Home /News /punjab /

ਪੱਟੀ ਵਿਚ ਦੋ ਨੌਜਵਾਨਾਂ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ

ਪੱਟੀ ਵਿਚ ਦੋ ਨੌਜਵਾਨਾਂ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ

(ਫਾਇਲ ਫੋਟੋ)

(ਫਾਇਲ ਫੋਟੋ)

ਪੱਟੀ ਵਿਚ ਰੇਤ ਰਾਤ ਦੋ ਨੌਜਵਾਨਾਂ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ ਗਈ। ਇਥੇ ਪਿੰਡ ਗੁਦਾਈਕੇ ਵਿਚ ਦੋ ਨੌਜਵਾਨਾਂ ਗੁਰਦਰਸ਼ਨ ਸਿੰਘ ਉਰਫ਼ ਸੋਨਾ (27) ਵਾਸੀ ਜੋਧ ਸਿੰਘ ਵਾਲਾ ਤੇ ਸ਼ਿੰਦਰ ਸਿੰਘ (26 ) ਵਾਸੀ ਜੰਡ ਦੀ ਹੱਤਿਆ ਕਰ ਦਿੱਤੀ ਗਈ।

 • Share this:

  ਪੱਟੀ ਵਿਚ ਰੇਤ ਰਾਤ ਦੋ ਨੌਜਵਾਨਾਂ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ ਗਈ। ਇਥੇ ਪਿੰਡ ਗੁਦਾਈਕੇ ਵਿਚ ਦੋ ਨੌਜਵਾਨਾਂ ਗੁਰਦਰਸ਼ਨ ਸਿੰਘ ਉਰਫ਼ ਸੋਨਾ (27) ਵਾਸੀ ਜੋਧ ਸਿੰਘ ਵਾਲਾ ਤੇ ਸ਼ਿੰਦਰ ਸਿੰਘ (26 ) ਵਾਸੀ ਜੰਡ ਦੀ ਹੱਤਿਆ ਕਰ ਦਿੱਤੀ ਗਈ। ਇਸ ਵਾਰਦਾਤ ਦਾ ਸਵੇਰੇ ਪਤਾ ਲੱਗਾ।

  ਮਿਲੀ ਜਾਣਕਾਰੀ ਮੁਤਾਬਕ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮ੍ਰਿਤਕ ਨੌਜਵਾਨਾਂ ਦੇ ਮੋਬਾਈਲ ਫੋਨਾਂ ਦੀ ਭੰਨ ਤੋੜ ਕਰਕੇ ਮੁਲਜ਼ਮ ਫਰਾਰ ਹੋ ਗਏ। ਅੱਜ ਸਵੇਰੇ ਕੁਝ ਲੋਕਾਂ ਵੱਲੋਂ ਮ੍ਰਿਤਕ ਨੌਜਵਾਨਾਂ ਦੇ ਘਰ ਕਤਲ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਸਥਾਨਕ ਪੁਲਿਸ ਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਮੌਕੇ ’ਤੇ ਪਹੁੰਚੇ।

  ਦੋਵੇਂ ਨੌਜਵਾਨ ਆਪਸ ਵਿੱਚ ਕਰੀਬੀ ਦੋਸਤ ਸਨ। ਦੋਵੇਂ ਨੌਜਵਾਨ ਰਾਤ ਨੂੰ ਪਿੰਡ ਗੁਦਾਈਕੇ ਵਿੱਚ ਆਪਣੇ ਰਿਸ਼ਤੇਦਾਰ ਦੇ ਘਰ ਆਏ ਹੋਏ ਸਨ। ਦੋਵਾਂ ਦੇ ਕਤਲ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

  ਡੀਐੱਸਪੀ ਪੱਟੀ ਸਤਨਾਮ ਸਿੰਘ ਨੇ ਦੱਸਿਆ ਕਿ ਮਲਕੀਤ ਸਿੰਘ ਨੇ ਬੀਤੀ ਸ਼ਾਮ ਫੋਨ ਕਰਕੇ ਆਪਣੇ ਰਿਸ਼ਤੇਦਾਰ ਗੁਰਦਰਸ਼ਨ ਸਿੰਘ ਉਰਫ਼ ਸੋਨਾ ਵਾਸੀ ਜੋਧ ਸਿੰਘ ਵਾਲਾ ਤੇ ਸ਼ਿੰਦਰ ਸਿੰਘ ਵਾਸੀ ਜੰਡ ਨੂੰ ਆਪਣੀ ਬਹਿਕ ਪਿੰਡ ਗੁਦਾਈਕੇ ਸੱਦਿਆ ਸੀ। ਜਿੱਥੇ ਦੋਵਾਂ ਕਿਸੇ ਗੱਲ ਨੂੰ ਲੈ ਕੇ ਹੋਏ ਤਕਰਾਰ ਤੋਂ ਬਾਅਦ ਤੇਜ਼ਧਾਰ ਹਥਿਆਰਾਂ ਨਾਲ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ।

  Published by:Gurwinder Singh
  First published:

  Tags: Crime news, Murder