ਰਾਜਸਥਾਨ ਤੋਂ ਬਾਅਦ ਹਰਿਆਣਾ ਦੀ ਸਰਹਦ ਨਾਲ ਲੱਗਦੇ ਪੰਜਾਬ ਦੇ ਪਿੰਡਾ ‘ਚ ਟਿੱਡੀ ਦਲ ਦੇ ਹਮਲੇ ਦਾ ਡਰ ਪਾਇਆ ਜਾ ਰਿਹਾ ਹੈ। ਮੀਂਹ, ਮੌਸਮ ਦੀ ਮਾਰ ਨਾਲ ਪਰੇਸ਼ਾਨ ਕਿਸਾਨਾਂ ਲਈ ਟਿੱਡੀ ਦਲ ਵੱਡੀ ਚਿੰਤਾ ਲੈ ਕੇ ਆਈ ਹੈ। ਪੰਜਾਬ ਦੇ ਖੇਤੀਬਾੜੀ ਵਿਭਾਗ ਨੇ ਫ਼ਿਰੋਜ਼ਪੁਰ, ਫ਼ਰੀਦਕੋਟ, ਤਰਨਤਾਰਨ, ਬਠਿੰਡਾ ਤੇ ਮੁਕਤਸਰ ਸਾਹਿਬ ਵਿੱਚ ਹਾਈ ਅਲਰਟ ਜਾਰੀ ਕੀਤਾ ਹੈ। ਖੇਤੀਬਾੜੀ ਵਿਭਾਗ ਨੇ ਟਿੱਡੀ ਦਲ ਦੇ ਸੰਭਾਵਿਤ ਹਮਲੇ ਦੇ ਮੱਦੇਨਜ਼ਰ ਡੀਲਰਾਂ ਨੂੰ ਕੀੜੇਮਾਰ ਦਵਾਈਆਂ ਦਾ ਸਟਾਕ ਰੱਖਣ ਦੀ ਵੀ ਹਦਾਇਤ ਦਿੱਤੀ ਹੈ। ਤਾਜਾ ਮਾਮਲਾ ਮਾਨਸਾ ਦੇ ਪਿੰਡ ਜਟਾਣਾ ਦਾ ਆਇਆ ਹੈ। ਜਿੱਥੇ ਟਿੱਡੀ ਦਲ ਦੇ ਹਮਲੇ ਤੋਂ ਕਿਸਾਨ ਸਹਿਮੇ ਤੇ ਡਰੇ ਹੋਏ ਹਨ। ਕਿਸਾਨ ਟਿੱਡੀਆਂ ਨੂੰ ਭਜਾਉਣ ਲਈ ਖੇਤਾਂ ‘ਚ ਡਟੇ ਹੋਏ ਹਨ।
ਅਜਿਹੀ ਹੀ ਹਾਲਤ ਬਠਿੰਡਾ ਦੇ ਕਿਸਾਨਾਂ ਦੀ ਵੀ ਹੈ। ਟਿੱਡੀਆਂ ਤੋਂ ਪਰੇਸ਼ਾਨ ਕਿਸਾਨ ਪੀਪੇ ਵਜਾ ਕੇ ਉਨ੍ਹਾਂ ਨੂੰ ਭਜਾਉਣ ‘ਚ ਲੱਗੇ ਹੋਏ ਹਨ। ਪਰੇਸ਼ਾਨ ਕਿਸਾਨਾਂ ਨੇ ਕਿਹਾ ਕਿ ਟਿੱਡੀਆਂ ਫ਼ਸਲਾਂ ਦਾ ਨੁਕਸਾਨ ਕਰ ਰਹੀਆਂ ਹਨ, ਜੇਕਰ ਸਰਕਾਰ ਨੇ ਛੇਤੀ ਕੋਈ ਹੱਲ ਨਾ ਕੀਤਾ ਤਾਂ ਸਾਡੀ ਸਾਰੀ ਮਿਹਤਨ ਮਿੱਟੀ ‘ਚ ਮਿਲ ਜਾਵੇਗੀ। ਦੱਸ ਦਈਏ ਕਿ ਟਿੱਡੀਆਂ ਦੇ ਹਮਲੇ ਬਾਰੇ ਪਤਾ ਲੱਗਣ ਤੋਂ ਬਾਅਦ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ। ਅਧਿਕਾਰੀਆਂ ਨੇ ਮੰਨਿਆ ਕਿ ਟਿੱਡੀਆਂ ਨੇ ਦਸਤਕ ਦੇ ਦਿੱਤੀ ਹੈ। ਹੇਠਾਂ ਦੇਖੋ ਵੀਡੀਓ ਰਿਪੋਰਟ।
ਕਿੱਥੋਂ ਆਇਆ ਟਿੱਡੀ ਦਲ
'ਟਿੱਡੀ ਦਲ' ਦਾ ਜਨਮ ਸਾਉਦੀ ਅਰਬ, ਅਫ਼ਗ਼ਾਨਿਸਤਾਨ ਵਰਗੇ ਰੇਤਲੇ ਤੇ ਪਾਣੀ ਰਹਿਤ ਖੇਤਰਾਂ 'ਚ ਹੁੰਦਾ ਹੈ। 'ਟਿੱਡੀ ਦਲ' ਨੇ ਇਸ ਵਾਰ ਪਾਕਿਸਤਾਨ ਦੇ ਰਸਤੇ ਪਹਿਲਾਂ ਰਾਜਸਥਾਨ 'ਚ ਫ਼ਸਲਾਂ 'ਤੇ ਹਮਲਾ ਕੀਤਾ। ਪਾਣੀ ਤੇ ਹਰਿਆਵਲ ਦੀ ਭਾਲ 'ਚ ਟਿੱਡੀਆਂ ਕਰੋੜਾਂ ਦੀ ਗਿਣਤੀ 'ਚ ਪਰਵਾਸ ਕਰਦੀਆਂ ਹਨ। ਲੱਖਾਂ ਟਿੱਡੀਆਂ ਦਾ ਝੁੰਡ 70 ਤੋਂ 100 ਕਿੱਲੋ ਮੀਟਰ ਦੀ ਰਫ਼ਤਾਰ ਨਾਲ ਉੱਡਦਾ ਹੈ।
4 ਤੋਂ 5 ਮਿੰਟ ਚ ਹੀ ਕਰ ਦਿੰਦਾ ਹੈ ਵੱਢੇ ਰੁੱਖਾਂ ਦਾ ਨਾਸ਼
ਖੇਤੀਬਾੜੀ ਅਫ਼ਸਰਾਂ ਨੇ ਦੱਸਿਆ ਕਿ 'ਟਿੱਡੀ ਦਲ' ਹਰੇ-ਭਰੇ ਖੇਤਾਂ ਤੋਂ ਇਲਾਵਾ ਛੋਟੇ ਤੋਂ ਲੈ ਕੇ ਵੱਢੇ ਰੁੱਖਾਂ ਤੱਕ ਦਾ ਨਾਸ਼ 4 ਤੋਂ 5 ਮਿੰਟ ਦੇ ਹਮਲੇ 'ਚ ਹੀ ਕਰ ਦਿੰਦਾ ਹੈ। 'ਟਿੱਡੀ ਦਲ' ਨੇ ਇਸ ਵਾਰ ਪਾਕਿਸਤਾਨ ਦੇ ਰਸਤੇ ਪਹਿਲਾਂ ਰਾਜਸਥਾਨ 'ਚ ਫ਼ਸਲਾਂ 'ਤੇ ਹਮਲਾ ਕੀਤਾ ਅਤੇ ਫਿਰ ਪੰਜਾਬ 'ਚ ਕੁੱਝ ਕੁ ਟਿੱਡੀਆਂ ਦਲ ਤੋਂ ਵਿੱਛੜ ਕੇ ਆ ਗਈਆਂ।
ਇਹ ਹੈ ਟਿੱਡੀ ਦਲ ਭਜਾਉਣ ਦਾ ਤਰੀਕਾ
ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਖੇਤਾਂ 'ਚੋਂ ਭਜਾਉਣ ਲਈ ਕਿਸਾਨਾਂ ਨੂੰ ਪੀਪੇ ਤੇ ਢੋਲ ਖੜਕਾਉਣੇ ਚਾਹੀਦੇ ਹਨ। ਕਿਉਂਕਿ ਟਿੱਡੀ ਦਲ ਖੜਕੇ ਤੋਂ ਡਰ ਕੇ ਭੱਜਦਾ ਹੈ। ਪੰਜਾਬ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸੁਤੰਤਰ ਕੁਮਾਰ ਦਾ ਕਹਿਣਾ ਹੈ ਕਿ ਖੇਤੀਬਾੜੀ ਵਿਭਾਗ ਹਾਈ ਅਲਰਟ 'ਤੇ ਹੈ ਤੇ ਹਰ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਕਰਨ ਲਈ ਤਿਆਰ ਹੈ।
ਦਵਾਈਆਂ ਦਾ ਸਟਾਕ ਰੱਖਣ ਦੀ ਹਦਾਇਤ
ਖੇਤੀਬਾੜੀ ਵਿਭਾਗ ਨੇ ਟਿੱਡੀ ਦਲ ਦੇ ਸੰਭਾਵਿਤ ਹਮਲੇ ਦੇ ਮੱਦੇਨਜ਼ਰ ਡੀਲਰਾਂ ਨੂੰ ਕੀੜੇਮਾਰ ਦਵਾਈਆਂ ਦਾ ਸਟਾਕ ਰੱਖਣ ਦੀ ਹਦਾਇਤ ਦਿੱਤੀ ਹੈ। ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਟਿੱਡੀ ਦਲ ਦਾ ਹਮਲਾ ਹੁੰਦਾ ਹੈ ਤਾਂ ਕੀੜੇਮਾਰ ਦਵਾਈ ਕਲੋਰੋਪੈਰੀਫਾਸ ਤੇ ਕਰਾਟੇ ਦਵਾਈ ਦੇ ਛਿੜਕਾਅ ਦਾ ਸੁਝਾਅ ਦਿੱਤਾ ਹੈ।Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agriculture, Agriculture department, Locust attack, Tiddi attack