Home /News /punjab /

Punjab Election 2022 :ਸਾਰੀ ਚੋਣ ਮੁਹਿੰਮ 'ਚ ਕੇਜਰੀਵਾਲ ਨੇ ਨਾ ਦਿੱਲੀ ਵਿਚ ਪੰਜਾਬੀ ਤੇ ਪੰਜਾਬੀਆਂ ਨੂੰ ਅਣਡਿੱਠ ਕਰਨ ਦਾ ਜਵਾਬ ਦਿੱਤਾ, ਨਾ ਟਿਕਟਾ ਵੇਚਣ ਦਾ : ਅਕਾਲੀ ਦਲ

Punjab Election 2022 :ਸਾਰੀ ਚੋਣ ਮੁਹਿੰਮ 'ਚ ਕੇਜਰੀਵਾਲ ਨੇ ਨਾ ਦਿੱਲੀ ਵਿਚ ਪੰਜਾਬੀ ਤੇ ਪੰਜਾਬੀਆਂ ਨੂੰ ਅਣਡਿੱਠ ਕਰਨ ਦਾ ਜਵਾਬ ਦਿੱਤਾ, ਨਾ ਟਿਕਟਾ ਵੇਚਣ ਦਾ : ਅਕਾਲੀ ਦਲ

Punjab Election 2022 :ਸਾਰੀ ਚੋਣ ਮੁਹਿੰਮ 'ਚ ਕੇਜਰੀਵਾਲ ਨੇ ਨਾ ਦਿੱਲੀ ਵਿਚ ਪੰਜਾਬੀ ਤੇ ਪੰਜਾਬੀਆਂ ਨੂੰ ਅਣਡਿੱਠ ਕਰਨ ਦਾ ਜਵਾਬ ਦਿੱਤਾ, ਨਾ ਟਿਕਟਾ ਵੇਚਣ ਦਾ : ਅਕਾਲੀ ਦਲ

Punjab Election 2022 :ਸਾਰੀ ਚੋਣ ਮੁਹਿੰਮ 'ਚ ਕੇਜਰੀਵਾਲ ਨੇ ਨਾ ਦਿੱਲੀ ਵਿਚ ਪੰਜਾਬੀ ਤੇ ਪੰਜਾਬੀਆਂ ਨੂੰ ਅਣਡਿੱਠ ਕਰਨ ਦਾ ਜਵਾਬ ਦਿੱਤਾ, ਨਾ ਟਿਕਟਾ ਵੇਚਣ ਦਾ : ਅਕਾਲੀ ਦਲ

ਨਵਜੋਤ ਸਿੱਧੂ ਵੀ ਕਾਂਗਰਸ ਦੀਆਂ ਟਿਕਟਾਂ ਵੇਚੇ ਜਾਣ ਬਾਰੇ ਚੁੱਪੀ ਤੋੜਨ : ਬੈਂਸ

 • Share this:
  ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਚੋਣਾਂ ਲਈ ਸਾਰੀ ਚੋਣ ਮੁਹਿੰਮ ਦੌਰਾਨ ਦਿੱਲੀ ਵਿਚ ਪੰਜਾਬੀ ਤੇ ਪੰਜਾਬੀਆਂ ਨੁੰ ਅਣਡਿੱਠ ਕਰਨ ਬਾਰੇ ਅਤੇ ਪਾਰਟੀ ਦੀਆਂ ਟਿਕਟਾਂ ਵੇਚਣ ਬਾਰੇ ਕੋਈ ਜਵਾਬ ਨਹੀਂ ਦਿੱਤਾ।
  ਅੱਜ ਇਥੇ ਪਾਰਟੀ ਦੇ ਮੁੱਖ ਦਫਤਰ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਹਰਚਰਨ ਸਿੰਘ ਬੈਂਸ ਨੇ ਕਿਹਾ ਕਿ ਅਕਾਲੀ ਦਲ ਚੋਣ ਮੁਹਿੰਮ ਦੀ ਸ਼ੁਰੂਆਤ ਤੋਂ ਹੀ ਅਰਵਿੰਦ ਕੇਜਰੀਵਾਲ ਤੋਂ ਇਹ ਜਵਾਬ ਮੰਗਦਾ ਰਿਹਾ ਹੈ ਕਿ ਉਹ ਪੰਜਾਬੀਆਂ ਦੀਆਂ ਵੋਟਾਂ ਲਈ ਇਕ ਮੌਕਾ ਮੰਗਣ ਤੋਂ ਪਹਿਲਾਂ ਇਹ ਜਵਾਬ ਦੇਣ ਕਿ ਉਹਨਾਂ ਨੇੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਸ ਧਰਤੀ ’ਤੇ ਸ਼ਹਾਦਤ ਦਿੱਤੀ, ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ ਪੰਜਾਬੀ ਨੁੰ ਸਕੂਲਾਂ ਵਿਚ ਪੜ੍ਹਾਉਣ ’ਤੇ ਪਾਬੰਦੀ ਕਿਉਂ ਲਗਾਈ। ਅਕਾਲੀ ਦਲ ਇਹ ਵੀ ਪੁੱਛਦਾ ਆ ਰਿਹਾ ਹੈ ਕਿ ਕੇਜਰੀਵਾਲ ਇਹ ਵੀ ਦੱਸਣ ਕਿ ਉਹਨਾਂ ਨੇ ਆਪਣੀ ਵਜ਼ਾਰਤ ਵਿਚ ਕਿਸੇ ਸਿੱਖ ਜਾਂ ਪੰਜਾਬੀ ਨੁੰ ਸ਼ਾਮਲ ਕਿਉਂ ਨਹੀਂ ਕੀਤਾ, ਦਿੱਲੀ ਸਰਕਾਰ ਦੇ ਕਿਸੇ ਵੀ ਬੋਰਡ ਦਾ ਡਾਇਰੈਕਟਰ ਜਾਂ ਚੇਅਰਮੈਨ ਪੰਜਾਬੀ ਕਿਉਂ ਨਹੀਂ ਹੈ ਤੇ ਦਿੱਲੀ ਸਰਕਾਰ ਵਿਚ ਕਿਸੇ ਵੀ ਸਿੱਖ ਜਾਂ ਪੰਜਾਬੀ ਆਈ ਏ ਐਸ ਅਧਿਕਾਰੀ ਨੁੰ ਤਾਇਨਾਤ ਕਿਉਂ ਨਹੀਂ ਕੀਤਾ ਗਿਆ। ਸ੍ਰੀ ਬੈਂਸ ਨੇ ਕਿਹਾ ਕਿ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਸਾਰੀ ਚੋਣ ਮੁਹਿੰਮ ਖਤਮ ਹੋ ਗਈ ਤੇ ਭਲਕੇ 20 ਫਰਵਰੀ ਨੁੰ ਵੋਟਾਂ ਪੈ ਰਹੀਆਂ ਹਨ ਪਰ ਹਾਲੇ ਤੱਕ ਕੇਜਰੀਵਾਲ ਪੰਜਾਬੀਆਂ ਨੁੰ ਇਹ ਜਵਾਬ ਨਹੀਂ ਦੇ ਸਕੇ ਕਿ ਉਹਨਾਂ ਦਿੱਲੀ ਵਿਚ ਪੰਜਾਬੀ ਤੇ ਪੰਜਾਬੀਆਂ ਨਾਲ ਧੱਕਾ ਕਿਉਂ ਕੀਤਾ ਹੈ।

  ਉਹਨਾਂ ਕਿਹਾ ਕਿ ਇਸੇ ਤਰੀਕੇ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਵੱਲੋਂ ਅਪਰਾਧਿਕ ਪਿਛੋਕੜ ਵਾਲੇ ਤੇ ਸਭ ਤੋਂ ਵੱਧ ਬੋਲੀ ਲਾਉਣ ਵਾਲਿਆਂ ਨੁੰ ਟਿਕਟਾਂ ਵੇਚਣ ਦੇ ਇਲਜ਼ਾਮਾਂ ਦਾ ਵੀ ਜਵਾਬ ਨਹੀਂ ਦੇ ਸਕੇ। ਉਹਨਾਂ ਕਿਹਾ ਕਿ ਤਾਜ਼ਾ ਮਾਮਲੇ ਵਿਚ ਕੇਜਰੀਵਾਲ ਨੇ ਆਪਣੇ ਪੁਰਾਣੇ ਸਾਥੀ ਕੁਮਾਰ ਵਿਸ਼ਵਾਸ ਵੱਲੋਂ ਕੇਜਰੀਵਾਲ ਦੇ ਖਾਲਿਸਤਾਨ ਪੱਖੀ ਹੋਣ ਬਾਰੇ ਲਾਏ ਦੋਸ਼ਾਂ ਦਾ ਜਵਾਬ ਵੀ ਨਹੀਂ ਦਿੱਤਾ। ਉਹਨਾਂ ਕਿਹਾ ਕਿ ਇਸ ਸਭ ਤੋਂ ਸਪਸ਼ਟ ਹੈ ਕਿ ਕੇਜਰੀਵਾਲ ਵਿਚ ਆਪ ਖੋਟ ਹੈ।

  ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧ ’ਤੇ ਹਮਲਾ ਬੋਲਦਿਆਂ ਸ੍ਰੀ ਬੈਂਸ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਮੌਜੂਦਾ ਚੋਣਾਂ ਵਿਚ ਆਪਣੇ ਚਾਰ ਵਿਧਾਇਕਾਂ ਨੁੰ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ ਤੇ ਇਹ ਦੋਸ਼ ਲੱਗਦੇ ਆ ਰਹੇ ਹਨ ਕਿ ਪੰਜਾਬ ਚੋਣਾਂ ਵਾਸਤੇ ਕਾਂਗਰਸ ਦੀਆਂ ਟਿਕਟਾਂ ਵੀ ਸਭ ਤੋਂ ਵੱਧ ਬੋਲੀ ਲਾਉਣ ਵਾਲਿਆਂ ਨੁੰ ਵੇਚੀਆਂ ਗਈਆਂ ਹਨ। ਉਹਨਾਂ ਕਿਹਾ ਕਿ ਭਲਕੇ ਵੋਟਾਂ ਹਾਸਲ ਕਰਨ ਤੋਂ ਪਹਲਿਾਂ ਨਵਜੋਤ ਸਿੱਧੂ ਨੁੰ ਇਸਦਾ ਜਵਾਬ ਵੀ ਦੇਣਾ ਚਾਹੀਦਾ ਹੈ।

  ਇਸ ਦੌਰਾਨ ਪ੍ਰੈਸ ਕਾਨਫਰੰਸ ਵਿਚ ਮੌਜੂਦਾ ਅਕਾਲੀ ਆਗੂ ਅਰਸ਼ਦੀਪ ਸਿੰਘ ਕਲੇਰ ਨੇ ਦੱਸਿਆ ਕਿ ਅਕਾਲੀ ਦਲ ਦੀ ਸ਼ਿਕਾਇਤ ’ਤੇ ਚੋਣ ਕਮਿਸ਼ਨ ਨੇ ਵਿਰੋਧੀਆਂ ਖਿਲਾਫ ਅਪਸ਼ਬਦ ਬੋਲਣ ਲਈ ਅਰਵਿੰਦ ਕੇਜਰੀਵਾਲ ਖਿਲਾਫ ਐਫ ਆਈ ਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ।
  Published by:Ashish Sharma
  First published:

  Tags: Punjab Assembly Polls, Punjab Assembly Polls 2022, Punjab Election, Punjab Election 2022, Shiromani Akali Dal

  ਅਗਲੀ ਖਬਰ