Home /News /punjab /

ਖੇਤ 'ਚ ਰੇਹ ਪਾਉਣ ਦੌਰਾਨ ਕਰੰਟ ਲੱਗਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ, ਪਿੰਡ ਨੇ ਬਿਜਲੀ ਮਹਿਕਮੇ ਨੂੰ ਦੱਸਿਆ ਜਿੰਮੇਵਾਰ

ਖੇਤ 'ਚ ਰੇਹ ਪਾਉਣ ਦੌਰਾਨ ਕਰੰਟ ਲੱਗਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ, ਪਿੰਡ ਨੇ ਬਿਜਲੀ ਮਹਿਕਮੇ ਨੂੰ ਦੱਸਿਆ ਜਿੰਮੇਵਾਰ

 ਪਗੜੀ ਪਹਿਨੇ ਹੋਏ ਜਸਬੀਰ ਸਿੰਘ ਅਤੇ ਦੂਜਾ ਭਰਾ ਹਰਬੀਰ ਸਿੰਘ ( ਫਾਈਲ ਫੋਟੋ)

 ਪਗੜੀ ਪਹਿਨੇ ਹੋਏ ਜਸਬੀਰ ਸਿੰਘ ਅਤੇ ਦੂਜਾ ਭਰਾ ਹਰਬੀਰ ਸਿੰਘ ( ਫਾਈਲ ਫੋਟੋ)

Two Brothers Killed In Nabha Electric Shock- ਦੋਵੇਂ ਭਰਾ ਇੱਕੋ ਘਰ ਵਿੱਚ ਵਿਆਹੇ ਹੋਏ ਸਨ ਅਤੇ ਜਿਸ ਨਾਲ ਜਿੱਥੇ ਉਨ੍ਹਾਂ ਦੇ ਪਤਨੀਆਂ ਵਿਧਵਾ ਹੋ ਗਈਆਂ ਤੇ ਬੱਚੇ ਵੀ ਅਨਾਥ ਹੋ ਗਏ ਅਤੇ ਉਸ ਦੇ ਨਾਲ ਮਾਂ-ਬਾਪ ਵੀ ਹੁਣ ਕਿਸ ਦੇ ਸਹਾਰੇ ਆਪਣੀ ਜ਼ਿੰਦਗੀ ਬਤੀਤ ਕਰਨਗੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ।

ਹੋਰ ਪੜ੍ਹੋ ...
 • Share this:

  ਭੁਪਿੰਦਰ ਨਾਭਾ

  ਨਾਭਾ : ਪੰਜਾਬ ਵਿੱਚ ਬਿਜਲੀ ਬੋਰਡ ਦੀਆਂ ਨਲਾਇਕੀਆਂ ਦੇ ਕਾਰਨ ਕੀਮਤੀ ਜਾਨਾਂ ਜਾਣਾ ਹਮੇਸ਼ਾਂ ਹੀ ਅਖ਼ਬਾਰਾਂ ਵਿੱਚ ਸੁਰਖੀਆਂ  ਬਣਦੀਆਂ ਹਨ। ਹੁਣ ਤਾਜ਼ਾ ਨਲਾਇਕੀ ਦੀ ਘਟਨਾ ਵਿੱਚ ਦੇ ਸਕੇ ਭਰਾਵਾਂ ਦੀ ਮੌਤ ਨੇ ਵਸਦਾ ਪਰਿਵਾਰ ਹੀ ਉਜਾੜ ਦਿੱਤਾ ਹੈ। ਨਾਭਾ ਬਲਾਕ ਦੇ ਪਿੰਡ ਲੁਬਾਣਾ ਵਿਖੇ, ਜਿਥੇ ਖੇਤਾਂ ਵਿਚ ਦੀ ਬਿਜਲੀ ਦੀ ਤਾਰ ਧਰਤੀ 'ਤੇ ਗਿਰੀ ਪਈ ਸੀ ਅਤੇ ਜਦੋਂ ਦੋ ਸਕੇ ਭਰਾ ਖੇਤਾਂ ਵਿੱਚ ਰੇਹ ਪਾ ਰਹੇ ਸਨ, ਤਾਂ ਖੇਤਾਂ ਵਿਚ ਪਈ ਤਾਰ ਵਿਚ ਕਰੰਟ ਆ ਗਿਆ ਅਤੇ ਇੱਕ ਭਰਾ ਨੂੰ ਕਰੰਟ ਨੇ ਪੂਰੀ ਤਰ੍ਹਾਂ ਆਪਣੀ ਜਕੜ ਵਿੱਚ ਲੈ ਲਿਆ, ਜਦੋਂ ਦੂਸਰੇ ਭਰਾ ਨੇ ਆਪਣੇ ਭਰਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਕਰੰਟ ਦੇ ਲਪੇਟ ਵਿੱਚ ਆ ਗਿਆ ਅਤੇ ਦੋਵੇਂ ਭਰਾਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

  ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸਹਿਮ ਦਾ ਮਾਹੌਲ ਪਸਰ ਗਿਆ। ਪਿੰਡ ਵਾਸੀਆਂ ਨੇ ਕਿਹਾ ਕਿ ਹਰਵੀਰ ਸਿੰਘ ਤੇ ਜਸਬੀਰ ਸਿੰਘ ਦੀ ਮੌਤ ਦੇ ਸਿੱਧੇ ਜ਼ਿੰਮੇਵਾਰ ਬਿਜਲੀ ਬੋਰਡ ਦੇ ਅਧਿਕਾਰੀ ਹਨ, ਜਿਨ੍ਹਾਂ ਨੇ ਇਸ ਟੁੱਟੀ ਹੋਈ ਤਾਰ ਨੂੰ ਠੀਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ।

  ਦੋਵੇਂ ਭਰਾਵਾਂ ਇੱਕੋ ਘਰ ਵਿੱਚ ਵਿਆਹੇ ਹੋਏ ਸਨ

  ਨਾਭਾ ਬਲਾਕ ਦੇ ਪਿੰਡ ਲੁਬਾਣਾ ਵਿਖੇ ਇਕੋ ਘਰ ਦੇ ਦੋ ਚਿਰਾਗ਼ ਬੁਝਣ ਨਾਲ ਘਰ ਵਿੱਚ ਹਨੇਰਾ ਹੀ ਪਸਰ ਗਿਆ, ਕਿਉਂਕਿ ਇਹ ਦੋਵੇਂ ਸਕੇ ਭਰਾ ਆਪਣੇ ਖੇਤ ਵਿੱਚ ਰੇਹ ਪਾ ਰਹੇ ਸੀ ਤਾਂ ਉਥੇ ਖੇਤਾਂ ਵਿਚ ਗਿਰੀ ਬਿਜਲੀ ਦੀ ਤਾਰ ਜਿਸ ਵਿੱਚ ਕਰੰਟ ਸੀ। ਉਸ ਉੱਪਰ ਇੱਕ ਭਰਾ ਦਾ ਪੈਰ ਰੱਖਿਆ ਗਿਆ ਅਤੇ ਉਹ ਉਸ ਨਾਲ ਹੀ ਚਿਪਕ ਗਿਆ ਅਤੇ ਜਦੋਂ ਦੂਜੇ ਭਰਾ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ  ਬਿਜਲੀ ਦੇ ਕਰੰਟ ਨੇ ਆਪਣੀ ਚਪੇਟ ਵਿਚ ਲੈ ਲਿਆ ਅਤੇ ਦੋਨਾਂ ਦੀ ਉੱਥੇ ਮੌਕੇ ਤੇ ਹੀ ਮੌਤ ਹੋ ਗਈ।

  ਦੋਵੇਂ ਭਰਾ ਇੱਕੋ ਘਰ ਵਿੱਚ ਵਿਆਹੇ ਹੋਏ ਸਨ ਅਤੇ ਜਿਸ ਨਾਲ ਜਿੱਥੇ ਉਨ੍ਹਾਂ ਦੇ ਪਤਨੀਆਂ ਵਿਧਵਾ ਹੋ ਗਈਆਂ ਤੇ ਬੱਚੇ ਵੀ ਅਨਾਥ ਹੋ ਗਏ ਅਤੇ ਉਸ ਦੇ ਨਾਲ ਮਾਂ-ਬਾਪ ਵੀ ਹੁਣ ਕਿਸ ਦੇ ਸਹਾਰੇ ਆਪਣੀ ਜ਼ਿੰਦਗੀ ਬਤੀਤ ਕਰਨਗੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ।

  6 ਮਹੀਨੇ ਤੋਂ ਤਾਰਾਂ ਬਦਲਵਾਉਣ ਲਈ ਤਾਰਾਂ ਲੈ ਕੇ ਘਰ ਬੈਠੇ

  ਇਸ ਮੌਕੇ ਤੇ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਕਰਮਜੀਤ ਅਤੇ ਮ੍ਰਿਤਕ ਦੇ ਚਾਚੇ ਨੇ ਦੱਸਿਆ ਕਿ ਇਹ ਦੋਵੇਂ ਸਕੇ ਭਰਾ ਖੇਤਾਂ ਵਿੱਚ ਰੇਹ ਪਾਉਣ ਗਏ ਸੀ ਅਤੇ ਖੇਤਾਂ ਵਿੱਚ ਕੱਲ੍ਹ ਤੋਂ ਬਿਜਲੀ ਦੀ ਤਾਰ ਡਿੱਗੀ ਪਈ ਸੀ ਅਤੇ ਕਰੰਟ ਲੱਗਣ ਦੇ ਨਾਲ ਇਨ੍ਹਾਂ ਦੋਵਾਂ ਦੀ ਮੌਤ ਹੋ ਗਈ। ਇਹ ਸਾਰੀ ਨਲਾਇਕੀ ਬਿਜਲੀ ਬੋਰਡ ਦੀ ਹੈ ਕਿਉਂਕਿ ਅਸੀਂ ਪਿਛਲੇ 6 ਮਹੀਨੇ ਤੋਂ ਤਾਰਾਂ ਬਦਲਵਾਉਣ ਲਈ ਤਾਰਾਂ ਲੈ ਕੇ ਘਰ ਬੈਠੇ ਹਾਂ ਪਰ ਇਨ੍ਹਾਂ ਵੱਲੋਂ ਕੋਈ ਵੀ ਅਧਿਕਾਰੀ ਤਾਰ ਬਦਲ ਲੈਣ ਨਹੀਂ ਆਇਆ। ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਹੈ ਅਤੇ ਦੋਵੇਂ ਭਰਾਵਾਂ ਦੀ ਮੌਤ ਹੋਣ ਨਾਲ ਘਰ ਹੀ ਖਾਲੀ ਹੋ ਗਿਆ।

  ਇਸ ਮੌਕੇ ਤੇ ਨਾਭਾ ਸਰਕਾਰੀ ਹਸਪਤਾਲ ਦੇ ਡਾਕਟਰ ਹਰਲੀਨ ਕੌਰ ਨੇ ਦੱਸਿਆ ਕਿ ਇਹ ਦੋਵੇਂ ਮ੍ਰਿਤਕ ਦੇਹਾਂ ਸਾਡੇ ਕੋਲ ਆਈਆਂ ਹਨ ਅਤੇ ਇਸ ਦਾ ਪੋਸਟਮਾਰਟਮ ਕੀਤਾ ਜਾਵੇਗਾ। ਪਰਿਵਾਰ ਨੇ ਸਾਨੂੰ ਦੱਸਿਆ ਕਿ ਇਨ੍ਹਾਂ ਦੋਵਾਂ ਦੀ ਕਰੰਟ ਲੱਗਣ ਨਾਲ ਮੌਤ ਹੋਈ ਹੈ।

  Published by:Sukhwinder Singh
  First published:

  Tags: Accident, Agricultural, Electricity, Killed, Nabha