ਪਟਿਆਲਾ: ਜਹਾਜ਼ ਹਾਦਸੇ ਵਿਚ ਪਾਇਲਟ ਗੁਰਪ੍ਰੀਤ ਚੀਮਾ ਦੀ ਮੌਤ, ਇਕ ਜ਼ਖਮੀ

News18 Punjabi | News18 Punjab
Updated: February 24, 2020, 7:37 PM IST
share image
ਪਟਿਆਲਾ: ਜਹਾਜ਼ ਹਾਦਸੇ ਵਿਚ ਪਾਇਲਟ ਗੁਰਪ੍ਰੀਤ ਚੀਮਾ ਦੀ ਮੌਤ, ਇਕ ਜ਼ਖਮੀ
ਪਟਿਆਲਾ: ਜਹਾਜ਼ ਹਾਦਸੇ ਵਿਚ ਪਾਇਲਟ ਗੁਰਪ੍ਰੀਤ ਚੀਮਾ ਦੀ ਮੌਤ, ਇਕ ਜ਼ਖਮੀ

  • Share this:
  • Facebook share img
  • Twitter share img
  • Linkedin share img
ਪਟਿਆਲਾ 'ਚ ਐੱਨਸੀਸੀ ਤੀਸਰੀ ਏਅਰ ਸਕੁਆਰਡਨ ਦੇ ਕੈਡੇਟਾਂ ਨੂੰ ਸਿਖਲਾਈ ਦੇਣ ਵਾਲਾ ਮਾਈਕ੍ਰੋ ਲਾਈਟ ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸੇ 'ਚ ਪਾਇਲਟ ਦੀ ਮੌਤ ਹੋ ਗਈ ਜਦਕਿ ਕੋ-ਪਾਇਲਟ ਫੱਟੜ ਹੋ ਗਿਆ ਜਿਸ ਨੂੰ ਮਿਲਟਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਇੱਥੇ ਸਿਵਲ ਏਵੀਏਸ਼ਨ ਕਲੱਬ 'ਚ ਜਹਾਜ਼ ਉਡਾਉਣ ਦੀ ਸਿਖਲਾਈ ਦਿੱਤੀ ਜਾ ਰਹੀ ਸੀ। ਦੁਪਹਿਰ ਵੇਲੇ ਇਕ ਪਾਇਲਟ, ਕੋ-ਪਾਇਲਟ ਸਮੇਤ ਸਿੰਗਲ ਇੰਜਣ ਵਾਲਾ ਦੋ ਸੀਟਰ ਜਹਾਜ਼ ਉਡਾਉਣ ਦੀ ਤਿਆਰੀ ਕਰ ਰਿਹਾ ਸੀ। ਜਹਾਜ਼ ਨੇ ਹਾਲੇ ਪੂਰੀ ਤਰ੍ਹਾਂ ਟੇਕਆਫ ਨਹੀਂ ਕੀਤਾ ਸੀ ਕਿ ਉਹ ਏਵੀਏਸ਼ਨ ਕਲੱਬ ਦੀਆਂ ਤਾਰਾਂ 'ਚ ਉਲਝ ਗਿਆ ਤੇ ਹਾਦਸਾਗ੍ਰਸਤ ਹੋ ਗਿਆ।

ਇਸ ਦੌਰਾਨ ਪਾਇਲਟ ਰਿਟਾਇਰਡ ਵਿੰਗ ਕਮਾਂਡਰ ਗੁਰਪ੍ਰੀਤ ਸਿੰਘ ਚੀਮਾ ਦੀ ਮੌਤ ਹੋ ਗਈ ਜਦਕਿ ਸਰਕਾਰੀ ਮਹਿੰਦਰਾ ਕਾਲਜ ਦਾ ਵਿਦਿਆਰਥੀ ਕੈਡੇਟ ਵਿਪਨ ਕੁਮਾਰ ਯਾਦਵ ਫੱਟੜ ਹੋ ਗਿਆ।
First published: February 24, 2020
ਹੋਰ ਪੜ੍ਹੋ
ਅਗਲੀ ਖ਼ਬਰ