• Home
 • »
 • News
 • »
 • punjab
 • »
 • TO AAPS RAKHI SAWANT OF PUNJAB POLITICS JIBE SIDHUS APES MONKEYS RETORT GH AK

Punjab Politics: ਸਿਆਸਤ ਦੀ ਰਾਖੀ ਸਾਵੰਤ ਕਹਿਣ 'ਤੇ ਨਾਰਾਜ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ 'ਆਪ' ਦੇ ਰਾਘਵ ਚੱਢਾ ਨੂੰ ਦੱਸਿਆ "ਬਾਂਦਰ" 

ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦੇ ਹੋਏ ਲਿੱਖਿਆ ਕਿ “ਕਿਸਾਨਾਂ ਦੀ ਲੁੱਟ ਅਤੇ ਫਸਲਾਂ ਦੇ ਭਾਅ ਘਟਣ 'ਤੇ ਵੀ ਜਿੱਥੇ ਐਮਐਸਪੀ ਦਾ ਐਲਾਨ ਕੀਤਾ ਗਿਆ ਹੈ -@ਅਰਵਿੰਦ ਕੇਜਰੀਵਾਲ ਜੀ ਤੁਸੀਂ ਪ੍ਰਾਈਵੇਟ ਮੰਡੀ ਦੇ ਕੇਂਦਰੀ ਕਾਲੇ ਕਾਨੂੰਨ ਨੂੰ ਨੋਟੀਫਾਈ ਕੀਤਾ ! ਕੀ ਇਸ ਨੂੰ ਡੀ-ਨੋਟੀਫਾਈ ਕੀਤਾ ਗਿਆ ਹੈ ਜਾਂ ਡਰਾਮੇਬਾਜ਼ੀ ਅਜੇ ਵੀ ਜਾਰੀ ਹੈ ..?”

 • Share this:
  ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸ਼ੁੱਕਰਵਾਰ ਨੂੰ 'ਆਪ' ਦੇ ਬੁਲਾਰੇ ਵੱਲੋਂ "ਪੰਜਾਬ ਦੀ ਸਿਆਸਤ ਦਾ ਰਾਖੀ ਸਾਵੰਤ" ਕਹਿਣ ਤੋਂ ਬਾਅਦ "ਬਾਂਦਰਾਂ" ਨਾਲ ਜਵਾਬ ਦਿੱਤਾ। ਵਿਵਾਦਪੂਰਨ ਖੇਤੀ ਕਾਨੂੰਨਾਂ ਨੂੰ ਲੈ ਕੇ ਸਿੱਧੂ ਵੱਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ (ਆਪ) ਨੂੰ “ਡਰਾਮੇ” ਕਰਨ ਦੀ ਨਿੰਦਾ ਕਰਨ ਤੋਂ ਬਾਅਦ ਇਹ ਤਿੱਖੇ ਬਿਆਨਾਂ ਦੀ ਖਿੱਚੋਤਾਣ ਸ਼ੁਰੂ ਹੋਈ।

  ਸਿੱਧੂ ਨੇ 'ਆਪ' 'ਤੇ ਦਿੱਲੀ ਵਿਧਾਨ ਸਭਾ 'ਚ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਪਾੜਨ ਦਾ ਡਰਾਮਾ ਰਚਣ ਦਾ ਦੋਸ਼ ਲਗਾਉਂਦੇ ਹੋਏ ਅਕਾਲੀ ਦਲ ਨੂੰ "ਕਾਲੇ ਕਾਨੂੰਨਾਂ ਦੇ ਸਿਰਜਣਹਾਰ ਅਤੇ ਬਚਾਅ ਕਰਨ ਵਾਲੇ" ਕਿਹਾ ਸੀ। ਸਿੱਧੂ ਨੇ ਦੋਸ਼ ਲਾਇਆ ਕਿ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਪਿਛਲੇ ਸਾਲ ਖੇਤੀਬਾੜੀ ਕਾਨੂੰਨਾਂ ਵਿੱਚੋਂ ਇੱਕ ਨੂੰ ਵੀ ਨੋਟੀਫਾਈ ਕੀਤਾ ਸੀ, ਜਦੋਂ ਕਿਸਾਨ ਕੌਮੀ ਰਾਜਧਾਨੀ ਦੀਆਂ ਸਰਹੱਦਾਂ 'ਤੇ ਵਿਧਾਨਾਂ ਦਾ ਵਿਰੋਧ ਕਰ ਰਹੇ ਸਨ।

  ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦੇ ਹੋਏ ਲਿੱਖਿਆ ਕਿ “ਕਿਸਾਨਾਂ ਦੀ ਲੁੱਟ ਅਤੇ ਫਸਲਾਂ ਦੇ ਭਾਅ ਘਟਣ 'ਤੇ ਵੀ ਜਿੱਥੇ ਐਮਐਸਪੀ ਦਾ ਐਲਾਨ ਕੀਤਾ ਗਿਆ ਹੈ -@ਅਰਵਿੰਦ ਕੇਜਰੀਵਾਲ ਜੀ ਤੁਸੀਂ ਪ੍ਰਾਈਵੇਟ ਮੰਡੀ ਦੇ ਕੇਂਦਰੀ ਕਾਲੇ ਕਾਨੂੰਨ ਨੂੰ ਨੋਟੀਫਾਈ ਕੀਤਾ ! ਕੀ ਇਸ ਨੂੰ ਡੀ-ਨੋਟੀਫਾਈ ਕੀਤਾ ਗਿਆ ਹੈ ਜਾਂ ਡਰਾਮੇਬਾਜ਼ੀ ਅਜੇ ਵੀ ਜਾਰੀ ਹੈ ..?”

  'ਆਪ' ਦੇ ਨੇਤਾ ਰਾਘਵ ਚੱਢਾ ਨੇ ਕਿਹਾ, "ਪੰਜਾਬ ਦੀ ਰਾਜਨੀਤੀ ਦੀ ਰਾਖੀ ਸਾਵੰਤ–ਨਵਜੋਤ ਸਿੰਘ ਸਿੱਧੂ ਨੂੰ ਕੈਪਟਨ ਹਾਈਕਮਾਂਡ ਵੱਲੋਂ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਨਾ-ਰੁਕਣ ਵਾਲੀ ਬਿਆਨਬਾਜ਼ੀ ਲਈ ਝਿੜਕਿਆ ਗਿਆ। ਇਸ ਲਈ ਅੱਜ, ਇੱਕ ਬਦਲਾਅ ਲਈ, ਉਹ ਅਰਵਿੰਦ ਕੇਜਰੀਵਾਲ ਦੇ ਪਿੱਛੇ ਪੈ ਗਏ ਹਨ। ਕੱਲ੍ਹ ਤੱਕ ਇੰਤਜ਼ਾਰ ਕਰੋ ਕਿਉਂਕਿ ਉਹ ਮੁੜ ਕੈਪਟਨ ਦਾ ਰੁੱਖ ਕਨਗੇ”।

  ਬਾਅਦ ਵਿੱਚ ਇੱਕ ਤਿੱਖੀ ਪ੍ਰਤੀਕ੍ਰਿਆ ਵਿੱਚ, ਸਿੱਧੂ ਨੇ ਟਵਿੱਟਰ 'ਤੇ ਕਿਹਾ, "ਉਹ ਕਹਿੰਦੇ ਹਨ ਕਿ ਮਨੁੱਖ ਬਾਂਦਰਾਂ ਤੋਂ ਉਤਪੰਨ ਹੋਇਆ ਹੈ, ਤੁਹਾਡੇ ਦਿਮਾਗ ਨੂੰ ਵੇਖਦੇ ਹੋਏ ਮੇਰਾ ਮੰਨਣਾ ਹੈ ਕਿ ਰਾਘਵ ਚੱਡਾ ਤੁਸੀਂ ਅਜੇ ਵੀ ਬੰਦਰ ਤੋਂ ਇਨਸਾਨ ਬਣਨ ਦੀ ਪ੍ਰਕਿਰਿਆ 'ਚ ਹੋ ! ਤੁਸੀਂ ਅਜੇ ਵੀ ਆਪਣੀ ਸਰਕਾਰ ਦੁਆਰਾ ਖੇਤੀ ਕਨੂੰਨਾਂ ਨੂੰ ਨੋਟੀਫਾਈ ਕਰਨ ਬਾਰੇ ਮੇਰੇ ਪ੍ਰਸ਼ਨ ਦਾ ਉੱਤਰ ਨਹੀਂ ਦਿੱਤਾ ਹੈ।”

  ਇਸ ਤੋਂ ਪਹਿਲਾਂ ਦਿਨ ਵੇਲੇ, ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਿੱਚ ਦਿੱਲੀ ਵਿੱਚ ਕਾਨੂੰਨਾਂ ਦੇ ਪਾਸ ਹੋਣ ਦੀ ਪਹਿਲੀ ਵਰ੍ਹੇਗੰਢ ਮਨਾਉਣ ਲਈ ਕਾਨੂੰਨਾਂ ਦੇ ਵਿਰੁੱਧ ਇੱਕ ਰੋਸ ਮਾਰਚ ਕੱਢਿਆ, ਜਿਸ ਦੌਰਾਨ ਪੁਲਿਸ ਨੇ ਦੋਵਾਂ ਨੇਤਾਵਾਂ ਨੂੰ ਹਿਰਾਸਤ ਵਿੱਚ ਲੈ ਲਿਆ।
  First published: