Home /News /punjab /

ਮੋਹਾਲੀ ਵਿੱਚ ਦੋ ਗੈਂਗਸਟਰ ਹਥਿਆਰਾਂ ਅਤੇ ਅੱਧਾ ਕਿਲੋ ਹੈਰੋਇਨ ਸਮੇਤ ਕਾਬੂ

ਮੋਹਾਲੀ ਵਿੱਚ ਦੋ ਗੈਂਗਸਟਰ ਹਥਿਆਰਾਂ ਅਤੇ ਅੱਧਾ ਕਿਲੋ ਹੈਰੋਇਨ ਸਮੇਤ ਕਾਬੂ

ਮੋਹਾਲੀ ਵਿੱਚ ਦੋ ਗੈਂਗਸਟਰ ਹਥਿਆਰਾਂ ਅਤੇ ਅੱਧਾ ਕਿਲੋ ਹੈਰੋਇਨ ਸਮੇਤ ਕਾਬੂ

ਜੀਰਕਪੁਰ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਹੈਰੋਇਨ ਅਤੇ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ।  ਮੁਹਾਲੀ ਪੁਲਿਸ ਨੇ ਜ਼ਿਲ੍ਹੇ ਦੇ ਜ਼ੀਰਕਪੁਰ ਛੱਤ ਲਾਈਟ ਪੁਆਇੰਟ ਤੋਂ ਗੈਂਗਸਟਰ ਮੰਨਾ ਮਹਿਲ ਕਲਾਂ ਬਰਨਾਲਾ ਦੇ ਦੋ ਗੈਂਗਟਰਾਂ ਨੂੰ  ਗ੍ਰਿਫ਼ਤਾਰ ਕੀਤਾ ਹੈ।

 • Share this:
  ਮੋਹਾਲੀ - ਜੀਰਕਪੁਰ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਹੈਰੋਇਨ ਅਤੇ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ।  ਮੁਹਾਲੀ ਪੁਲਿਸ ਨੇ ਜ਼ਿਲ੍ਹੇ ਦੇ ਜ਼ੀਰਕਪੁਰ ਛੱਤ ਲਾਈਟ ਪੁਆਇੰਟ ਤੋਂ  ਗੈਂਗਸਟਰ ਮੰਨਾ ਮਹਿਲ ਕਲਾਂ ਬਰਨਾਲਾ ਦੇ ਦੋ ਗੈਂਗਟਰਾਂ ਨੂੰ  ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਪਾਸੋਂ ਨਾਜਾਇਜ਼ ਪਿਸਤੌਲ 7 ਜਿੰਦਾ ਕਾਰਤੂਸ ਅਤੇ ਅੱਧਾ ਕਿੱਲੋ ਹੈਰੋਇਨ ਬਰਾਮਦ ਹੋਈ। ਇਹ ਦੋਵੇਂ  ਦਿੱਲੀ ਨੰਬਰ ਸਵਿਫਟ ਗੱਡੀ ਵਿੱਚ ਛੱਤ ਦੇ ਲਾਈਟ ਪੁਆਇੰਟ ਤੋਂ ਆ ਰਹੇ ਸਨ। ਫੜੇ ਗਏ ਗੈਂਗਸਟਰਾਂ ਦੀ ਪਛਾਣ ਲਵਲੀ ਅਤੇ ਸੁਖਜਿੰਦ ਸਿੰਘ ਉਰਫ ਨਿੱਕਾ ਵਜੋਂ ਹੋਈ ਹੈ।

  ਮਿਲੀ ਜਾਣਕਾਰੀ ਅਨੁਸਾਰ ਆਸ-ਪਾਸ ਦੇ ਇਲਾਕੇ ਵਿੱਚ ਨਸ਼ੇ ਦੀ ਸਪਲਾਈ ਅਤੇ ਡਰਾਉਣ ਧਮਕਾਉਣ ਦਾ ਵੱਡਾ ਨੈਕਸਸ ਚੱਲ ਰਿਹਾ ਸੀ। ਪੁਲਸ ਨੇ ਲਵਲੀ ਅਤੇ ਨਿੱਕਾ ਦੋਵਾਂ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਗੁਪਤ ਸੂਚਨਾ ਉਤੇ ਉਨ੍ਹਾਂ ਦੀ ਗ੍ਰਿਫਤਾਰੀ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਦੋਵਾਂ ਤੋਂ ਪੁਛਗਿਛ ਵਿਚ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

  ਦੱਸ ਦਈਏ ਕਿ ਗੈਂਗਸਟਰ ਮੰਨਾ ਮਹਿਲ ਕਲਾਂ, ਬਰਨਾਲਾ ਦਾ ਰਹਿਣ ਵਾਲਾ ਹੈ, ਉਸ ਖਿਲਾਫ 40 ਪਰਚੇ ਦਰਜ ਹਨ ਅਤੇ ਇਹ ਦੋਵੇਂ ਗੈਂਗਸਟਰ ਮੰਨਾ ਲਈ ਕੰਮ ਕਰਦੇ ਸਨ।
  Published by:Ashish Sharma
  First published:

  Tags: Gangster, Heroin, Punjab Police, Weapons, Zirakpur

  ਅਗਲੀ ਖਬਰ