ਵਿਆਹ ਤੋਂ ਪਰਤ ਰਹੇ ਪਰਿਵਾਰ ਨਾਲ ਹਾਦਸਾ, ਦੋ ਬੱਚਿਆਂ ਦੀ ਮੌਤ, ਮਾਂ-ਪਿਉ ਜ਼ਖਮੀ

News18 Punjab
Updated: November 18, 2019, 9:38 PM IST
share image
ਵਿਆਹ ਤੋਂ ਪਰਤ ਰਹੇ ਪਰਿਵਾਰ ਨਾਲ ਹਾਦਸਾ, ਦੋ ਬੱਚਿਆਂ ਦੀ ਮੌਤ, ਮਾਂ-ਪਿਉ ਜ਼ਖਮੀ
ਵਿਆਹ ਤੋਂ ਪਰਤ ਰਹੇ ਪਰਿਵਾਰ ਨਾਲ ਹਾਦਸਾ, ਦੋ ਬੱਚਿਆਂ ਦੀ ਮੌਤ, ਮਾਂ-ਪਿਉ ਜ਼ਖਮੀ

ਬੱਚੇ ਆਪਣੇ ਮਾਂ-ਪਿਉ ਨਾਲ ਮੋਟਰਸਾਈਕਲ 'ਤੇ ਸਵਾਰ ਸਨ। ਵਿਆਹ ਤੋਂ ਘਰ ਪਰਤਦਿਆਂ ਉਨ੍ਹਾਂ ਦੀ ਟਰੈਕਟਰ-ਟਰਾਲੀ ਨਾਲ ਭਿਆਨਕ ਟੱਕਰ ਹੋ ਗਈ।

  • Share this:
  • Facebook share img
  • Twitter share img
  • Linkedin share img
ਬਰਨਾਲਾ ਦੇ ਪਿੰਡ ਬੀਹਲਾ ਵਿਚ ਇਕ ਸੜਕ ਹਾਦਸੇ ਵਿਚ ਦੋ ਬੱਚਿਆਂ ਦੀ ਮੌਤ ਹੋ ਗਈ। ਦੋਵੇਂ ਬੱਚੇ ਆਪਣੇ ਮਾਤਾ-ਪਿਤਾ ਨਾਲ ਵਿਆਹ ਵੇਖ ਕੇ ਵਾਪਸ ਆ ਰਹੇ ਸਨ। ਬੱਚੇ ਆਪਣੇ ਮਾਂ-ਪਿਉ ਨਾਲ ਮੋਟਰਸਾਈਕਲ 'ਤੇ ਸਵਾਰ ਸਨ। ਵਿਆਹ ਤੋਂ ਘਰ ਪਰਤਦਿਆਂ ਉਨ੍ਹਾਂ ਦੀ ਟਰੈਕਟਰ-ਟਰਾਲੀ ਨਾਲ ਭਿਆਨਕ ਟੱਕਰ ਹੋ ਗਈ।

ਬੱਚਿਆਂ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਬੱਚਿਆਂ ਦੇ ਮਾਤਾ-ਪਿਤਾ ਗੰਭੀਰ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਇਹ ਬੱਚੇ ਮਾਸੀ ਦੇ ਵਿਆਹ ਤੋਂ ਘਰ ਪਰਤ ਰਹੇ ਸਨ। ਸੜਕ ਹਾਦਸੇ 'ਚ ਦੋਵੇਂ ਮਾਸੂਮ ਇੱਟਾਂ ਨਾਲ ਭਰੀ ਟਰਾਲੀ ਹੇਠਾਂ ਆ ਗਏ। ਮ੍ਰਿਤਕਾਂ 'ਚ ਇੱਕ ਲੜਕਾ ਜਿਸ ਦੀ ਉਮਰ ਨੌਂ ਸਾਲ ਅਤੇ ਲੜਕੀ ਦੀ ਉਮਰ ਗਿਆਰਾਂ ਸਾਲ ਹੈ। ਮ੍ਰਿਤਕਾਂ ਦੀ ਪਛਾਣ ਕੋਮਲਪ੍ਰੀਤ ਕੌਰ (11) ਅਤੇ ਹਰਸ਼ਦੀਪ ਸਿੰਘ (9) ਵਜੋਂ ਹੋਈ। ਦੋਵੇਂ ਮ੍ਰਿਤਕ ਬੱਚੇ ਆਪਣੇ ਮਾਤਾ-ਪਿਤਾ ਨਾਲ ਸਕੂਟਰ 'ਤੇ ਸਵਾਰ ਹੋ ਕੇ ਪਿੰਡ ਟੱਲੇਵਾਲ ਤੋਂ ਪਿੰਡ ਗਹਿਲ ਨੂੰ ਆ ਰਹੇ ਸਨ। ਹਾਦਸੇ ਦੌਰਾਨ ਮ੍ਰਿਤਕ ਹਰਸ਼ਦੀਪ ਸਿੰਘ ਦੇ ਪਿਤਾ ਜਸਪਾਲ ਸਿੰਘ ਅਤੇ ਮਾਤਾ ਗੁਰਮੀਤ ਕੌਰ ਵੀ ਜ਼ਖਮੀ ਹੋਏ ਹਨ। ਪਿਤਾ ਸਿਵਲ ਹਸਪਤਾਲ ਬਰਨਾਲਾ ਵਿਖੇ ਜੇਰੇ ਇਲਾਜ ਹੈ।

 
First published: November 18, 2019, 9:38 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading