ਮਾਨਸਾ ਦੀਆਂ ਦੋ ਵਿਦਿਆਰਥਣਾਂ ਨੇ 12ਵੀਂ 'ਚੋਂ 99 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ

News18 Punjabi | News18 Punjab
Updated: July 21, 2020, 6:25 PM IST
share image
ਮਾਨਸਾ ਦੀਆਂ ਦੋ ਵਿਦਿਆਰਥਣਾਂ ਨੇ 12ਵੀਂ 'ਚੋਂ 99 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ
ਮਾਨਸਾ ਦੀਆਂ ਦੋ ਵਿਦਿਆਰਥਣਾਂ ਨੇ 12ਵੀਂ 'ਚੋਂ 99 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ

  • Share this:
  • Facebook share img
  • Twitter share img
  • Linkedin share img
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਜੇਵਾਲਾ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ ਬਾਰਵੀਂ ਕਲਾਸ ਦੇ ਐਲਾਨੇ ਨਤੀਜੇ ਤਹਿਤ 448/450 ਅਤੇ ਸਰਕਾਰੀ ਸੈਕੰਡਰੀ ਸਕੂਲ ਰਿਉੰਦ ਕਲਾਂ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਨੇ 448/450 ਅੰਕ ਪ੍ਰਾਪਤ ਕਰਕੇ ਪੰਜਾਬ ਵਿਚ ਪਹਿਲੀਆਂ ਪੁਜ਼ੀਸ਼ਨਾਂ ਦਾ ਦਾਅਵਾ ਠੋਕਿਆ ਹੈ।ਅੰਤਾਂ ਦੀ ਮਾੜੀ ਆਰਥਿਕਤਾ ਨਾਲ ਜੂਝ ਰਹੇ ਪਿਤਾ ਬਲਦੇਵ ਸਿੰਘ ਅਤੇ ਮਾਤਾ ਮਨਦੀਪ ਕੌਰ ਅਪਣੀ ਧੀ ਜਸਪ੍ਰੀਤ ਕੌਰ ਦੀ ਕਮਾਲ ਭਰ ਕਾਰਗੁਜ਼ਾਰੀ ਤੋਂ ਬਾਗੋਬਾਗ ਹਨ। ਅਨੇਕਾਂ ਦਿੱਕਤਾਂ ਦੇ ਬਾਵਜੂਦ 99 ਪ੍ਰਤੀਸ਼ਤ ਤੋ ਵੱਧ ਨੰਬਰ ਹਾਸਲ ਕਰਨ ਵਾਲੀ ਜਸਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਹ ਅਪਣੇ ਮਾਪਿਆਂ ਦੀ ਮਿਹਨਤ ਦਾ ਮੁੱਲ ਮੋੜਨ ਲਈ ਕੋਈ ਕਸਰ ਨਹੀ ਰਹਿਣ ਦੇਵੇਗੀ। ਨਿਤ ਦਿਨ ਦਿਹਾੜੀ ਕਰਕੇ ਘਰ ਦਾ ਗੁਜ਼ਾਰਾ ਚਲਾ ਰਹੇ ਪਿਤਾ ਬਲਦੇਵ ਸਿੰਘ ਅਤੇ ਮਾਤਾ ਮਨਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਜਿਥੇਂ ਅਪਣੀ ਧੀ ਦੀ ਮਿਹਨਤ ਤੇ ਮਾਣ ਹੈ। ਉਥੇਂ ਉਹ ਸਰਕਾਰੀ ਸਕੂਲ ਬਾਜੇਵਾਲਾ ਦੇ ਪ੍ਰਿੰਸੀਪਲ ਵਿਜੈ ਜਿੰਦਲ ਅਤੇ ਸਮੂਹ ਸਟਾਫ ਦਾ ਦੇਣਾ ਕਦੇ ਨਹੀਂ ਦੇ ਸਕਦੇ, ਜਿਨ੍ਹਾਂ ਨੇ ਘਰ ਦੀਆਂ ਅਨੇਕਾਂ ਮੁਸ਼ਕਲਾਂ ਦੇ ਬਾਵਜੂਦ ਸਾਨੂੰ ਕਦੇ ਇਨ੍ਹਾਂ ਦਾ ਅਹਿਸਾਸ ਨਹੀਂ ਹੋਣ ਦਿੱਤਾ। ਸਗੋਂ ਅਪਣੀ ਧੀ ਤੋਂ ਵੀ ਵੱਧਕੇ ਉਸ ਦੀ ਪੜ੍ਹਾਈ ਲਈ ਤਵੱਜੋਂ ਦਿੱਤੀ।


ਉਧਰ ਰਿਉੰਦ ਕਲਾਂ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦੀ ਚੰਗੀ ਕਾਰਗੁਜ਼ਾਰੀ ਲਈ ਸਕੂਲ ਦੇ ਪ੍ਰਿੰਸੀਪਲ ਅੰਗਰੇਜ਼ ਸਿੰਘ, ਪਿਤਾ ਅਮਰੀਕ ਸਿੰਘ ਅਤੇ ਸਟਾਫ਼ ਖੁਸ਼ ਹਨ। ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੁਰਜੀਤ ਸਿੰਘ ਸਿੱਧੂ, ਨੋਡਲ ਅਫਸਰ ਰੇਨੂੰ ਮਹਿਤਾ, ਡਿਪਟੀ ਡੀਈਓ ਜਗਰੂਪ ਭਾਰਤੀ, ਜ਼ਿਲ੍ਹਾ ਗਾਈਡੈਂਸ ਤੇ ਕੋਂਸਲਰ ਨਰਿੰਦਰ ਸਿੰਘ ਮੋਹਲ ਨੇ ਦੋਨਾਂ ਹੋਣਹਾਰ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਮਾਪਿਆਂ ਨੂੰ ਭਰੋਸਾ ਦਿੱਤਾ ਕਿ ਇਨ੍ਹਾਂ ਬੱਚੀਆਂ ਦੀ ਪੜ੍ਹਾਈ ਲਈ ਉਹ ਭਵਿੱਖ ਚ ਵੀ ਹਰ ਮਦਦ ਕਰਨਗੇ।

ਉਧਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੋਗਾ ਕੁੜੀਆਂ,ਝੰਡੂਕੇ,ਧਰਮਪੁਰਾ, ਬਾਜੇਵਾਲਾ, ਰੱਲੀ, ਰਾਏਪੁਰ, ਝੰਡਾ ਖੁਰਦ,ਕੋਟਲੀ ਕਲਾਂ ,ਆਲਮਪੁਰ ਮੰਦਰਾਂ, ਭੈਣੀ ਬਾਘਾ,ਰਾਮਗੜ੍ਹ ਸ਼ਾਹਪੁਰੀਆ, ਹੀਰੋ ਖੁਰਦ, ਅਕਲੀਆਂ,ਸੰਘਾ, ਭਾਦੜਾ, ਬੋਹਾ, ਖੋਖਰ ਕਲਾਂ ,ਖਿਆਲਾ ਕਲਾਂ ਮੁੰਡੇ, ਸੱਦਾ ਸਿੰਘ ਵਾਲਾ ਸਮੇਤ ਦੋ ਦਰਜਨ ਦੇ ਕਰੀਬ ਸਕੂਲਾਂ ਦੇ ਨਤੀਜੇ ਸੌ ਫੀਸਦੀ ਰਹੇ ਹਨ।
Published by: Ashish Sharma
First published: July 21, 2020, 6:23 PM IST
ਹੋਰ ਪੜ੍ਹੋ
ਅਗਲੀ ਖ਼ਬਰ