ਜਾਖੜ ਅੱਜ ਕਰ ਸਕਦੇ ਨੇ ਵੱਡਾ ਸਿਆਸੀ ਧਮਾਕਾ, ਫੇਸਬੁਕ ਤੇ ਟਵਿਟਰ ਤੋਂ ਕਾਂਗਰਸ ਦਾ ਲੋਗੋ ਹਟਾਇਆ

ਜਾਖੜ ਅੱਜ ਕਰ ਸਕਦੇ ਨੇ ਵੱਡਾ ਸਿਆਸੀ ਧਮਾਕਾ, ਫੇਸਬੁਕ ਤੇ ਟਵੀਟਰ ਤੋਂ ਕਾਂਗਰਸ ਦਾ ਲੋਗੋ ਹਟਾਇਆ (file photo)

 • Share this:
  ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਅੱਜ ਕੋਈ ਵੱਡਾ ਸਿਆਸੀ ਧਮਾਕਾ ਕਰ ਸਕਦੇ ਹਨ। ਉਹ ਅੱਜ 12 ਵਜੇ ਫੇਸਬੁਕ ਉਤੇ ਲਾਇਵ ਹੋ ਕੇ ਆਪਣੇ ਦਿਲ ਦੀ ਗੱਲ ਕਰਨਗੇ। ਉਨ੍ਹਾਂ ਨੇ ਆਪਣੇ ਫੇਸਬੁਕ ਤੇ ਟਵਿਟਰ ਖਾਤੇ ਤੋਂ ਕਾਂਗਰਸ ਲੋਗੋ ਹਟਾ ਦਿੱਤਾ ਹੈ।

  ਦੱਸ ਦਈਏ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਉਦੈਪੁਰ ’ਚ ਪ੍ਰੈੱਸ ਕਾਨਫ਼ਰੰਸ ਦਾ ਪ੍ਰੋਗਰਾਮ ਬਣਾਇਆ ਸੀ ਪਰ ਆਖਰੀ ਸਮੇਂ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ। ਉਹ ਜਲਦੀ ਆਪਣੇ ਸਿਆਸੀ ਰਾਹਾਂ ਬਾਰੇ ਪੱਤੇ ਖੋਲ੍ਹ ਸਕਦੇ ਹਨ। ਚੇਤੇ ਰਹੇ ਕਿ ਕਾਂਗਰਸ ਹਾਈਕਮਾਨ ਨੇ ਅਨੁਸ਼ਾਸਨੀ ਕਮੇਟੀ ਦੀ ਕਾਰਵਾਈ ਮਗਰੋਂ ਜਾਖੜ ਤੋਂ ਸਾਰੇ ਅਹੁਦੇ ਵਾਪਸ ਲੈ ਲਏ ਸਨ।

  ਜਾਖੜ ਨੇ ਚਰਨਜੀਤ ਚੰਨੀ ਦੀ ਮੁੱਖ ਮੰਤਰੀ ਵਜੋਂ ਚੋਣ ਦੇ ਹਵਾਲੇ ਨਾਲ ਕਾਂਗਰਸ ਦੀ ਨਿਰਪੱਖ ਸੋਚ ’ਤੇ ਉਂਗਲ ਚੁੱਕੀ ਸੀ।

  ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਕੋਲ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦਾ ਮਾਮਲਾ ਵੀ ਵਿਚਾਰ ਅਧੀਨ ਪਿਆ ਹੈ। ਪੰਜਾਬ ਦੇ ਸਿਆਸੀ ਹਲਕੇ ਸੁਨੀਲ ਜਾਖੜ ਦੇ ਨਵੇਂ ਪੈਂਤੜੇ ਨੂੰ ਲੈ ਕੇ ਵੀ ਨਜ਼ਰਾਂ ਲਾਈ ਬੈਠੇ ਹਨ।
  Published by:Gurwinder Singh
  First published: