ਮਾਨਸਾ 'ਚ ਦੋ ਕਾਰਾਂ ਦੀ ਆਹਮੋ-ਸਾਹਮਣੀ ਟੱਕਰ, ਦੋ ਮੌਤਾਂ, 5 ਗੰਭੀਰ ਜ਼ਖਮੀ

News18 Punjabi | News18 Punjab
Updated: August 2, 2020, 5:01 PM IST
share image
ਮਾਨਸਾ 'ਚ ਦੋ ਕਾਰਾਂ ਦੀ ਆਹਮੋ-ਸਾਹਮਣੀ ਟੱਕਰ, ਦੋ ਮੌਤਾਂ, 5 ਗੰਭੀਰ ਜ਼ਖਮੀ
ਮਾਨਸਾ 'ਚ ਦੋ ਕਾਰਾਂ ਦੀ ਆਹਮੋ-ਸਾਹਮਣੀ ਟੱਕਰ, ਦੋ ਮੌਤਾਂ, 5 ਗੰਭੀਰ ਜ਼ਖਮੀ

  • Share this:
  • Facebook share img
  • Twitter share img
  • Linkedin share img
ਬਲਦੇਵ ਸ਼ਰਮਾ

ਮਾਨਸਾ ਦੇ ਸਰਸਾ ਰੋਡ ਉਤੇ ਦੋ ਕਾਰਾਂ ਦੀ ਆਹਮੋ-ਸਾਹਮਣੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਕੇ ਉਤੇ ਹੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ ਜਦ ਕਿ ਇਸ ਹਾਦਸੇ ਵਿੱਚ ਪੰਜ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਮਾਨਸਾ ਦੇ ਸਿਰਸਾ ਰੋਡ ਉਤੇ ਇਕ ਇੰਡੀਕਾ ਮਾਨਸਾ ਵੱਲ ਆ ਰਹੀ ਸੀ ਜਦ ਕਿ ਇੱਕ ਕਾਰ ਵੈਗਨਾਰ ਸਿਰਸਾ ਵੱਲ ਜਾ ਰਹੀ ਸੀ, ਅਚਾਨਕ ਦੋਵਾਂ ਦੀ ਆਹਮਣੇ-ਸਾਹਮਣੇ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰਾਂ ਦੇ ਪਰਖਚੇ ਉੱਡ ਗਏ ਜਿਸ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 5 ਜ਼ਖਮੀ ਹੋ ਗਏ।
ਫਿਲਹਾਲ ਹਾਦਸੇ ਦਾ ਸ਼ਿਕਾਰ ਵਿਅਕਤੀਆਂ ਦੀ ਪਛਾਣ ਨਹੀਂ ਹੋ ਸਕੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
Published by: Gurwinder Singh
First published: August 2, 2020, 5:01 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading