• Home
 • »
 • News
 • »
 • punjab
 • »
 • TRIPAT BAJWA ADVICE CAPTAIN JUST LIKE CAPTAIN FORGET BAJWA LETTERS FORGET SIDHU TWEETS

ਕੈਪਟਨ ਨੂੰ ਤ੍ਰਿਪਤ ਬਾਜਵਾ ਦੀ ਨਸੀਹਤ, ਜਿਵੇਂ ਬਾਜਵਾ ਦੀਆਂ ਚਿੱਠੀਆਂ ਭੁੱਲੇ, ਉਵੇਂ ਹੀ ਸਿੱਧੂ ਦੇ ਟਵੀਟ ਵੀ ਭੁੱਲ ਜਾਓ...

ਕੈਪਟਨ ਨੂੰ ਤ੍ਰਿਪਤ ਬਾਜਵਾ ਦੀ ਨਸੀਹਤ, ਜਿਵੇਂ ਬਾਜਵਾ ਦੀਆਂ ਚਿੱਠੀਆਂ ਭੁੱਲੇ, ਉਵੇਂ ਹੀ ਸਿੱਧੂ ਦੇ ਟਵੀਟ ਵੀ ਭੁੱਲ ਜਾਓ... (ਫਾਇਲ ਫੋਟੋ)

ਕੈਪਟਨ ਨੂੰ ਤ੍ਰਿਪਤ ਬਾਜਵਾ ਦੀ ਨਸੀਹਤ, ਜਿਵੇਂ ਬਾਜਵਾ ਦੀਆਂ ਚਿੱਠੀਆਂ ਭੁੱਲੇ, ਉਵੇਂ ਹੀ ਸਿੱਧੂ ਦੇ ਟਵੀਟ ਵੀ ਭੁੱਲ ਜਾਓ... (ਫਾਇਲ ਫੋਟੋ)

 • Share this:
  ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਕੈਪਟਨ ਦੇ ਖਾਸਮਖਾਸ ਵੀ ਸਿੱਧੂ ਦੇ ਹੱਕ ਵਿਚ ਖੜ੍ਹੇ ਨਜ਼ਰ ਆ ਰਹੇ ਹਨ। ਹੁਣ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕੈਪਟਨ ਨੂੰ ਨਸੀਹਤ ਦਿੱਤੀ ਹੈ ਕਿ ਜਿਵੇਂ ਪ੍ਰਤਾਪ ਸਿੰਘ ਬਾਜਵਾ ਦੀਆਂ ਚਿੱਠੀਆਂ ਭੁੱਲੇ, ਉਵੇਂ ਹੀ ਸਿੱਧੂ ਦੇ ਟਵੀਟ ਵੀ ਭੁੱਲ ਜਾਣੇ ਚਾਹੀਦੇ ਹਨ।

  ਉਨ੍ਹਾਂ ਕਿਹਾ ਕਿ ਰਾਜਿਆਂ ਦੇ ਦਿਲ ਵੱਡੇ ਹੁੰਦੇ ਹਨ ਤੇ ਕੈਪਟਨ ਨੂੰ ਇਹ ਵੱਡਾਪਣ ਵਿਖਾਉਣਾ ਚਾਹੀਦਾ ਹੈ। ਦੱਸ ਦਈਏ ਕਿ ਤ੍ਰਿਪਤ ਬਾਜਵਾ ਹੁਣ ਤੱਕ ਸਿੱਧੂ ਨੂੰ ਘੇਰਦੇ ਰਹੇ ਹਨ ਪਰ ਹੁਣ ਉਨ੍ਹਾਂ ਦਾ ਤਾਜ਼ਾ ਬਿਆਨ ਵੱਡੇ ਸੰਕੇਤ ਦੇ ਰਿਹਾ ਹੈ। ਦੱਸਣਯੋਗ ਹੈ ਕਿ ਕੈਪਟਨ ਨੇ ਕੱਲ੍ਹ ਬਿਆਨ ਦਿੱਤਾ ਸੀ ਕਿ ਜੇਕਰ ਸਿੱਧੂ ਜਨਤਕ ਤੌਰ ਉਤੇ ਮੁਆਫੀ ਮੰਗਣ ਤਾਂ ਮੁਆਫ ਕਰਨਗੇ। ਉਨ੍ਹਾਂ ਨੇ ਕੱਲ੍ਹ ਹੀ ਪ੍ਰਤਾਪ ਬਾਜਵਾ ਨੂੰ ਫੋਨ ਕਰਕੇ ਸੱਦਿਆ ਸੀ। ਪ੍ਰਤਾਪ ਬਾਜਪਾ ਹਮੇਸ਼ਾ ਕੈਪਟਨ ਨੂੰ ਚਿੱਠੀਆਂ ਲਿਖ-ਲਿਖ ਕੇ ਘੇਰਦੇ ਰਹੇ ਹਨ। ਇਸ ਤੋਂ ਬਾਅਦ ਤ੍ਰਿਪਤ ਬਾਜਵਾ ਦਾ ਬਿਆਨ ਆਇਆ ਹੈ।

  ਦੱਸ ਦਈਏ ਕਿ ਵੱਡੀ ਗਿਣਤੀ ਕਾਂਗਰਸੀ ਵਿਧਾਇਕਾਂ ਨੇ ਸਿੱਧੂ ਦੇ ਘਰ ਪਹੁੰਚ ਕੇ ਹਮਾਇਤ ਕੀਤੀ ਹੈ। ਕੱਲ੍ਹ ਤੋਂ ਮੀਟਿੰਗਾਂ ਦਾ ਸ਼ੁਰੂ ਹੋਇਆ ਸਿਲਸਲਾ ਅੱਜ ਵੀ ਉਸੇ ਤਰ੍ਹਾਂ ਜਾਰੀ ਹੈ। ਅੱਜ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਨੇ ਸਿੱਧੂ ਨਾਲ ਮੁਲਾਕਾਤ ਕੀਤੀ ਹੈ।

  ਇਸ ਤੋਂ ਪਹਿਲਾਂ ਕੱਲ੍ਹ ਚੰਡੀਗੜ੍ਹ ਵਿੱਚ ਸਿੱਧੂ ਕੁਝ ਮੰਤਰੀਆਂ, ਵਿਧਾਇਕਾਂ ਤੇ ਪਾਰਟੀ ਦੇ ਸੀਨੀਅਰ ਆਗੂ ਨੂੰ ਉਨ੍ਹਾਂ ਦੇ ਘਰ ਜਾ ਕੇ ਮਿਲੇ ਸਨ। ਉਨ੍ਹਾਂ ਪੰਚਕੂਲਾ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਉਪਰੰਤ ਉਹ ਆਪਣੀ ਪਟਿਆਲਾ ਸਥਿਤ ਰਿਹਾਇਸ਼ ’ਤੇ ਪਰਤ ਆਏ। ਇਸ ਦੌਰਾਨ ਉਨ੍ਹਾਂ ਨਾਲ ਕੁਝ ਕਾਂਗਰਸੀ ਵਿਧਾਇਕ ਵੀ ਸਨ।

  ਇੱਥੇ ਪੁੱਜਣ ਵਾਲਿਆਂ ਵਿੱਚ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਇਕ ਪਰਗਟ ਸਿੰਘ, ਸਾਬਕਾ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ, ਵਿਧਾਇਕ ਦਵਿੰਦਰ ਸਿੰਘ ਘੁਬਾਇਆ, ਸਤਿਕਾਰ ਕੌਰ, ਦਰਸ਼ਨ ਸਿੰਘ ਬਰਾੜ ਅਤੇ ਪ੍ਰੀਤਮ ਸਿੰਘ ਕੋਟਭਾਈ ਆਦਿ ਸ਼ਾਮਲ ਹਨ। ਇਨ੍ਹਾਂ ਆਗੂਆਂ ਨੇ ਇੱਥੇ ਦੁਪਹਿਰ ਦਾ ਖਾਣਾ ਵੀ ਖਾਧਾ ਪਰ ਵਿਧਾਇਕ ਪਰਗਟ ਸਿੰਘ ਦੇਰ ਸ਼ਾਮ ਤੱਕ ਇੱਥੇ ਰਹੇ।
  Published by:Gurwinder Singh
  First published: