ਨਸ਼ੇ ਸਮੇਤ ਦੋ ਖਿਡਾਰੀ ਗ੍ਰਿਫਤਾਰ 

News18 Punjabi | News18 Punjab
Updated: July 28, 2020, 5:37 PM IST
share image
ਨਸ਼ੇ ਸਮੇਤ ਦੋ ਖਿਡਾਰੀ ਗ੍ਰਿਫਤਾਰ 
ਨਸ਼ੇ ਸਮੇਤ ਦੋ ਖਿਡਾਰੀ ਗ੍ਰਿਫਤਾਰ 

  • Share this:
  • Facebook share img
  • Twitter share img
  • Linkedin share img
ਨੀਰਜ ਬਾਲੀ

ਇਕ BOXER ਤੇ ਇਕ ਅਥਲੀਟ ਦੋਂਵੇ ਨੈਸ਼ਨਲ ਲੈਵਲ ਦੇ ਖਿਡਾਰੀ– ਜੀ ਹਾਂ, ਪੁਲਿਸ ਦੀ ਗ੍ਰਿਫਤ 'ਚ ਇਹ ਦੋਂਵੇ ਸ਼ਖਸ  ਨੇ ਜਿਹਨਾਂ ਬਾਰੇ INSPECTOR ਥਾਣਾ ਸਦਰ ਖੰਨਾ ਨੇ ਜਾਣਕਾਰ ਦਿੱਤੀ।  ਕਸੂਰ - ਕਸੂਰ ਕੀ ਹੈ ਜਾ ਕਹੋ ਇਲਜਾਮ ਕੀ ਲੱਗੇ ਨੇ ਇਹਨਾਂ ਤੇ ਇਹ ਵੀ ਦੱਸ ਦੇਂਦੇ ਹਾਂ। ਪਰ ਜਰਾ ਕੋਲੋਂ ਇਹਨਾ ਸ਼ਖਸਾਂ ਨੂੰ ਵੇਖ ਲਉ । 7  -7 ਪੁਲਿਸ ਮੁਲਜਮਾਂ ਨਾਲ ਫੋਟਵਾਂ ਮੀਡਿਆ ਦੇ ਕੈਮਰਿਆਂ ਦੀਆਂ ਬਜਦੀਆਂ ਫਲੈਸ਼ਾਂ ਤੇ ਮੂੰਹ ਲਟਕਾਈ ਬੈਠੇ ਇਹ ਦੋਂਵੇ ਨੌਜਵਾਨ ਇਸ ਦੇਸ਼ ਦਾ ਭਵਿੱਖ ਹਨ।  ਪਰ ਜਿਸ ਤਰਾਂ ਦੇ ਇਲਜਾਮ ਲਗੇ ਨੇ, ਉਹ ਵਾਕਈ ਸੰਗੀਨ ਗੰਭੀਰ ਤੇ ਸੰਵੇਦਨਸ਼ੀਲ ਹਨ।  ਦੇਸ਼ ਨੂੰ ਫ਼ਕਰ ਹੋਣਾ ਸੀ ਇਹਨਾਂ ਉਤੇ ਇਹਨਾਂ ਦੀ ਕਾਬਲੀਅਤ ਨੂੰ ਲੈਕੇ ਉਸ ਦੇਸ਼ ਨੂੰ ਅੱਜ ਕੀ ਮਹਿਸੂਸ ਹੋ ਰਿਹਾ ਹੋਣਾ - ਇਸਦੇ ਸਿੱਟੇ ਕੱਢਦੇ ਜਾ ਸਕਦੇ ਨੇ ਪਰ ਇਹਨਾਂ ਸਿੱਟਿਆਂ ਦੇ ਵਿਚ ਇਕ ਆਵਾਜ਼ ਉਸ ਸੋਚ ਨੂੰ ਮਾਰੀ ਜਾ ਸਕਦੀ ਹੈ ਕਿ ਅਖੀਰ ਇਹ ਲੋਕ ਇਸ ਹਾਲਾਤ ਚ ਪੁੱਜੇ ਕਿੰਵੇ , ਕਿੰਵੇ ਅੱਜ ਇਹ ਨੌਜਵਾਨ ਪੁਲਿਸ ਵਾਲਿਆਂ ਦੇ ਸ਼ਿਕੰਜੇ ਚ ਆ ਗਏ - ਕਿੰਵੇ ਇਹ ਨੌਜਵਾਨ ਸਰ ਨੀਵਾਂ ਕਰਨ ਲਈ ਮਜਬੂਰ ਹੋ ਗਏ ਤੇ ਕਿੰਵੇ ਇਹ ਨੈਸ਼ਨਲ ਲੈਵਲ ਦੇ ਖਿਡਾਰੀ ਅੱਜ ਤੋਹਮਤਾਂ ਵਾਲੇ ਮੰਜਰ ਚ ਫਸ ਗਏ।

ਅੱਜ ਕਿਊ ਨੌਬਤ ਆ ਗਈ ਕਿ ਪੁਲਿਸ ਵਾਲੇ ਬਾਂਹ ਫੜ ਜਬਰਦਸਤੀ ਇਧਰ ਨੂੰ ਮੂੰਹ ਕਰਵਾ ਰਹੇ ਨੇ - ਅਤੇ ਇਹ NATIONAL  ਲੈਵਲ ਦਾ ਖਿਡਾਰੀ ਅੱਜ ਮਜਬੂਰ ਹੈ ਇਕ ਦੀ ਬਾਹ ਫੜੀ ਦੂਜਾ ਵੀ ਸ਼ਕਲ ਵਿਖਾਉਂਦਾ ਰਿਹਾ ਮੀਡਿਆ ਨੂੰ ਅਖੀਰ ਕਿਊ ਅਜਿਹੀ ਨੌਬਤ ਆ ਗਈ। ਸਵਾਲ – ਸਵਾਲ ਦਰਅਸਲ  ਕਿਸਨੂੰ ਕਰੀਏ ਇਹਨਾਂ ਨੂੰ ਜਾ ਸਾਡੀਆਂ ਵਿਵਸਥਾਵਾਂ ਨੂੰ ਜਾ ਕਿਸੇ ਨੂੰ ਨਹੀਂ। ਕਿਉਂਕਿ ਇੰਝ ਹੀ ਚੱਲੀ ਜਾਣਾ ਸਬ ? - ਨਹੀਂ
ਸਵਾਲ ਤਾ ਕਰਨੇ ਬਣਦੇ ਨੇ - ਸੱਤਾ ਸਿਆਸਤ ਤੇ SYSTEM ਦੇ ਨਾਲ-ਨਾਲ ਇਹਨਾਂ ਨੂੰ ਕਿ ਅੱਜ ਨੈਸ਼ਨਲ ਲੈਵਲ ਦੇ ਖਿਡਾਰੀ ਜੋ ਭਾਰਤ ਦਾ ਮਾਨ ਬਣਨ ਜਾ ਰਹੇ ਸਨ ਅੱਜ ਇਲਜਾਮਾਂ ਚ ਘਿਰੇ ਨੇ ਉਹ ਵੀ ਅਫੀਮ ਦੀ ਤਸਕਰੀ ਵਰਗੇ ਕਿ ਪ੍ਰਰਵਰੀਸ਼ ਵਿਚ ਖੋਟ ਰਹੀ ਜਾਂ ਨਸ਼ੇ ਦੀ ਲੱਤ ਨੇ ਅਜਿਹਾ ਬਣਾ ਦਿੱਤਾ ਜਾਂ ਫਿਰ ਐਸ਼ੋ ਰਾਮ ਦੀ ਜ਼ਿੰਦਗੀ ਜਿਉਂ ਵਾਲੇ ਸੁਫਨਿਆਂ ਕਾਰਨ ਅਜਿਹਾ ਹੋਇਆ। ਜਾਂ ਫਿਰ ਇਹ ਸੋਚ ਲਿਆ ਕਿ ਜੋ ਮਰਜੀ ਕਰ ਲਈਏ ਜਿਨ੍ਹਾਂ ਮਰਜੀ ਪੜ੍ਹ ਲਈਏ ਮਿਲਣਾ ਕੱਖ ਨਹੀਂ ।

ਖੈਰ ਕ਼ਾਨੂੰਨ ਦੀ ਗ੍ਰਿਫਤ ਚ ਇਹ ਨੌਜਵਾਨ ਹੁਣ ਕਾਨੂੰਨੀ ਲੜਾਈ ਦਾ ਮੂੰਹ ਵੇਖਣਗੇ ਅਤੇ ਆਪ ਸੋਚਣਗੇ ਕਿ ਨਸ਼ੇ ਦੇ ਧੰਦੇ ਨੂੰ ਕਿਊ ਅਪਣਾਈਆਂ ਪੁਲਿਸ ਨੇ ਕਿਹਾ ਸ਼ੱਕ ਦੇ ਆਧਾਰ ਤੇ ਇਹਨਾਂ ਨੂੰ ਫੜਿਆ ਤੇ 1 ਕਿਲੋ ਅਫੀਮ ਬਰਾਮਦ ਹੋਈ ।ਇਹਨਾਂ ਕੋਲੋਂ ਪਤਰਕਾਰ ਨੇ ਸਵਾਲ ਵੀ ਕੀਤਾ ਕਿ ਪਹਿਲਾਂ ਵੀ ਕੋਈ ਮੁਕਦਮਾ ਹੈ ਇਹਨਾਂ ਤੇ ਪੱਤਰਕਾਰ ਨੇ ਇਹ ਵੀ ਪੁੱਛਿਆ ਕਿ ਕੌਣ ਨੇ ਇਹ ਲੋਕ - ਖਿਡਾਰੀ ਨੇ ਪੁਲਿਸ ਨੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਪਰ ਇਹ ਨਹੀਂ ਦੱਸਿਆ ਕਿ ਕਿਥੋਂ ਲੈਕੇ ਆਏ ਸਨ ਇਹ ਇਕ ਕਿੱਲੋ ਅਫੀਮ।

ਸੋ ਪੁਲਿਸ ਤਫਤੀਸ਼ ਕਰੇਗੀ ਰੀਮਾਂਡ ਤੋਂ ਬਾਅਦ ਵੀ ਕੁਝ ਗੱਲਾਂ ਸਾਹਮਣੇ ਆਉਣਗੀਆਂ ਜਾਹਿਰ ਹੈ ਪਰ ਮੀਡੀਆ ਦੇ ਕੈਮਰੇ ਚ ਸ਼ੋ ਸਾਹਬ ਭੱਦੀ ਸ਼ਬਦਾਬਲੀ ਬੋਲਦੇ ਵੀ ਕੈਦ ਹੋ ਗਏ। ਮਾੜੀ ਗੱਲ ਆ SHO ਸਾਹਬ ਮੀਡਿਆ ਦੇ ਕੈਮਰਿਆਂ ਸਾਹਮਣ ਤਾ ਜਰਾ ਸ਼ਰਮ ਕਰ ਲੈਂਦੇ ਪੰਜਾਬ ਪੁਲਿਸ ਅੱਗੇ ਪਹਿਲਾ ਕਿਹੜਾ ਆਪਣੀ ਛਵੀ ਸੁਧਰ ਪਾਈ ਆ ਖੈਰ ਜਿਵੇਂ ਕਿ ਅਸੀਂ ਪਹਿਲਾ ਕਿਹਾ ਕਿ ਇਹ ਨੌਜਵਾਨ ਹੁਣ ਕਾਨੂੰਨੀ ਲੜਾਈ ਲੜਣਗੇ ਤੇ ਪੁਲਿਸ ਪੁਲਿਸ ਰੀਮਾਂਡ ਤੋਂ ਬਾਅਦ ਸ਼ਾਇਦ ਕੁਝ ਹੋਰ ਖੁਲਾਸਾ ਕਰੇ।
Published by: Ashish Sharma
First published: July 28, 2020, 5:35 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading