ਬਠਿੰਡਾ ਰੇਲਵੇ ਜੰਕਸ਼ਨ ਤੋਂ ਟਰੇਨਾਂ ਦੀ ਸ਼ੁਰੂਆਤ ਦਸੰਬਰ ਦੇ ਪਹਿਲੇ ਦਿਨ ਚੱਲੀਆਂ 6 ਟਰੇਨਾਂ

News18 Punjabi | News18 Punjab
Updated: December 1, 2020, 3:43 PM IST
share image
ਬਠਿੰਡਾ ਰੇਲਵੇ ਜੰਕਸ਼ਨ ਤੋਂ ਟਰੇਨਾਂ ਦੀ ਸ਼ੁਰੂਆਤ ਦਸੰਬਰ ਦੇ ਪਹਿਲੇ ਦਿਨ ਚੱਲੀਆਂ 6 ਟਰੇਨਾਂ
ਬਠਿੰਡਾ ਰੇਲਵੇ ਜੰਕਸ਼ਨ ਤੋਂ ਟਰੇਨਾਂ ਦੀ ਸ਼ੁਰੂਆਤ 

  • Share this:
  • Facebook share img
  • Twitter share img
  • Linkedin share img
ਕੋਰੋਨਾ ਵਾਇਰਸ ਕਰਕੇ ਪਿਛਲੇ ਸੱਤ ਮਹੀਨਿਆਂ ਤੋਂ ਬੰਦ ਰੇਲਵੇ ਸਫ਼ਰ ਰੇਲਵੇ ਵਿਭਾਗ ਦੇ ਜਾਰੀ ਨਿਰਦੇਸ਼ਾਂ ਤੋਂ ਬਾਅਦ ਅੱਜ ਦਸੰਬਰ ਦੇ ਪਹਿਲੇ ਦਿਨ ਸ਼ੁਰੂ ਹੋਇਆ ਜਿਸ ਤੋਂ ਬਾਅਦ ਬਠਿੰਡਾ ਰੇਲਵੇ ਜੰਕਸ਼ਨ ਤੋਂ ਦਿੱਲੀ ਨੂੰ ਅੱਜ ਛੇ ਟਰੇਨਾਂ ਨੇ ਅਪ ਡਾਊਨ ਕੀਤਾ ।

ਰੇਲਵੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸੁਭਾਅ ਬਠਿੰਡਾ ਰੇਲਵੇ ਜੰਕਸ਼ਨ ਤੋਂ ਤਿੰਨ ਟਰੇਨਾਂ ਰਵਾਨਾ ਹੋਈਆਂ ਜਿਨ੍ਹਾਂ ਵਿੱਚ ਕਿਸਾਨ ਐਕਸਪ੍ਰੈਸ ਦਿੱਲੀ ਇੰਟਰਸਿਟੀ ਐਕਸਪ੍ਰੈੱਸ ਅਤੇ ਹਰਿਦੁਆਰ  ਐਕਸਪ੍ਰੈਸ ਹੈ ਜੋ ਸ਼ਾਮ ਨੂੰ ਵਾਪਸ ਬਠਿੰਡਾ ਆਉਣਗੀਆਂ। ਜ਼ਿਕਰਯੋਗ ਹੈ ਕਿ ਰੇਲਵੇ ਸਫ਼ਰ ਸ਼ੁਰੂ ਹੋਣ ਤੋਂ ਬਾਅਦ ਬਠਿੰਡਾ ਦੇ ਰੇਲਵੇ ਜੰਕਸ਼ਨ ਤੇ ਵੀ ਚਹਿਲ ਪਹਿਲ ਦਿਖਾਈ ਦਿੱਤੀ ਅਤੇ ਯਾਤਰੀਆਂ ਦੀ ਆਮਦ ਵੀ ਸ਼ੁਰੂ ਹੋ ਗਈ  ਜਿਸ ਤੋਂ ਬਾਅਦ ਰੇਲਵੇ ਦੇ ਬੁਕਿੰਗ ਸੈਂਟਰ ਤੇ ਟਿਕਟਾਂ ਦੀ ਬੁਕਿੰਗ ਕਰਵਾਉਣ ਲਈ ਯਾਤਰੀਆਂ ਦੀਆਂ ਲਾਈਨਾਂ ਲੱਗ ਗਈਆਂ। ਉਥੇ ਹੀ ਦੂਜੇ ਪਾਸੇ ਸੁਰੱਖਿਆ ਦੇ ਪ੍ਰਬੰਧ ਕਰਦਿਆਂ ਪੁਲਸ ਵਲੋਂ ਵੀ ਰੇਲਵੇ ਸਟੇਸ਼ਨ ਅਤੇ ਬੁਕਿੰਗ ਸੈਂਟਰ ਕੋਲ ਚੈਕਿੰਗ ਮੁਹਿੰਮ ਚਲਾਈ ਗਈ ਜਿਸ ਵਿਚ ਪੁਲਸ  ਦੂਜੇ ਪਾਸੇ ਸੁਰੱਖਿਆ ਦੇ  ਪ੍ਰਬੰਧਾਂ ਨੂੰ ਸ਼ੁਰੂ ਕਰਦਿਆਂ ਰੇਲਵੇ ਪੁਲੀਸ ਅਤੇ ਪੰਜਾਬ ਪੁਲੀਸ ਵੱਲੋਂ  ਇਕ ਚੈਕਿੰਗ ਮੁਹਿੰਮ ਚਲਾਈ ਗਈ ਤਾਂ ਜੋ ਸਟੇਸ਼ਨ ਤੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।

ਪੁਲਿਸ ਅਧਿਕਾਰੀਆਂ ਨੇ  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉੱਚ ਅਧਿਕਾਰੀਆਂ ਵੱਲੋਂ ਜਾਰੀ ਹੋਏ ਨਿਰਦੇਸ਼ਾਂ ਦੇ ਤਹਿਤ ਰੇਲਵੇ ਸਫ਼ਰ ਸ਼ੁਰੂ ਹੋਣ ਤੋਂ ਬਾਅਦ ਹਰ ਰੇਲਵੇ ਸਟੇਸ਼ਨ ਤੇ ਚੈਕਿੰਗ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਜੋ ਕਿ ਅੱਗੇ ਵੀ ਜਾਰੀ ਰਹੇਗੀ।
Published by: Ashish Sharma
First published: December 1, 2020, 3:43 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading