ਮੋਹਾਲੀ ਫੇਸ ਤਿੰਨ ਵਿੱਚ ਅੱਜ ਦਿਨ ਦਿਹਾੜੇ ਲੁੱਟ ਨੂੰ ਅੰਜਾਮ ਦਿੱਤਾ ਗਿਆ। ਪੰਜਾਬ ਨੈਸ਼ਨਲ ਬੈਂਕ ਦੀ ਬਰਾਂਚ ਵਿੱਚ ਦੋ ਲੁਟੇਰੇ ਮਾਸਕ ਪਾ ਕੇ ਵੜ ਗਏ ਤੇ ਬੈਂਕ ਵਿੱਚ ਮੌਜੂਦ ਲੇਡੀ ਸਟਾਫ਼ ਤੋਂ ਗੰਨ ਪੁਆਇੰਟ ਤੇ ਪੰਜ ਲੱਖ ਲੁੱਟ ਕੇ ਲੈ ਗਏ। ਦੋਨਾਂ ਨੇ ਮਾਸਕ ਤੇ ਸਪੋਰਟਸ ਸ਼ੂਜ਼ ਪਾਏ ਹੋਏ ਸਨ।

ਇਸ ਲੁੱਟ ਦੀ ਸੀ ਸੀ ਟੀ ਵੀ ਫੁਟੇਜ ਸਾਹਮਣੇ ਆਈ ਹੈ। ਉਸ ਸਮੇਂ ਬੈਂਕ ਵਿੱਚ ਸੁਰੱਖਿਆ ਗਾਰਡ ਮੌਜੂਦ ਨਹੀਂ ਸੀ। ਪੁਲਿਸ ਮੁਤਾਬਿਕ ਬੈਂਕ ਤੋਂ ਚਾਰ ਲੱਖ 80 ਹਜ਼ਾਰ ਰੁਪਏ ਲੁੱਟ ਕੇ ਲੈ ਗਏ। ਮੁਲਜ਼ਮ ਕਾਰ ਚ ਆਏ ਸਨ।

Published by:Anuradha Shukla
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।