Home /News /punjab /

ਪੰਜਾਬ ਸਰਕਾਰ ਲਿਆਵੇਗੀ ਇਲੈਕਟ੍ਰਿਕ ਵਾਹਨ ਪਾਲਿਸੀ: ਲਾਲਜੀਤ ਭੁੱਲਰ

ਪੰਜਾਬ ਸਰਕਾਰ ਲਿਆਵੇਗੀ ਇਲੈਕਟ੍ਰਿਕ ਵਾਹਨ ਪਾਲਿਸੀ: ਲਾਲਜੀਤ ਭੁੱਲਰ

ਪੰਜਾਬ ਸਰਕਾਰ ਲਿਆਵੇਗੀ ਇਲੈਕਟ੍ਰਿਕ ਵਾਹਨ ਪਾਲਿਸੀ: ਲਾਲਜੀਤ ਭੁੱਲਰ (ਫਾਇਲ ਫੋਟੋ)

ਪੰਜਾਬ ਸਰਕਾਰ ਲਿਆਵੇਗੀ ਇਲੈਕਟ੍ਰਿਕ ਵਾਹਨ ਪਾਲਿਸੀ: ਲਾਲਜੀਤ ਭੁੱਲਰ (ਫਾਇਲ ਫੋਟੋ)

ਕਿਹਾ, ਆਉਣ ਵਾਲੇ ਦਿਨਾਂ ਵਿੱਚ ਹੁਣ ਪੰਜਾਬ ਦੀਆਂ ਸੜਕਾਂ ਉਤੇ ਵੀ 'ਤੇ ਜ਼ਿਆਦਾਤਰ ਇਲੈਕਟ੍ਰਿਕ ਚਾਰ ਪਹੀਆ ਵਾਹਨ ਦੋ ਪਹੀਆ ਵਾਹਨ ਹੀ ਨਜ਼ਰ ਆਉਣਗੇ।

  • Share this:

    ਚੰਡੀਗੜ੍ਹ- ਪੰਜਾਬ ਸਰਕਾਰ ਛੇਤੀ ਹੀ ਇਲੈਕਟ੍ਰਿਕ ਵਾਹਨ ਪਾਲਿਸੀ ਲਿਆਵੇਗੀ। ਇਹ ਗੱਲ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਖੀ। ਟਰਾਂਸਪੋਰਟ  ਮੰਤਰੀ ਨੇ ਕਿਹਾ ਪੂਰੇ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਭੁੱਲਰ ਨੇ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੁਣ ਪੰਜਾਬ ਦੀਆਂ ਸੜਕਾਂ ਉਤੇ ਵੀ 'ਤੇ ਜ਼ਿਆਦਾਤਰ ਇਲੈਕਟ੍ਰਿਕ ਚਾਰ ਪਹੀਆ ਵਾਹਨ ਦੋ ਪਹੀਆ ਵਾਹਨ ਹੀ ਨਜ਼ਰ ਆਉਣਗੇ। ਸਭ ਤੋਂ ਪਹਿਲਾਂ  ਪੰਜਾਬ ਸਰਕਾਰ ਇਲੈਕਟ੍ਰਿਕ ਵਾਹਨ ਦੀ ਵਰਤੋਂ ਕਰੇਗੀ ਅਤੇ ਇਸ ਲਈ ਛੇਤੀ ਹੀ ਇਲੈਕਟ੍ਰਿਕ ਵਾਹਨ ਪਾਲਿਸੀ ਬਣਾਈ ਜਾ ਰਹੀ ਹੈ।


    ਪੁਲਿਸ ਸੁਰੱਖਿਆ ਬਾਰੇ ਗੱਲਬਾਤ ਕਰਦਿਆਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਸੁਰੱਖਿਆ ਦੇਣ ਵਿੱਚ ਕੋਈ ਦਖਲ ਨਹੀਂ ਦਿੰਦੀ। ਸਕਿਊਰਿਟੀ ਕਿਸ ਨੂੰ ਦੇਣੀ ਹੈ, ਇਹ ਪੰਜਾਬ ਪੁਲਿਸ ਦੇਖਦੀ। ਜੇਕਰ ਕਿਸੇ ਨੂੰ ਸੁਰੱਖਿਆ ਦਿੱਤੀ ਜਾਂਦੀ ਹੈ ਤਾਂ ਇਹ ਪੰਜਾਬ ਪੁਲਿਸ ਦਾ ਫੈਸਲਾ ਹੁੰਦਾ ਹੈ।

    Published by:Ashish Sharma
    First published:

    Tags: AAP Punjab, Electric, Electric Car, Electric Vehicle, Laljit Singh Bhullar