ਇਹ ਨੌਜਵਾਨ ਤਿੰਨ ਸਾਲਾਂ ਤੋਂ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਸੁਖਪ੍ਰੀਤ ਨੂੰ ਤਿੰਨ ਸਾਲ ਪਹਿਲਾਂ ਸੱਪ ਨੇ ਡੰਗ ਮਾਰ ਦਿੱਤਾ ਸੀ ਤੇ ਸੱਪ ਦਾ ਜ਼ਹਿਰ ਸੁਖਪ੍ਰੀਤ ਦੇ ਦਿਮਾਗ ਤੱਤ ਚਲਾ ਗਿਆ।



    ਪਰਿਵਾਰ ਨੇ ਨੌਜਵਾਨ ਦੇ ਇਲਾਜ ਲਈ ਘਰ ਤੱਕ ਵੇਚ ਦਿੱਤਾ ਪਰ ਨੌਜਵਾਨ ਠੀਕ ਨਹੀਂ ਹੋ ਸਕਿਆ। ਤਿੰਨ ਸਾਲਾਂ ਤੋਂ ਮੰਜੇ ਤੇ ਹੀ ਕੈਦ ਹੋ ਗਿਆ। ਪਰਿਵਾਰ ਵਿੱਚ ਕਮਾਉਣ ਵਾਲਾ ਕੋਈ ਵੀ ਨਹੀਂ ਤੇ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ। ਉੱਥੇ ਹੀ ਪਰਿਵਾਰ ਦੀ ਮਦਦ ਲਈ ਸਮਾਜ ਸੇਵੀ ਸੰਸਥਾਵਾਂ ਵੀ ਅੱਗੇ ਆ ਰਹੀਆਂ, ਜਿੱਥੇ ਰਾਸ਼ਣ ਨਾਲ ਪਰਿਵਾਰ ਨੂੰ ਸਹਾਰਾ ਦਿੱਤਾ ਜਾ ਰਿਹਾ। ਉੱਥੇ ਹੀ ਇਕ ਬੱਚੇ ਦੀ ਇਕ ਸਾਲ ਦੀ ਪੜ੍ਹਾਈ ਦਾ ਖਰਚਾ ਵੀ ਚੁੱਕਿਆ ਹੈ।

    ਪਰਿਵਾਰ ਦੀ ਦਰਦ ਭਰੀ ਦਾਸਤਾਨ ਸੁਣਕੇ ਮਨ ਪਸੀਜ ਜਾਂਦੇ। ਇਸ ਮਾਂ ਦਾ ਦਰਦ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਹੁਣ ਪਰਿਵਾਰ ਲਈ ਵਿੱਚੀ ਮਦਦ ਹੀ ਇਕ ਸਹਾਰਾ ਹੈ, ਜਿਸ ਨਾਲ ਜਿੰਦਗੀ ਮੁੜ ਲੀਹ ਤੇ ਪਰਤ ਸਕਦੀ।
    Published by:Sukhwinder Singh
    First published:

    ਅਗਲੀ ਖਬਰ