ਸਿਧਾਰਥ ਅਰੋੜਾ
ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਅਮਰ ਦਾਸ ਟਰੱਕ ਐਸੋਸੀਏਸ਼ਨ ਵੱਲੋਂ ਇਕ ਪ੍ਰੈਸ ਕਾਨਫਰੰਸ ਕੀਤੀ ਗਈ । ਇਸ ਦੌਰਾਨ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਉਤੇ ਗੁੰਡਾ ਟੈਕਸ ਵਸੂਲਣ ਦੇ ਦੋਸ਼ ਲਗਾਏ। ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਨੇ ਕਿਹਾ ਕਿ ਜਦੋਂ ਐਸੋਸੀਏਸ਼ਨ ਵੱਲੋਂ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਉਹਨਾਂ ਸਮੇਤ ਐਸੋਸੀਏਸ਼ਨ ਦੇ ਕਈ ਅਹੁਦੇਦਾਰਾਂ ਉੱਤੇ ਮਾਰਕੁੱਟ ਅਤੇ ਟਰੱਕ ਚੋਰੀ ਦਾ ਝੂਠਾ ਪਰਚਾ ਦਰਜ ਕਰਵਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਿਸ ਟਰਕ ਚੋਰੀ ਦਾ ਦੋਸ਼ ਉਹਦੇ ਦਰ ਉਤੇ ਲਗਾਇਆ ਗਿਆ ਸੀ ਉਹ ਟਰੱਕ ਹਜੇ ਵੀ ਇੱਥੋਂ ਦੀ ਇੱਕ ਨਿੱਜੀ ਕੰਪਨੀ ਤੋ ਸਮਾਨ ਲੋਡ ਕਰਦਾ ਕਈ ਵਾਰ ਦੇਖਿਆ ਗਿਆ ਹੈ ਅਤੇ ਜਦ ਟਰੱਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕੁਝ ਲੋਕਾਂ ਨੇ ਉਹਨਾਂ ਦੇ ਨਾਲ ਕੁੱਟਮਾਰ ਵੀ ਕੀਤੀ। ਦੂਜੇ ਪਾਸੇ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਟਰੱਕ ਐਸੋਸੀਏਸ਼ਨ ਦੇ ਦੋ ਧਿਰ ਬਣੇ ਹੋਏ ਹਨ ਅਤੇ ਦੋਨਾਂ ਵਿੱਚ ਝਗੜਾ ਚਲਦਾ ਹੈ ਅਤੇ ਉਹ ਚਾਹੁੰਦੇ ਸਨ ਕਿ ਦੋਵੇਂ ਧਿਰਾਂ ਦਾ ਝਗੜਾ ਖਤਮ ਹੋ ਜਾਵੇ ਅਤੇ ਮੇ ਕਿਸੇ ਤੋ ਕੋਈ ਪੇਸੇ ਨਹੀਂ ਲਏ।
ਟਰੱਕ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਨੇ ਕਿਹਾ ਟ੍ਰਕ ਮਾਲਿਕਾਂ ਅਤੇ ਡਰਾਇਵਰਾਂ ਦੀ ਮੁਸ਼ਕਲਾਂ ਨੂੰ ਹੱਲ ਕਰਨ ਅਤੇ ਸਰਕਾਰ ਤੋਂ ਆਪਣੀਆਂ ਮੰਗਾਂ ਪਹੁੰਚਾਉਣ ਵਾਸਤੇ ਐਸੋਸੀਏਸ਼ਨ ਬਣਾਈ ਗਈ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਐਸੋਸੀਏਸ਼ਨ ਵੱਲੋਂ ਵੈਲਫੇਅਰ ਵਾਸਤੇ ਇਕੱਠੇ ਕੀਤੇ ਗਏ ਫ਼ੰਡ ਵਿੱਚੋਂ ਹਰ ਮਹੀਨੇ ਹਲਕਾ ਵਿਧਾਇਕ ਵੱਲੋਂ ਇੱਕ ਬੰਦਾ ਭੇਜ ਕੇ ਉਨ੍ਹਾਂ ਦੀ ਐਸੋਸੀਏਸ਼ਨ ਕੋਲੋਂ ਗੁੰਡਾ ਟੈਕਸ ਲੈ ਕੇ ਜਾਂਦਾ ਹੈ । ਉਨ੍ਹਾਂ ਕਿਹਾ ਕਿ ਇਸ ਗੱਲ ਦਾ ਵਿਰੋਧ ਕੀਤਾ ਗਿਆ ਤਾਂ ਉਹਨਾਂ ਦੀ ਐਸੋਸੀਏਸ਼ਨ ਦੇ ਕਈ ਉਹਦੇਦਾਰਾਂ ਉੱਤੇ ਝੂਠੇ ਪਰਚੇ ਦਰਜ ਕਰ ਦਿੱਤੇ ਗਏ । ਸੁਖਦੇਵ ਸਿੰਘ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲੋਂ ਮਾਮਲੇ ਦੀ ਜਾਂਚ ਕਰਾਉਣ ਅਤੇ ਇਨਸਾਫ਼ ਦੀ ਮੰਗ ਕੀਤੀ ਹੈ।
ਇਸ ਮਾਮਲੇ ਉਤੇ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਆਪਣੇ ਉਪਰ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਟਰੱਕ ਐਸੋਸੀਏਸ਼ਨ ਦੇ ਦੋ ਧਿਰ ਬਣੇ ਹੋਏ ਹਨ ਅਤੇ ਦੋਨਾਂ ਵਿੱਚ ਝਗੜਾ ਚਲਦਾ ਹੈ ਅਤੇ ਉਹ ਚਾਹੁੰਦੇ ਸਨ ਕਿ ਦੋਵੇਂ ਧਿਰਾਂ ਦਾ ਝਗੜਾ ਖਤਮ ਹੋ ਜਾਵੇ ਅਤੇ ਮੇੈਂ ਕਿਸੇ ਤੋ ਕੋਈ ਪੇਸੇ ਨਹੀਂ ਲਏ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Tarn taran