• Home
 • »
 • News
 • »
 • punjab
 • »
 • TRANSPORT DEPARTMENT ASSISTANT RTA ARRESTED ALONG WITH FELLOW CLERK

ਟਰਾਂਸਪੋਰਟ ਵਿਭਾਗ ਦਾ ਸਹਾਇਕ RTA ਸਾਥੀ ਕਲਰਕ ਸਣੇ ਗ੍ਰਿਫਤਾਰ

ਫਰਜ਼ੀ ਹੈਵੀ ਡਰਾਈਵਿੰਗ ਲਾਇਸੈਂਸ ਤੇ ਬਿਨਾਂ NOC ਵਹੀਕਲ ਰਜਿਸਟਰ ਕਰਨ ਦੇ ਮਾਮਲੇ ਵਿਚ ਵਿਜੀਲੈਂਸ ਵਿਭਾਗ ਫਰੀਦਕੋਟ ਦੀ ਵੱਡੀ ਕਾਰਵਾਈ

ਟਰਾਂਸਪੋਰਟ ਵਿਭਾਗ ਦਾ ਸਹਾਇਕ RTA ਸਾਥੀ ਕਲਰਕ ਸਣੇ ਗ੍ਰਿਫਤਾਰ

 • Share this:
  Naresh Sethi

  ਨਿਯਮਾਂ ਨੂੰ ਛਿੱਕੇ ਟੰਗ ਫਰਜ਼ੀ ਹੈਵੀ ਡਰਾਈਵਿੰਗ ਲਾਇਸੈਂਸ ਅਤੇ ਗੈਰ ਕਾਨੂੰਨੀ ਢੰਗ ਨਾਲ ਗੱਡੀਆਂ ਦੀਆਂ ਰਜਿਸਟ੍ਰੇਸ਼ਨ ਕਾਪੀਆਂ ਤਿਆਰ ਕਰਨ ਦੇ ਦੋਸ਼ਾਂ ਵਿਚ ਫਰੀਦਕੋਟ ਦੇ ਸਾਬਕਾ ਸਹਾਇਕ RTA ਅਤੇ ਇੱਕ ਸਹਾਇਕ ਕਲਰਕ ਨੂੰ ਵਿਜੀਲੈਂਸ ਵਿਭਾਗ ਨੇ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਵੱਲੋਂ ਸਰਕਾਰੀ ਖਜ਼ਾਨੇ ਨੂੰ ਲੱਖਾਂ ਰੁਪਏ ਦਾ ਟੈਕਸ ਚੋਰੀ ਰਾਹੀਂ ਚੂਨਾ ਲਗਾਇਆ ਗਿਆ।

  ਇਸ ਤਹਿਤ 2019 ਵਿਚ ਦਰਜ ਤਿੰਨ ਸ਼ਿਕਾਇਤਾਂ ਦੀ ਪੜਤਾਲ ਤੋਂ ਬਾਅਦ ਵਿਜੀਲੈਂਸ ਵਿਭਾਗ ਵੱਲੋਂ ਬਰਖਿਲਾਫ਼ ਗੁਰਨਾਮ ਸਿੰਘ, ਸਹਾਇਕ ਆਰ.ਟੀ.ਏ. ਫਰੀਦਕੋਟ ਅਤੇ ਅੰਮ੍ਰਿਤਪਾਲ ਸਿੰਘ ਕਲਰਕ, ਜੂਨੀਅਰ ਸਹਾਇਕ ਦਫ਼ਤਰ ਆਰ.ਟੀ.ਏ. ਫਰੀਦਕੋਟ ਦਰਜ ਕੀਤਾ ਗਿਆ ਅਤੇ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਰਾਜ ਕੁਮਾਰ ਡੀ.ਐਸ.ਪੀ. ਨੇ ਦੱਸਿਆ ਕਿ ਸ਼ਿਕਾਇਤ ਨੰਬਰ 37/2019 , 81/2019 ਅਤੇ 106/2019 ਫ਼ਰੀਦਕੋਟ ਵਿਰੁੱਧ ਅਧਿਕਾਰੀ / ਕਰਮਚਾਰੀ ਦਫ਼ਤਰ , ਆਰ.ਟੀ.ਏ , ਫ਼ਰੀਦਕੋਟ ਦੀ ਪੜਤਾਲ ਤੋਂ ਪਾਇਆ ਗਿਆ ਹੈ ਕਿ ਉਕਤ ਦੋਵਾਂ ਵੱਲੋਂ ਆਪਣੀ ਫ਼ਰੀਦਕੋਟ ਵਿਖੇ ਤਾਇਨਾਤੀ ਸਮੇਂ ਮੰਦਭਾਵਨਾ ਨਾਲ ਸਰਕਾਰੀ ਰਿਕਾਰਡ ਵਿੱਚ ਜਾਅਲੀ ਇੰਦਰਾਜ ਕਰਕੇ ਵਹੀਕਲਾਂ ਦੀ ਰਜਿਸਟ੍ਰੇਸ਼ਨ ਅਤੇ ਹੈਵੀ ਵਹੀਕਲ ਡਰਾਈਵਿੰਗ ਲਾਇਸੰਸ ਜਾਰੀ ਕਰਨ ਬਦਲੇ ਲੱਖਾਂ ਰੁਪਏ ਦੀ ਰਿਸ਼ਵਤ ਹਾਸਲ ਕੀਤੀ ਗਈ ਅਤੇ ਸਰਕਾਰ ਨੂੰ ਲੱਖਾਂ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਇਆ ਗਿਆ।

  ਇਨ੍ਹਾਂ ਨੇ 183 ਵਿਅਕਤੀਆਂ ਪਾਸੋਂ ਪ੍ਰਤੀ ਲਾਇਸੰਸ 25 ਤੋਂ 30 ਹਜ਼ਾਰ ਰੁਪਏ ਰਿਸ਼ਵਤ ਹਾਸਲ ਕਰਕੇ ਉਹਨਾਂ ਦੇ ਹੈਵੀ ਵਹੀਕਲ ਡਰਾਈਵਿੰਗ ਲਾਇਸੰਸ ਬਣਾਕੇ ਦਿੱਤੇ ਸਨ, ਜਿਨ੍ਹਾਂ ਕੋਲ ਪਹਿਲਾਂ ਕੋਈ ਵੀ ਡਰਾਈਵਿੰਗ ਲਾਇਸੰਸ ਨਹੀਂ ਸੀ। ਇਸ ਤੋਂ ਇਲਾਵਾ ਰਜਿਸਟ੍ਰੇਸ਼ਨ ਨੰਬਰ ਪੀ.ਬੀ .04 - ਵੀ -9801 ਤੋਂ 9900 ਅਤੇ ਪੀ.ਬੀ. ( 04 - ਜੈਡ -9500 ਤੋਂ 9900 ਤੱਕ ਕੁੱਲ 57 ਵਹੀਕਲ ਜੋ ਪਹਿਲਾਂ ਹੀ ਦੂਸਰੀਆਂ ਸਟੇਟਾਂ ਵਿੱਚ ਰਜਿਸਟਰਡ ਸਨ , ਨੂੰ ਬਿਨ੍ਹਾਂ ਐਨ.ਓ.ਸੀ. ਦੇ ਮੋਟੀਆਂ ਰਿਸ਼ਵਤਾਂ ਲੈ ਕੇ ਰਜਿਸਟ੍ਰੇਸ਼ਨ ਨੰਬਰ ਜਾਰੀ ਕੀਤੇ ਗਏ।

  ਇਹਨਾਂ ਨੇ 183 ਹੈਵੀ ਵਹੀਕਲ ਡਰਾਈਵਿੰਗ ਲਾਇਸੰਸ ਬਣਾਉਣ ਨਾਲ 6,36,840 / -ਰੁਪਏ ਅਤੇ 57 ਵਹੀਕਲਾਂ ਦੀ ਰਜਿਸਟ੍ਰੇਸ਼ਨ ਜਾਰੀ ਕਰਨ ਨਾਲ 10,85,000 / -ਰੁਪਏ ( ਕੁੱਲ 17,22,795 / - ) ਦਾ ਸਰਕਾਰ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ।

  ਮੁਕੱਦਮਾ ਦੀ ਤਫ਼ਤੀਸ਼ ਜਾਰੀ ਹੈ। ਉਨ੍ਹਾਂ ਦੱਸਿਆ ਕਿ ਕਲਰਕ ਅੰਮ੍ਰਿਤ ਪਾਲ ਸਿੰਘ ਸਸਪੈਂਡ ਚੱਲ ਰਿਹਾ ਜਦਕਿ ਗੁਰਨਾਮ ਸਿੰਘ ਖਿਲਾਫ ਫਰੀਦਕੋਟ RTA ਦਫਤਰ ਵਿਚ ਡਿਊਟੀ ਦੌਰਾਨ ਸ਼ਿਕਾਇਤਾਂ ਦਰਜ ਸਨ ਜਦ ਕਿ ਹੁਣ ਇਹ ਮੋਹਾਲੀ ਤਾਇਨਾਤ ਸੀ।
  Published by:Gurwinder Singh
  First published:
  Advertisement
  Advertisement