ਫਿਰੋਜ਼ਪੁਰ 'ਚ ਦਰਦਨਾਕ ਹਾਦਸਾ: ਨਹਿਰ ਵਿਚ ਡਿੱਗੀ ਕਾਰ, ਪਤੀ-ਪਤਨੀ ਤੇ ਬੱਚੇ ਸਨ ਸਵਾਰ

News18 Punjabi | News18 Punjab
Updated: January 23, 2020, 9:42 AM IST
share image
ਫਿਰੋਜ਼ਪੁਰ 'ਚ ਦਰਦਨਾਕ ਹਾਦਸਾ: ਨਹਿਰ ਵਿਚ ਡਿੱਗੀ ਕਾਰ, ਪਤੀ-ਪਤਨੀ ਤੇ ਬੱਚੇ ਸਨ ਸਵਾਰ

  • Share this:
  • Facebook share img
  • Twitter share img
  • Linkedin share img
ਫਿਰੋਜ਼ਪੁਰ ਦੇ ਪਿੰਡ ਕੱਬਰਵੱਛਾ ਵਿਚ ਪੈਂਦੇ ਨਹਿਰ ਦੇ ਕਰਾਸ ਵਿਚ ਇੱਕ ਕਾਰ ਡਿੱਗਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕਾਰ ਸਵਾਰ ਚਾਰ ਪਰਿਵਾਰਕ ਮੈਂਬਰ ਦੱਸੇ ਜਾ ਰਹੇ ਹਨ।

ਮਿਲੀ ਜਾਣਕਾਰੀ ਅਨੁਸਾਰ ਪਿੰਡ ਮੋਰਾਂਵਾਲੀ (ਫਰੀਦਕੋਟ) ਦਾ ਇੱਕ ਪਰਿਵਾਰ ਆਲਟੋ ਕਾਰ 'ਤੇ ਕਿਤੇ ਜਾ ਰਿਹਾ ਸੀ ਕਿ ਪਿੰਡ ਕੱਬਰਵੱਛਾ (ਫਿਰੋਜ਼ਪੁਰ) ਕੋਲ ਪੈਂਦੇ ਕਰਾਸ ਕੋਲ ਕਾਰ ਨਹਿਰ ਵਿਚ ਡਿੱਗ ਪਈ। ਜਿਸ ਨਾਲ ਕਾਰ ਵਿਚ ਸਵਾਰ ਪਿੰਡ ਮੋਰਾਂਵਾਲੀ ਦੇ ਪਤੀ ਪਤਨੀ, ਉਨ੍ਹਾਂ ਦਾ ਛੋਟਾ ਬੇਟਾ ਅਤੇ ਸਾਲਾ ਜੋ ਪਿੰਡ ਸ਼ਕੂਰ ਦਾ ਹੈ, ਡੁੱਬ ਗਏ। ਉਨ੍ਹਾਂ ਦੀ ਨਹਿਰ ਵਿਚ ਕਰੇਨ ਨਾਲ ਭਾਲ ਕੀਤੀ ਜਾ ਰਹੀ ਹੈ।
First published: January 22, 2020, 9:41 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading