ਅੰਗਹੀਣ ਅਧਿਆਪਕਾਂ ਦੀਆਂ ਘਰਾਂ ਦੇ ਨੇੜੇ ਬਦਲੀਆਂ ਨੂੰ ਪ੍ਰਵਾਨਗੀ


Updated: February 12, 2019, 9:17 PM IST
ਅੰਗਹੀਣ ਅਧਿਆਪਕਾਂ ਦੀਆਂ ਘਰਾਂ ਦੇ ਨੇੜੇ ਬਦਲੀਆਂ ਨੂੰ ਪ੍ਰਵਾਨਗੀ

Updated: February 12, 2019, 9:17 PM IST
ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅਹਿਮ ਫ਼ੈਸਲਾ ਲੈਂਦੇ ਹੋਏ 3582 ਭਰਤੀ ਅਧੀਨ ਨਿਯੁਕਤ ਅੰਗਹੀਣ ਅਧਿਆਪਕਾਂ ਦੀ ਆਪਣੇ ਘਰਾਂ ਦੇ ਨਜ਼ਦੀਕ ਬਦਲੀ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ। 3582 ਭਰਤੀ ਅਧੀਨ ਨਿਯੁਕਤ ਹੋਏ ਅਧਿਆਪਕਾਂ ਨੂੰ ਸੂਬਾ ਸਰਕਾਰ ਨੇ ਸਰਹੱਦੀ ਖੇਤਰ ਵਿੱਚ ਨੌਕਰੀ ਦੇ ਮੁਢਲੇ ਤਿੰਨ ਸਾਲ ਨੌਕਰੀ ਕਰਨ ਲਈ ਪਾਬੰਦ ਕੀਤਾ ਸੀ।

ਅੱਜ ਇਥੇ 3582 ਅਧਿਆਪਕ ਯੂਨੀਅਨ ਅਤੇ ਸਿੱਖਿਆ ਵਿਭਾਗ ਦੀਆਂ ਵੱਖ- ਵੱਖ ਸੁਸਾਇਟੀਆਂ ਅਧੀਨ ਕਲ਼ੈਰੀਕਲ ਨੌਕਰੀ ਕਰ ਰਹੇ ਮੁਲਾਜਮਾਂ ਦੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨਾਲ ਮੁਲਾਕਾਤ ਕੀਤੀ ਗਈ। ਇਸ ਮੁਲਾਕਾਤ ਦੌਰਾਨ ਇਨ੍ਹਾਂ ਯੂਨੀਅਨ ਆਗੂਆਂ ਨੇ ਸਿੱਖਿਆ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ 3582 ਭਰਤੀ ਅਧੀਨ ਨਿਯੁਕਤ ਅਧਿਆਪਕਾਂ ਵਿੱਚ ਕੁਝ ਅੰਗਹੀਣ, ਵਿਧਵਾਵਾਂ ਅਤੇ ਗੰਭੀਰ ਬੀਮਾਰੀਆਂ ਤੋਂ ਪੀੜਤ ਹਨ ਜਿਸ ਕਾਰਨ ਉਨ੍ਹਾਂ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਉਣ ਵਿੱਚ ਦਿੱਕਤ ਆ ਰਹੀ ਹੈ। ਸਿੱਖਿਆ ਮੰਤਰੀ ਨੇ ਇਨ੍ਹਾਂ ਦੀ ਸਾਰੀਆਂ ਮੰਗਾਂ ਸੁਣਨ ਉਪਰੰਤ ਮੀਟਿੰਗ ਵਿੱਚ ਮੌਜੂਦ ਸਕੱਤਰ, ਸਕੂਲ ਸਿੱਖਿਆ, ਕ੍ਰਿਸ਼ਨ ਕੁਮਾਰ ਨੂੰ ਹਦਾਇਤ ਕੀਤੀ ਕਿ ਉਹ 3582 ਭਰਤੀ ਅਧੀਨ ਨਿਯੁਕਤ ਅੰਗਹੀਣ, ਵਿਧਵਾਵਾਂ ਅਤੇ ਗੰਭੀਰ ਬੀਮਾਰੀਆਂ ਨਾਲ ਜੂਝ ਰਹੇ ਅਧਿਆਪਕਾਂ ਦੀਆਂ 15 ਮਾਰਚ ਤੋਂ ਬਾਅਦ ਉਨਾਂ ਦੇ ਘਰਾਂ ਦੇ ਨਜ਼ਦੀਕ ਬਦਲੀਆਂ ਕਰ ਦੇਣ।
First published: February 12, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...