
Rajpura : ਸਿਵਲ ਹਸਪਤਾਲ ਦੇ ਕਵਾਰਟਰ 'ਚ ਚਲਦਾ ਲਿੰਗ ਜਾਂਚ ਦਾ ਧੰਦਾ, ਮਸ਼ੀਨਾਂ ਸਮੇਤ ਦੋ ਕਾਬੂ..
ਅਮਰਜੀਤ ਸਿੰਘ
ਰਾਜਪੁਰਾ : ਇੱਥੋਂ ਦੇ ਸਿਵਲ ਹਸਪਤਾਲ ਦੇ ਖੰਡਰਨੁਮਾ ਕਵਾਰਟਰ (ਅਨਸੇਫ) ਵਿਚ ਲਿੰਗ ਜਾਂਚ ਦੇ ਤਲ ਰਹੇ ਗੋਰਖ ਧੰਦੇ ਦਾ ਪਰਦਾ ਫਾਸ਼ ਕਰਦੇ ਹੋਏ ਹਰਿਆਣਾ ਦੀ ਟੀਮ ਨੇ ਦੋ ਵਿਅਕਤੀਆਂ ਨੂੰ ਕਾਬੂ ਕਰ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਦਾ ਪਤਾ ਚੱਲ ਦੇ ਹੀ ਹਸਪਤਾਲ ਦੇ ਸਟਾਫ਼ ਵਿਚ ਹੜਕੰਪ ਜਿਹਾ ਮੱਚ ਗਿਆ ਜਦ ਕਿ ਇਹ ਕੰਮ ਹਸਪਤਾਲ ਵਿਚ ਚੱਲ ਰਿਹਾ ਸੀ ਪਰ ਕਿਸੇ ਨੂੰ ਕੰਨੋਂ ਕੰਨ ਖ਼ਬਰ ਕਿਉਂ ਨਹੀਂ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹਰਿਆਣਾ ਦੀ ਡਿਪਟੀ ਸਿਵਲ ਸਰਜਨ ਡਾ. ਸ਼ੀਨੂੰ ਚੌਧਰੀ ਨੇ ਦੱਸਿਆ ਕਿ ਕਰਨਾਲ ਦੇ ਸਿਵਲ ਸਰਜਨ ਡਾ. ਯੋਗੇਸ਼ ਨੂੰ ਮੁਖ਼ਬਰ ਖ਼ਾਸ ਨੇ ਜਾਣਕਾਰੀ ਦਿੱਤੀ ਕਿ ਸਿਵਲ ਹਸਪਤਾਲ ਵਿਚ ਲਿੰਗ ਜਾਂਚ ਦਾ ਗੋਰਖਧੰਦਾ ਚੱਲ ਰਿਹਾ ਹੈ।
ਜਿਸ ਤੇ ਉਨ੍ਹਾਂ ਨੇ ਅੱਜ ਸਵੇਰ ਤੋਂ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ . ਫ਼ਰਜ਼ੀ ਗਾਹਕ ਬਣਾ ਕੇ ਭੇਜਿਆ ਗਿਆ । ਇਸ ਸੰਬੰਧੀ ਤਿੰਨ ਡਾਕਟਰਾਂ ਦੀ ਟੀਮ ਦਾ ਗਠਨ ਕੀਤਾ ਗਿਆ। ਇਸ ਦੀ ਸੂਚਨਾ ਸਿਵਲ ਸਰਜਨ ਪਟਿਆਲਾ ਨੂੰ ਦਿੱਤੀ ਗਈ ਜਿੰਨਾ ਨੇ ਜਾਂਚ ਪੜਤਲ ਵਿਚ ਪੂਰਾ ਸਾਥ ਦਿੱਤਾ। ਉਨ੍ਹਾਂ ਨੇ ਅੱਗੇ ਦੱਸਿਆ ਕਿ ਫ਼ਰਜ਼ੀ ਗਾਹਕ ਖੰਡਰ ਨੁਮਾ ਕੁਆਰਟਰ ਵਿਚ ਚਲਾ ਗਿਆ ਅਤੇ ਉਹ ਸਾਡੀ ਟੀਮ ਨੂੰ ਪਲ ਪਲ ਦੀ ਖ਼ਬਰ ਦੇ ਰਿਹਾ ਸੀ।
ਟੀਮ ਨੇ ਮੌਕੇ ਦੀ ਨਜ਼ਾਕਤ ਨੂੰ ਵੇਖਦਿਆਂ ਕਵਾਟਰ ਵਿਚ ਜਾ ਕੇ ਛਾਪੇਮਾਰੀ ਕੀਤੀ ਅਤੇ ਮੌਕੇ ਤੋ ਲਿੰਗ ਜਾਂਚ ਕਰਨ ਵਾਲੀ ਪੋਰਟੇਬਲ ਮਸ਼ੀਨ ਅਤੇ ਹੋਰ ਸਾਜੋ ਸਮਾਨ ਕਾਬੂ ਕਰ ਲਿਆ, ਉਨ੍ਹਾਂ ਨੇ ਅੱਗੇ ਦੱਸਿਆ ਕਿ ਫ਼ਰਜ਼ੀ ਗਾਹਕ ਨੂੰ ਨੋਟ ਦਿੱਤੇ ਸਨ ਉਨ੍ਹਾਂ ਦੇ ਨੰਬਰ ਵਗ਼ੈਰਾ ਨੋਟ ਕਰ ਲਏ ਸਨ ਉਨ੍ਹਾਂ ਵਿਚੋਂ 24 ਹਜ਼ਾਰ ਬਰਾਮਦ ਕਰ ਲਏ ਗਏ ਹਨ ਪਰ ਉਨ੍ਹਾਂ ਵਿਚੋਂ ਇੱਕ ਹਜ਼ਾਰ ਰੁਪਏ ਘੱਟ ਨਿਕਲੇ ਬਾਕੀ ਤੇ ਬਰਾਮਦ ਕਰ ਲਏ ਗਏ ਹਨ।
ਮੌਕੇ ਤੋਂ ਤਿੰਨ ਲੋਕਾਂ ਨੂੰ ਕਾਬੂ ਕੀਤਾ ਗਿਆ, ਉਨ੍ਹਾਂ ਅੱਗੇ ਦੱਸਿਆ ਕਿ ਇੱਕ ਵਿਅਕਤੀ ਤਾਂ ਉਹ ਸੀ ਜਿਹੜਾ ਪਹਿਲਾਂ ਵੀ ਗੈਰ ਕਾਨੂੰਨੀ ਕੰਮਾਂ ਵਿਚ ਸ਼ਾਮਲ ਹੈ। ਉਨ੍ਹਾਂ ਨੇ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ਵਿਚ ਇੱਕ ਸੋਨੂੰ ਬਜਾਜ ਵਾਸੀ ਅੰਬਾਲਾ ਅਤੇ ਦੂਜਾ ਸਿਹਤ ਵਿਭਾਗ ਦਾ ਕਰਮਚਾਰੀ ਹੈ।
ਮੌਕੇ ਤੋਂ ਟੈੱਸਟ ਕਰਨ ਵਾਲੀ ਮਸ਼ੀਨ ਵੀ ਬਰਾਮਦ ਕੀਤੀ ਗਈ ਹੈ ਅਤੇ ਹੋਰ ਸਮਾਨ ਵੀ ਬਰਾਮਦ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਾਬੂ ਕੀਤੇ ਗਏ ਵਿਅਕਤੀ ਦੀ ਡਿਗਰੀ ਦਾ ਪਤਾ ਲਾਇਆ ਜਾਵੇਗਾ ਕਿ ਉਹ ਕੋਲ ਕਿਹੜੀ ਕਿਹੜੀ ਡਿਗਰੀ ਹੈ ਕੋਈ ਡਿਗਰੀ ਹੈ ਵੀ ਜਾਂ ਨਹੀਂ। ਇਸ ਗੱਲ ਦਾ ਪਤਾ ਲਾਇਆ ਜਾਵੇਗਾ। ਸ਼ੱਕ ਦੀ ਸੂਈ ਇਸ ਗੱਲ ਤੇ ਜਾ ਕੇ ਟਿਕ ਰਹੀ ਹੈ ਕਿ ਸਿਵਲ ਹਸਪਤਾਲ ਦੇ ਅਮਲੇ ਨੂੰ ਇਸ ਗੋਰਖ-ਧੰਦੇ ਦੀ ਖ਼ਬਰ ਕਿਉਂ ਨੀ ਮਿਲੀ, ਜਦ ਕਿ ਹਰਿਆਣਾ ਦੀ ਟੀਮ ਨੇ ਆ ਕੇ ਭਾਂਡਾ ਭੰਨਿਆ ਹੈ ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।