ਵਕੀਲ ਦੀ ਕੁੱਟਮਾਰ ਕਰਨ ਦੇ ਦੋਸ਼ ਵਿਚ ਟ੍ਰੈਫਿਕ ਪੁਲਿਸ ਦਾ ਥਾਣੇਦਾਰ ਮੁਅੱਤਲ

ਵਕੀਲ ਦੀ ਕੁੱਟਮਾਰ ਕਰਨ ਦੇ ਦੋਸ਼ ਵਿਚ ਟ੍ਰੈਫਿਕ ਪੁਲਿਸ ਦਾ ਥਾਣੇਦਾਰ ਮੁਅੱਤਲ

ਵਕੀਲ ਦੀ ਕੁੱਟਮਾਰ ਕਰਨ ਦੇ ਦੋਸ਼ ਵਿਚ ਟ੍ਰੈਫਿਕ ਪੁਲਿਸ ਦਾ ਥਾਣੇਦਾਰ ਮੁਅੱਤਲ

  • Share this:
    ਤਲਵੰਡੀ ਸਾਬੋ: ‘ਭਾਰਤ ਬੰਦ’ ਦੇ ਦੌਰਾਨ ਅੱਜ ਤਲਵੰਡੀ ਸਾਬੋ ਵਿਖੇ ਟਰੈਫਿਕ ਪੁਲਿਸ ਦੇ ਇੱਕ ਏਐੱਸਆਈ ਵੱਲੋਂ ਇੱਕ ਵਕੀਲ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਪੀੜਤ ਵਕੀਲ ਨੂੰ ਜਖਮੀ ਹਾਲਤ ਵਿੱਚ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।

    ਉੱਧਰ ਬਾਰ ਅੇੈਸੋਸੀਏਸ਼ਨ ਵੱਲੋਂ ਵਕੀਲ ਦੇ ਹੱਕ ਵਿੱਚ ਨਿਤਰਨ ਉਪਰੰਤ ਏ.ਐੱਸ.ਆਈ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਤੇ ਦਰਜ ਮਾਮਲੇ ਅਨੁਸਾਰ ਤਲਵੰਡੀ ਸਾਬੋ ਦੇ ਵਕੀਲ ਐਡਵੋਕੇਟ ਫਤਿਹ ਸਿੰਘ ਬਰਾੜ ਆਪਣੀ ਗੱਡੀ ਉਤੇ ਘਰ ਤੋਂ ਅਦਾਲਤ ਜਾ ਰਹੇ ਸਨ ਤਾਂ ਰਾਸਤੇ ਵਿੱਚ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ।

    ਵਕੀਲ ਜਦੋਂ ਸਾਈਡ ਤੋਂ ਗੱਡੀ ਲੰਘਾਉਣ ਲੱਗਾ ਤਾਂ ਦੋ ਟਰੈਫਿਕ ਪੁਲਿਸ ਮੁਲਾਜਮਾਂ ਨੇ ਉਸ ਨੂੰ ਰੋਕ ਲਿਆ। ਵਕੀਲ ਅਨੁਸਾਰ ਜਦੋਂ ਉਸ ਨੇ ਏਐਸਆਈ ਰਣਜੀਤ ਸਿੰਘ ਨੂੰ ਵਕੀਲ ਹੋਣ ਦਾ ਦੱਸ ਕੇ ਅਦਾਲਤ ਜਾਣ ਦੀ ਗੱਲ ਕਹੀ ਤਾਂ ਭਾਰਤ ਬੰਦ ਦੀ ਗੱਲ ਕਰਦਿਆਂ ਉਸ ਨੇ ਤੈਸ਼ ਵਿੱਚ ਆ ਕੇ ਗੱਡੀ ਦਾ ਵੈਂਪਰ ਪੁੱਟ ਕੇ ਮੇਰੇ ਸਿਰ ਵਿੱਚ ਮਾਰ ਕੇ ਮੈਨੂੰ ਜਖਮੀ ਕਰ ਦਿੱਤਾ।

    ਵਕੀਲ ਨੇ ਦੋਸ਼ ਲਗਾਇਆ ਕਿ ਉਕਤ ਏ ਐੱਸ.ਆਈ ਰਣਜੀਤ ਸਿੰਘ ਦੀ ਪਹਿਲਾਂ ਬਠਿੰਡਾ ਵਿਖੇ ਵੀ ਐਡਵੋਕੇਟ ਨਵਦੀਪ ਸਿੰਘ ਜੀਦਾ ਨਾਲ ਲੜਾਈ ਹੋਈ ਸੀ, ਉਸ ਸਮੇਂ ਉਸ ਖਿਲਾਫ ਕਰਵਾਈ ਲਈ ਮੈਂ ਧਰਨੇ ਵਿੱਚ ਸ਼ਾਮਿਲ ਹੋਇਆ ਸੀ ਜਿਸ ਵਜ੍ਹਾ ਉਹ ਮੇਰੇ ਨਾਲ ਰੰਜਿਸ਼ ਰੱਖਦਾ ਸੀ। ਜਖਮੀ ਵਕੀਲ ਫਤਹਿ ਸਿੰਘ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਤੇ ਪਤਾ ਲਗਦੇ ਹੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਗੋਇਲ ਵੀ ਵਕੀਲਾਂ ਸਮੇਤ ਹਸਪਤਾਲ ਪੁੱਜ ਗਏ।

    ਉਨ੍ਹਾਂ ਨੇ ਪੁਲਿਸ ਦੇ ਉਚ ਅਧਿਕਾਰੀਆਂ ਨੂੰ ਫੋਨ ਰਾਹੀਂ ਜਾਣਕਾਰੀ ਦਿੰਦਿਆਂ ਕਥਿਤ ਦੋਸ਼ੀ ਏ.ਐਸ.ਆਈ ਖਿਲਾਫ ਸਖਤ ਕਾਰਵਾਈ ਮੰਗੀ। ਘਟਨਾ ਦਾ ਪਤਾ ਲੱਗਦਿਆਂ ਹੀ ਜਸਮੀਤ ਸਿੰਘ ਡੀ.ਐਸ.ਪੀ ਤਲਵੰਡੀ ਸਾਬੋ ਵੀ ਸਿਵਲ ਹਸਪਤਾਲ ਪੁੱਜੇ ਅਤੇ ਪੁਲਿਸ ਨੇ ਪੀੜਤ ਵਕੀਲ ਫਤਿਹ ਸਿੰਘ ਬਰਾੜ ਦੇ ਬਿਆਨ ਉਤੇ ਏ.ਐੱਸ.ਆਈ ਰਣਜੀਤ ਸਿੰਘ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ।

    ਡੀ ਐੱਸ ਪੀ ਜਸਮੀਤ ਸਿੰਘ ਨੇ ਏਐੱਸ.ਆਈ ਰਣਜੀਤ ਸਿੰਘ ਖਿਲਾਫ ਮਾਮਲਾ ਦਰਜ ਕਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
    Published by:Gurwinder Singh
    First published: