ਗੁਰਦਾਸਪੁਰ ਵਿਚ ਸਕੂਲ ਬੱਸ ਦਾ ਇੰਤਜਾਰ ਕਰ ਰਹੇ ਦੋ ਬੱਚੇ ਅਗਵਾ

ਗੁਰਦਾਸਪੁਰ ਵਿਚ ਸਕੂਲ ਬੱਸ ਦਾ ਇੰਤਜਾਰ ਕਰ ਰਹੇ ਦੋ ਬੱਚੇ ਅਗਵਾ

 • Share this:
  ਗੁਰਦਾਸਪੁਰ ਦੇ ਥਾਣਾ ਪੁਰਾਣਾ ਸ਼ਾਲਾ ਅਧੀਨ ਆਉਂਦੇ ਪਿੰਡ ਲਮੀਨ ਕਨਾਲ 'ਚ ਇਕ ਔਰਤ ਕੋਲੋਂ ਕੁਝ ਕਾਰ ਸਵਾਰ ਵਿਅਕਤੀ ਉਸ ਦੇ ਦੋ ਬੱਚੇ ਖੋਹ ਕੇ ਫਰਾਰ ਹੋ ਗਏ। ਘਟਨਾ ਸਬੰਧੀ ਸੂਚਨਾ ਮਿਲਣ ਉਤੇ ਮੌਕੇ 'ਤੇ ਪੁੱਜੀ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

  ਜਾਣਕਾਰੀ ਮੁਤਾਬਕ ਸੰਦੀਪ ਕੌਰ ਆਪਣੇ ਪੁੱਤਰ ਮਨਜੋਤ ਸਿੰਘ (9) ਅਤੇ ਮਨਵੀਰ ਸਿੰਘ (6) ਨੂੰ ਸਕੂਲ ਛੱਡਣ ਲਈ ਗਈ ਸੀ। ਬੱਚੇ ਸਕੂਲ ਬੱਸ ਦਾ ਇੰਤਜਾਰ ਕਰ ਰਹੇ ਸਨ ਕਿ  ਇਨੋਵਾ ਕਾਰ ਸਵਾਰ ਕੁਝ ਵਿਅਕਤੀਆਂ ਨੇ ਉਸ ਦਾ ਰਸਤਾ ਰੋਕ ਕੇ ਪਹਿਲਾਂ ਤਾਂ ਉਸ ਨਾਲ ਕੁੱਟਮਾਰ ਕੀਤੀ ਤੇ ਫਿਰ ਉਸ ਦੇ ਦੋਨੋਂ ਬੱਚੇ ਜ਼ਬਰਦਸਤੀ ਖੋਹ ਕੇ ਫਰਾਰ ਹੋ ਗਏ। ਇਸ ਸੰਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

   
  Published by:Gurwinder Singh
  First published: