• Home
  • »
  • News
  • »
  • punjab
  • »
  • TRANSPORT MINISTER AMRINDER SINGH RAJA WARRING TRAVELED IN A BUS FULL OF PASSENGERS

VIDEO: ਰਾਜਾ ਵੜਿੰਗ ਨੇ ਸਵਾਰੀਆਂ ਨਾਲ ਨੱਕੋ ਨੱਕ ਭਰੀ ਬੱਸ 'ਚ ਖੜ੍ਹ ਕੇ ਕੀਤਾ ਸਫ਼ਰ

ਮੰਤਰੀ ਵੜਿੰਗ ਦਾ ਸਰਕਾਰੀ ਬੱਸਾਂ ਵਿੱਚ ਸਫਰ ਦਾ ਮਕਸਦ ਲੋਕਾਂ ਨੂੰ ਸਫਰ ਦੌਰਾਨ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਹੋਣਾ ਹੈ ਤੇ ਸਰਕਾਰੀ ਬੱਸਾਂ ਦੇ ਸਫਰ ਅਤੇ ਟਰਾਂਸਪੋਰਟ ਮਹਿਕਮੇ ਨੂੰ ਬਿਹਤਰ ਬਣਾਉਣਾ ਹੈ।

VIDEO: ਰਾਜਾ ਵੜਿੰਗ ਨੇ ਸਵਾਰੀਆਂ ਨਾਲ ਨੱਕੋ ਨੱਕ ਭਰੀ ਬੱਸ 'ਚ ਖੜ੍ਹ ਕੇ ਕੀਤਾ ਸਫ਼ਰ

  • Share this:
    ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਰਾਜਾ ਵੜਿੰਗ ਦਾ ਸਰਕਾਰੀ ਬੱਸਾਂ ਵਿੱਚ ਸਫਰ ਜਾਰੀ ਹੈ। ਰਾਜਾ ਵੜਿੰਗ ਨੇ ਦੂਜੇ ਦਿਨ ਵੀ ਸਰਕਾਰੀ ਬੱਸ ਵਿੱਚ ਸਫ਼ਰ ਕੀਤਾ  ਹੈ। ਟਰਾਂਸਪੋਰ ਮੰਤਰੀ ਨੇ ਸਵਾਰੀਆਂ ਨਾਲ ਭਰੀ ਬੱਸ ਵਿੱਚ ਖੜ ਕੇ ਹੀ ਸਫਰ ਕੀਤਾ. ਅਤੇ ਉਨ੍ਹਾਂ ਤੋਂ ਪੇਸ਼ ਆਉਂਦੀਆਂ ਦਿੱਕਤਾਂ ਪੁੱਛੀਆਂ। ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਤੇ ਸਫਰ ਦੀ ਵੀਡੀਓ ਪੋਸਟ ਕਰ ਲਿਖਿਆ ਹੈ... ਕਿ ਉਨ੍ਹਾਂ ਨੇ ਪਹਿਲਾਂ PRTC ਦੀ ਏਸੀ ਬੱਸ ਚ ਸਫਰ ਕੀਤਾ ਸੀ... ਜਿਸ ਤੋਂ ਬਾਅਦ ਉਨ੍ਹਾਂ ਨੂੰ ਬਹੁਤ ਸਾਰੇ ਲੋਕਾਂ ਨੇ ਆਮ ਸਰਕਾਰੀ ਬੱਸ ਵਿੱਚ ਸਵਾਰ ਹੋਣ ਦਾ ਸੁਝਾਅ ਦਿੱਤਾ... ਤੇ ਉਸ ਸੁਝਾਅ ਨੂੰ ਮੰਨਦਿਆਂ ਇਹ ਸਫਰ ਕੀਤਾ ਹੈ... ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਸਰਕਾਰੀ ਬੱਸਾਂ ਦੇ ਸਫਰ ਅਤੇ ਟਰਾਂਸਪੋਰਟ ਮਹਿਕਮੇ ਨੂੰ ਬਿਹਤਰ ਬਣਾਇਆ ਜਾ ਸਕੇ।


    ਜ਼ਿਕਰਯੋਗ ਹੈ ਕਿ ਬੀਤੇ ਦਿਨ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਰਾਜਪੁਰਾ ਤੋਂ ਪਟਿਆਲਾ ਤੱਕ ਦਾ ਸਫਰ ਸਰਕਾਰੀ ਏਸੀ ਬੱਸ ਚ ਤੈਅ ਕੀਤਾ ਸੀ। ਇਸ ਦੌਰਾਨ ਇਨ੍ਹਾਂ ਲੋਕਾਂ ਨਾਲ ਗੱਲਬਾਤ ਕਰ ਮੁਸ਼ਕਿਲਾਂ ਜਾਣਨ ਦੀ ਕੋਸ਼ਿਸ਼ ਕੀਤੀ।
    ਇਹ ਵੀ ਪੜੋ : ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਰਾਜਾ ਵੜਿੰਗ ਨੇ ਸਰਕਾਰੀ ਬੱਸ 'ਚ ਕੀਤਾ ਸਫ਼ਰ
    ਮੰਤਰੀ ਵੜਿੰਗ ਦਾ ਸਰਕਾਰੀ ਬੱਸਾਂ ਵਿੱਚ ਸਫਰ ਦਾ ਮਕਸਦ ਲੋਕਾਂ ਨੂੰ ਸਫਰ ਦੌਰਾਨ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਹੋਣਾ ਹੈ ਤੇ ਸਰਕਾਰੀ ਬੱਸਾਂ ਦੇ ਸਫਰ ਅਤੇ ਟਰਾਂਸਪੋਰਟ ਮਹਿਕਮੇ ਨੂੰ ਬਿਹਤਰ ਬਣਾਉਣਾ ਹੈ।
    Published by:Sukhwinder Singh
    First published:
    Advertisement
    Advertisement