ਲੁੱਟਾਂ-ਖੋਹਾਂ ਕਰਨ ਵਾਲੇ ਦੋ ਨੌਜਵਾਨ ਚੋਰੀ ਦੀਆਂ ਕਾਰਾਂ, ਪਿਸਟਲ ਤੇ ਕਾਰਤੂਸ ਸਣੇ ਗ੍ਰਿਫਤਾਰ

News18 Punjabi | News18 Punjab
Updated: October 31, 2020, 8:40 AM IST
share image
ਲੁੱਟਾਂ-ਖੋਹਾਂ ਕਰਨ ਵਾਲੇ ਦੋ ਨੌਜਵਾਨ ਚੋਰੀ ਦੀਆਂ ਕਾਰਾਂ, ਪਿਸਟਲ ਤੇ ਕਾਰਤੂਸ ਸਣੇ ਗ੍ਰਿਫਤਾਰ
ਲੁੱਟਾਂ-ਖੋਹਾਂ ਕਰਨ ਵਾਲੇ ਦੋ ਨੌਜਵਾਨ ਚੋਰੀ ਦੀਆਂ ਕਾਰਾਂ, ਪਿਸਟਲ ਤੇ ਕਾਰਤੂਸ ਸਣੇ ਗ੍ਰਿਫਤਾਰ

  • Share this:
  • Facebook share img
  • Twitter share img
  • Linkedin share img
ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ਖਿਲਾਫ ਕੀਤੀ ਜਾ ਰਹੀ ਕਾਰਵਾਈ ਦੇ ਤਹਿਤ ਸੀਆਈਏ ਸਟਾਫ ਨੇ ਲੁੱਟਾਂ-ਖੋਹਾਂ ਕਰਨ ਵਾਲੇ ਦੋ ਨੌਜਵਾਨਾਂ ਨੂੰ ਲੁੱਟ ਦੀਆਂ ਦੋ ਕਾਰਾਂ, ਦੋ ਪਿਸਟਲ ਅਤੇ 15 ਕਾਰਤੂਸਾਂ ਸਮੇਤ ਕਾਬੂ ਕੀਤਾ ਹੈ।
ਸ੍ਰੀ ਮੁਕਤਸਰ ਸਾਹਿਬ ਦੀ ਐਸ.ਐਸ.ਪੀ ਡੀ ਸੁਡਰਵਿਲੀ ਦੇ ਦਿਸ਼ਾ ਨਿਰਦੇਸ਼ ਅਨੁਸਾਰ, ਐਸ.ਪੀ.(ਡੀ) ਰਾਜਪਾਲ ਸਿੰਘ ਹੁੰਦਲ, ਡੀਐਸਪੀ (ਡੀ) ਜ਼ਸਮੀਤ ਸਿੰਘ ਸ੍ਰੀ ਮੁਕਤਸਰ ਸਾਹਿਬ ਜੀ ਦੀ ਅਗਵਾਈ ਹੇਠ ਇੰਸਪੈਕਟਰ ਸੁਖਜੀਤ ਸਿੰਘ ਇੰਚਾਰਜ ਸੀ.ਆਈ.ਏ, ਸਟਾਫ ਸ੍ਰੀ ਮੁਕਤਸਰ ਸਾਹਿਬ ਨੂੰ ਉਸ ਵਕਤ ਵੱਡੀ ਸਫਲਤਾ ਹਾਸਲ ਹੋਈ ਜਦੋਂ ਸਹਾਇਕ ਥਾਣੇਦਾਰ ਜੋਗਿਦਰਪਾਲ ਸਿੰਘ ਪੁਲਿਸ ਪਾਰਟੀ ਦੇ ਨਾਲ ਕੋਟਕਪੂਰਾ ਰੋਡ ਪਿੰਡ ਉਦੇਕਰਣ ਦੇ ਕੋਲ ਮੌਜੂਦ ਸਨ।

ਉਨ੍ਹਾਂ ਨੇ ਮੁਕਤਸਰ ਦੀ ਤਰਫੋਂ ਆ ਰਹੀ ਇੱਕ ਨੀਲੇ ਰੰਗ ਦੀ ਕਾਰ ਬੋਲੇਨੋ, ਜਿਸ ਦਾ ਨੰਬਰ ਪੀਬੀ 30 ਆਰ 3132, ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਡਰਾਇਵਰ ਦੁਆਰਾ ਕਾਰ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਨੇ ਮੁਸਤੈਦੀ ਦਿਖਾ ਕੇ ਕਾਰ ਨੂੰ ਰੋਕ ਲਿਆ। ਕਾਰ ਨੂੰ ਗੌਰਵ ਉਰਫ ਗੋਰਾ ਵਾਸੀ ਗਲੀ ਨੰ.3,  ਮਕਾਨ ਨੰ. 990 ਆਰਿਆ ਨਗਰ ਵਾਸੀ ਫਾਜਿਲਕਾ ਚਲਾ ਰਿਹਾ ਸੀ।  ਕੰਡਕਟਰ ਸੀਟ ਉੱਤੇ ਪ੍ਰੇਮ ਬਾਬੂ ਵਾਸੀ ਬੈਕ ਸਾਇਡ ਮੰਗੇ ਦਾ ਪੰਪ ਪ੍ਰੇਮ ਨਰਸਰੀ ਮੁਕਤਸਰ ਬੈਠਾ ਹੋਇਆ ਸੀ।
ਪੁਲਿਸ ਨੇ ਨੌਜਵਾਨਾਂ ਨੂੰ ਕਾਰ  ਦੇ ਕਾਗਜਾਤ ਚੈਕ ਕਰਵਾਉਣ ਲਈ ਕਿਹਾ। ਸ਼ੱਕ  ਦੇ ਆਧਾਰ ਉੱਤੇ ਜਦੋਂ ਤਲਾਸ਼ੀ ਲਈ ਤਾਂ ਗੌਰਵ ਕੋਲੋਂ ਇੱਕ ਪਿਸਟਲ ਦੇਸੀ 315 ਬੋਰ, ਦੋ ਕਾਰਤੂਸ ਬਰਾਮਦ ਹੋਏ।  ਪੁਲਿਸ ਦੁਆਰਾ ਜਦੋਂ ਦੋਨਾਂ ਨੌਜਵਾਨਾਂ ਤੋਂ ਸਖਤੀ ਨਾਲ ਪੁੱਛਗਿਛ ਕੀਤੀ ਗਈ ਤਾਂ ਉਨ੍ਹਾਂ ਦੀ ਨਿਸ਼ਾਨਦੇਹੀ ਉੱਤੇ ਇੱਕ ਪਿਸਟਲ  32 ਬੋਰ ਅਤੇ 13 ਕਾਰਤੂਸ ਅਤੇ ਇੱਕ ਅਤੇ ਕਾਰ ਸਵਿਫਟ ਡਿਜਾਇਰ ਨੰਬਰ ਪੀਬੀ 13 ਬੀਬੀ 5589 ਬਰਾਮਦ ਕੀਤੀ ਹੈ।

ਪੁਲਿਸ ਨੇ ਦੱਸਿਆ ਕਿ ਨੌਜਵਾਨਾਂ ਨੇ ਪੁੱਛਗਿਛ ਵਿਚ ਮੰਨਿਆ ਕਿ ਉਨ੍ਹਾਂ ਨੇ 15 - 20 ਦਿਨ ਪਹਿਲਾਂ ਸੰਗਰੂਰ ਵਿੱਚ ਹਥਿਆਰਾਂ ਦੇ ਜੋਰ ਉੱਤੇ ਬੋਲੇਨੋ ਕਾਰ ਅਤੇ ਦੋ ਲੱਖ ਰੁਪਏ ਦੀ ਲੁੱਟ ਕੀਤੀ ਸੀ। ਪੁਲਿਸ ਵਲੋਂ ਕਾਬੂ ਕੀਤੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਗਹਿਰਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ। ਇਸ ਸਾਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਮੁਕਤਸਰ ਸਾਹਿਬ ਦੀ ਐਸ.ਐਸ.ਪੀ ਡੀ ਸੁਡਰਵਿਲੀ ਨੇ ਦੱਸੀਆਂ ਕਿ ਕਾਬੂ ਕੀਤੇ ਗਏ ਨੌਜਵਾਨਾਂ ਤੋਂ ਹੋਰ ਵੀ ਲੁੱਟ ਦੀਆਂ ਘਟਨਾਵਾਂ  ਬਾਰੇ ਵਿੱਚ ਵੀ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ।
Published by: Gurwinder Singh
First published: October 31, 2020, 8:40 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading