Tricolour Lights Mohali Minar-E-Fateh: 'ਮਿਨਾਰ-ਏ-ਫਤਿਹ' ਪੰਜਾਬ ਦੇ ਮੋਹਾਲੀ ਵਿਚ ਚੱਪੜ ਚਿੜੀ ਵਿਖੇ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਸਰਹਿੰਦ 'ਤੇ ਜਿੱਤ ਦੀ ਯਾਦ ਵਿਚ ਬਣਾਈ ਗਈ ਇਕ ਯਾਦਗਾਰ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਨੇ ਐਤਵਾਰ ਨੂੰ ਤਿਰੰਗੇ ਹੇਠ ‘ਮਿਨਾਰ-ਏ-ਫਤਿਹ’ 'ਤੇ ਪ੍ਰਕਾਸ਼ ਕਰਨ ‘ਤੇ ਇਤਰਾਜ਼ ਜਤਾਉਂਦੇ ਹੋਏ ਇਸ ਨੂੰ ‘ਸਿੱਖ ਭਾਵਨਾਵਾਂ ਨਾਲ ਖਿਲਵਾੜ’ਕਰਾਰ ਦਿੱਤਾ ਹੈ। 'ਮੀਨਾਰ-ਏ-ਫਤਿਹ' ਇਕ ਸਮਾਰਕ ਹੈ ਜੋ ਕਿ ਮੋਹਾਲੀ ਦੇ ਚੱਪੜ ਚਿੜੀ ਵਿਖੇ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਸਰਹਿੰਦ ਦੀ ਜਿੱਤ ਦੀ ਯਾਦ ਵਿਚ ਬਣਾਇਆ ਗਿਆ ਸੀ। ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਨੇ ਤਤਕਾਲੀ ਮੁਗਲ ਸ਼ਾਸਕ ਨੂੰ ਜ਼ੁਲਮਾਂ ਦੀ ਸਜ਼ਾ ਦਿੰਦੇ ਹੋਏ ਸਰਹਿੰਦ ਫਤਹਿ ਕਰਕੇ ਖਾਲਸੇ ਦਾ ਨਿਸ਼ਾਨ ਸਾਹਿਬ ਲਹਿਰਾਇਆ ਸੀ।
Mohalla Clinics in Mohali: ਪੰਜਾਬ 'ਚ ਸਿਹਤ ਕ੍ਰਾਂਤੀ ਦੀ ਸ਼ੁਰੂਆਤ, 75 ਆਮ ਆਦਮੀ ਕਲੀਨਿਕ ਬਣ ਕੇ ਤਿਆਰ
ਇੱਕ ਬਿਆਨ ਵਿੱਚ ਧਾਮੀ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਨੂੰ ਤਿਰੰਗੇ ਨਾਲ ਰੋਸ਼ਨ ਕਰਨ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਧਾਮੀ ਨੇ ਦੋਸ਼ ਲਾਇਆ ਕੀ “ਪੰਜਾਬ 'ਚ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸਤਿਕਾਰਤ ਗੁਰੂਆਂ ਦੇ ਫਲਸਫੇ ਅਤੇ ਸਿੱਖ ਭਾਵਨਾਵਾਂ ਦੇ ਵਿਰੁੱਧ ਆਪਣੀਆਂ ਕਾਰਵਾਈਆਂ ਨਾਲ ਸਿੱਖ ਵਿਰੋਧੀ ਮਾਨਸਿਕਤਾ ਦਾ ਸਬੂਤ ਦਿੱਤਾ ਹੈ। ਦੇਸ਼ ਵਿੱਚ ਜਾਣਬੁੱਝ ਕੇ ਸਿੱਖ ਭਾਵਨਾਵਾਂ ਦੇ ਉਲਟ ਮਾਹੌਲ ਬਣਾਇਆ ਜਾ ਰਿਹਾ ਹੈ, ਜਿਸ ਕਾਰਨ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।