ਲਹਿਰਾਗਾਗਾ: ਇਥੇ ਬਾਈਪਾਸ ਸੜਕ ਦੇ ਨੇੜੇ ਵਾਰਡ ਨੰਬਰ 13 ਦੀ ਗਲੀ ’ਚ ਗੰਧਕ ਅਤੇ ਪੋਟਾਸ਼ ਮਿਲਾ ਕੇ ਪਟਾਕੇ ਬਣਾਉਣ ਸਮੇਂ ਹੋਏ ਜ਼ਬਰਦਸਤ ਧਮਾਕੇ ’ਚ ਦੋ ਬੱਚੇ ਬੁਰੀ ਤਰ੍ਹਾਂ ਝੁਲਸ ਗਏ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ 200 ਮੀਟਰ ਦੂਰ ਘਰਾਂ ਦੇ ਸ਼ੀਸ਼ੇ ਟੁੱਟ ਗਏ।
ਗੰਭੀਰ ਜਖ਼ਮੀ ਲਾਲੀ ਸਿੰਘ (14) ਪੁੱਤਰ ਦਿਲਬਾਗ ਸਿੰਘ ਅਤੇ ਹੀਰਾ ਸਿੰਘ (15) ਪੁੱਤਰ ਬਲਦੇਵ ਸਿੰਘ ਨੂੰ ਪਹਿਲਾਂ ਸਿਵਲ ਹਸਪਤਾਲ ਲਹਿਰਾਗਾਗਾ ’ਚ ਦਾਖਲ ਕਰਵਾਇਆ, ਜਿਥੇ ਮੁੱਢਲੀ ਡਾਕਟਰੀ ਸਹਾਇਤਾ ਮਗਰੋਂ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਭੇਜ ਦਿੱਤਾ।
ਹਸਪਤਾਲ ਵਿਖੇ ਗੰਭੀਰ ਜ਼ਖਮੀ ਬੱਚਿਆਂ ਦਾ ਇਲਾਜ ਕਰ ਰਹੇ ਡਾਕਟਰ ਲੁਕੇਸ਼ ਕੁਮਾਰ ਨੇ ਦੱਸਿਆ ਕਿ ਦੋ ਨਾਬਾਲਗ ਬੱਚੇ ਲਾਲੀ ਸਿੰਘ ਪੁੱਤਰ ਦਿਲਬਾਗ ਸਿੰਘ ਅਤੇ ਹੀਰਾ ਸਿੰਘ ਪੁੱਤਰ ਬਲਦੇਵ ਸਿੰਘ ਵਾਰਡ ਨੰਬਰ 13 ਜਿਨ੍ਹਾਂ ਦੇ ਚਿਹਰੇ, ਬਾਹਵਾਂ ,ਲੱਤਾਂ , ਬੁੱਲ੍ਹ ਤੇ ਅੱਖਾਂ ਜਲੇ ਹੋਏ ਸਨ, ਹਸਪਤਾਲ ਵਿਚ ਆਏ ਸਨ ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਰੈਫਰ ਕੀਤਾ ਗਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Blast, Diwali 2020