Home /News /punjab /

ਕਾਂਗਰਸ ਵਿਚ ਫਰਜ਼ੀ ਲੋਕਾਂ ਨੂੰ ਤੁਰਤ ਬਾਹਰ ਕੱਢੋ, ਛੱਡ ਕੇ ਗਏ ਪਹਿਲਾਂ ਹੀ ਦਿਲੋਂ ਸਾਡੇ ਨਹੀਂ ਸਨ: ਬਾਜਵਾ

ਕਾਂਗਰਸ ਵਿਚ ਫਰਜ਼ੀ ਲੋਕਾਂ ਨੂੰ ਤੁਰਤ ਬਾਹਰ ਕੱਢੋ, ਛੱਡ ਕੇ ਗਏ ਪਹਿਲਾਂ ਹੀ ਦਿਲੋਂ ਸਾਡੇ ਨਹੀਂ ਸਨ: ਬਾਜਵਾ

ਕਾਂਗਰਸ ਵਿਚ ਫਰਜ਼ੀ ਲੋਕਾਂ ਨੂੰ ਤੁਰਤ ਬਾਹਰ ਕੱਢੋ, ਅਜਿਹੇ ਲੋਕਾਂ ਲਈ ਕੋਈ ਥਾਂ ਨਹੀਂ: ਬਾਜਵਾ

ਕਾਂਗਰਸ ਵਿਚ ਫਰਜ਼ੀ ਲੋਕਾਂ ਨੂੰ ਤੁਰਤ ਬਾਹਰ ਕੱਢੋ, ਅਜਿਹੇ ਲੋਕਾਂ ਲਈ ਕੋਈ ਥਾਂ ਨਹੀਂ: ਬਾਜਵਾ

ਉਨ੍ਹਾਂ ਨਸੀਹਤ ਦਿੱਤੀ ਕਿ ਕਾਂਗਰਸ ’ਚੋਂ ਮਾੜੇ ਬੰਦੇ ਬਾਹਰ ਕੱਢੋ ਅਤੇ ਸਾਥ ਸੁਥਰੇ ਲੋਕਾਂ ਨੂੰ ਪਾਰਟੀ ਵਿਚ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਾਰਟੀ ਛੱਡੀ ਹੈ, ਉਹ ਸਾਡੇ ਨਹੀਂ ਸਨ। ਉਨ੍ਹਾਂ ਮਨਪ੍ਰੀਤ ਬਾਦਲ ਬਾਰੇ ਕਿਹਾ ਕਿ ਮਨਪ੍ਰੀਤ ਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਖ਼ਤਮ ਕੀਤਾ ਅਤੇ ਫਿਰ ਕਾਂਗਰਸ ਨੂੰ। ਹੁਣ ਭਾਜਪਾ ਦਾ ਪੱਲਾ ਫੜ ਲਿਆ ਹੈ।

ਹੋਰ ਪੜ੍ਹੋ ...
  • Share this:

ਪੰਜਾਬ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਹੈ ਕਿ ਕਾਂਗਰਸ ਵਿੱਚ ਫਰਜ਼ੀ ਲੋਕਾਂ ਲਈ ਕੋਈ ਥਾਂ ਨਹੀਂ। ਅਜਿਹੇ ਲੋਕਾਂ ਨੂੰ ਤੁਰੰਤ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ। ਜਿਹੜੇ ਪਾਰਟੀ ਨੂੰ ਛੱਡ ਕੇ ਗਏ ਹਨ, ਉਹ ਪਹਿਲਾਂ ਹੀ ਦਿਲੋਂ ਸਾਡੇ ਨਹੀਂ ਸਨ।

ਦੱਸ ਦਈਏ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਪਾਰਟੀ ਤੋਂ ਅਸਤੀਫਾ ਦੇ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਅਜਿਹੇ ਵਿਚ ਸੀਨੀਅਰ ਆਗੂਆਂ ਵੱਲੋਂ ਮੰਗ ਉਠਾਈ ਜਾ ਰਹੀ ਹੈ ਕਿ ਪਾਰਟੀ ਵਿਚ ਜਿਹੜੇ ਵੀ ਲੋਕ ਆਪਣੇ ਮਤਲਬ ਲਈ ਜੁੜੇ ਹੋਏ ਹਨ, ਉਨ੍ਹਾਂ ਨੂੰ ਬਾਹਰ ਦਾ ਰਸਤਾ ਵਿਖਾਇਆ ਜਾਣਾ ਚਾਹੀਦਾ ਹੈ।

ਕਾਂਗਰਸ ਆਗੂ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਉਤੇ ਸਭ ਤੋਂ ਵੱਧ ਉਂਗਲ ਚੁੱਕ ਰਹੇ ਹਨ। ਸਵਾਲ ਕੀਤੇ ਜਾ ਰਹੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਪਰਨੀਤ ਕੌਰ ਵੱਲੋਂ ਕੈਪਟਨ ਤੇ ਭਾਜਪਾ ਦੇ ਹੱਕ ਵਿਚ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ।

ਦੱਸ ਦਈਏ ਕਿ ਪੰਜਾਬ ਦੀ ਸੀਨੀਅਰ ਕਾਂਗਰਸ ਲੀਡਰਸ਼ਿਪ ਤਾਂ ਮਨਪ੍ਰੀਤ ਬਾਦਲ ਦੀ ਸ਼ਮੂਲੀਅਤ ਨੂੰ ਝਟਕੇ ਦੀ ਥਾਂ ਰਾਹਤ ਵਜੋਂ ਲੈ ਰਹੀ ਹੈ। ਗਿੱਦੜਬਾਹਾ ਵਿਚ ਇੱਕ ਥਾਂ ’ਤੇ ਕਾਂਗਰਸੀ ਵਰਕਰਾਂ ਨੇ ਲੰਘੇ ਕੱਲ੍ਹ ਪਟਾਕੇ ਵੀ ਚਲਾਏ ਹਨ। ਮਾਝੇ ਦੇ ਕਾਂਗਰਸੀ ਆਗੂ ਅੰਦਰੋਂ ਕਾਫੀ ਖੁਸ਼ ਜਾਪ ਰਹੇ ਹਨ। ਵਿਰੋੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪਠਾਨਕੋਟ ਵਿਚ ਕਿਹਾ ਕਿ ਕਾਂਗਰਸ ਵਿਚ ਪੈਰਾਸ਼ੂਟ ਆਗੂ ਨਹੀਂ ਚੱਲਣਗੇ।

ਉਨ੍ਹਾਂ ਨਸੀਹਤ ਦਿੱਤੀ ਕਿ ਕਾਂਗਰਸ ’ਚੋਂ ਮਾੜੇ ਬੰਦੇ ਬਾਹਰ ਕੱਢੋ ਅਤੇ ਸਾਥ ਸੁਥਰੇ ਲੋਕਾਂ ਨੂੰ ਪਾਰਟੀ ਵਿਚ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਾਰਟੀ ਛੱਡੀ ਹੈ, ਉਹ ਸਾਡੇ ਨਹੀਂ ਸਨ। ਉਨ੍ਹਾਂ ਮਨਪ੍ਰੀਤ ਬਾਦਲ ਬਾਰੇ ਕਿਹਾ ਕਿ ਮਨਪ੍ਰੀਤ ਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਖ਼ਤਮ ਕੀਤਾ ਅਤੇ ਫਿਰ ਕਾਂਗਰਸ ਨੂੰ। ਹੁਣ ਭਾਜਪਾ ਦਾ ਪੱਲਾ ਫੜ ਲਿਆ ਹੈ।

Published by:Gurwinder Singh
First published:

Tags: Congress, Indian National Congress, Partap Singh Bajwa, Punjab Congress