ਤਲਵੰਡੀ ਸਾਬੋ ਤੇ ਗੋਨਿਆਣਾ ਵਿਖੇ ਲੱਗਣਗੇ ਦੋ ਪੀ ਐਸਏ ਆਕਸੀਜ਼ਨ ਪਲਾਂਟ

News18 Punjabi | News18 Punjab
Updated: June 5, 2021, 7:22 PM IST
share image
ਤਲਵੰਡੀ ਸਾਬੋ ਤੇ ਗੋਨਿਆਣਾ ਵਿਖੇ ਲੱਗਣਗੇ ਦੋ ਪੀ ਐਸਏ ਆਕਸੀਜ਼ਨ ਪਲਾਂਟ
ਤਲਵੰਡੀ ਸਾਬੋ ਤੇ ਗੋਨਿਆਣਾ ਵਿਖੇ ਲੱਗਣਗੇ ਦੋ ਪੀ ਐਸਏ ਆਕਸੀਜ਼ਨ ਪਲਾਂਟ

  • Share this:
  • Facebook share img
  • Twitter share img
  • Linkedin share img
ਸਾਬਕਾ ਕੇਂਦਰੀ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਤਲਵੰਡੀ ਸਾਬੋ ਤੇ ਗੋਨਿਆਣਾ ਵਿਖੇ ਦੋ ਪੀ ਐਸਏ ਆਕਸੀਜ਼ਨ ਪਲਾਂਟਾਂ ਦੀ ਸਥਾਪਨਾ ਵਾਸਤੇ ਨੀਂਹ ਪੱਥਰ ਰੱਖਿਆ ਤਾਂ ਜੋ ਖਿੱਤੇ ਦੇ ਕੋਰੋਨਾ ਮਰੀਜ਼ਾਂ ਦੀ ਆਕਸੀਜ਼ਨ ਜ਼ਰੂਰਤ ਨੁੰ ਪੂਰਾ ਕੀਤਾਜਾ ਸਕੇ ਅਤੇ ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿਹਾ ਕਿ ਉਹ ਇਕ ਮਹੀਨੇ ਦੇ ਅੰਦਰ ਅੰਦਰ ਇਹ ਪਲਾਂਟ ਚਾਲੂ ਕਰਵਾਵੇ।
ਸਰਦਾਰ ਹਰਸਿਮਰਤ ਕੌਰ ਬਾਦਲ ਨੇ ਆਪਣੇ ਐਮ ਪੀ ਲੈਡ ਫੰਡਾਂ ਵਿਚੋਂ 1.5 ਕਰੋੜ ਰੁਪਏ ਇਹ ਇਹਨਾਂ ਆਕਸੀਜ਼ਨ ਪਲਾਂਟਾਂ ਦੀ ਸਥਾਪਨਾ ਵਾਸਤੇ  ਖਰਚਣ ਦੀ ਪ੍ਰਵਾਨਗੀ ਦਿੱਤ ਸੀ ਕਿਉਂਕਿ ਖਿੱਤੇ ਵਿਚ ਮੈਡੀਕਲ ਆਕਸੀਜ਼ਨ ਦੀ ਬਹੁਤ ਕਮੀ ਹੈ ਤੇ ਇਹ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਸੀ ਕਿ ਕੋਰੋਨਾ ਦੀ ਤੀਜੀ ਲਹਿਰ ਨਾਲ ਨਜਿੱਠਣ ਲਈ ਜ਼ਿਲ੍ਹੇ ਵਿਚ ਪੂਰੇ ਇੰਤਜ਼ਾਮ ਨਹੀਂ ਹਨ।
ਬਠਿੰਡਾ ਦੀ ਐਮ ਪੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੁੰ ਬੇਨਤੀ ਕੀਤੀ ਕਿ ਉਹ ਇਹਨਾਂ ਦੋਵਾਂ ਪਲਾਂਟਾਂ ਲਈ ਲੋੜੀਂਦੀਆਂ ਮਸ਼ੀਨਾਂ ਦਾ ਆਰਡਰ ਪਹਿਲਾਂ ਦੇ ਦੇ ਦੇਵੇ ਤਾਂ ਜੋ ਇਕ ਮਹੀਨੇ ਦੇ ਅੰਦਰ ਅੰਦਰ ਇਹ ਪਲਾਂਟ ਸ਼ੁਰੂ ਹੋ ਸਕਣ। ਉਹਨਾਂ ਇਹ ਵੀ ਦੱਸਿਆ ਕÇ ਉਹਨਾਂ ਨੇ ਬਠਿੰਡਾ ਰਿਫਾਇਨਰੀ ਤੱਕ ਵੀ ਪਹੁੰਚ ਕੀਤੀ ਹੈ ਤਾਂਜੋ ਕਿ ਖਿੱਤੇ ਵਾਸਤੇ ਆਕਸੀਜ਼ਨ ਸਪਲਾਈ ਸ਼ੁਰੂ ਕੀਤੀ ਜਾ ਸਕੇ ਅਤੇ ਰਿਫਾਇਨਿਰੀ ਨੇ ਇਕ ਮਸ਼ੀਨ ਦਰਾਮਦ ਕੀਤੀ ਹੈ ਜਿਸ ਸਦਕਾ ਹਸਪਤਾਲਾਂ ਨੂੰ ਤੁਰੰਤ 70 ਸਿਲੰਡਰਾਂ ਦੀ ਸਪਲਾਈ ਸ਼ੁਰੂ ਹੋ ਸਕੇਗੀ।
ਉਹਨਾਂ ਦੱਸਿਆ ਕਿ ਰਿਫਾਇਨਰੀ ਆਪਣੀ ਆਕਸੀਜ਼ਨ ਪੈਦਾ ਕਰਨ ਦੀ ਸਮਰਥਾ ਵਘਾ ਰਹੀ ਹੈ ਅਤੇ ਇਹ ਰੋਜ਼ਾਨਾ 700 ਸਿਲੰਡਰ ਆਕਸੀਜ਼ਨ ਸਪਲਾਈ ਕਰਨ ਦੀ ਸਮਰਥਾ ਤਿਆਰ ਕਰ ਰਹੀ ਹੈ।
ਕਾਂਗਰਸ ਸਰਕਾਰ ਵੱਲੋਂ ਕੋਰੋਨਾ ਨਾਲ ਨਜਿੱਠਣ ਵਿਚ ਫੇਲ੍ਹ ਹੋਣ ਤੇ ਇਸ ਤੋਂ ਮੁਨਾਫਾ ਕਮਾਉਣ ਦੇ ਮਾਮਲੇ ਦੀ ਗੱਲ ਕਰਦਿਆਂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਬੇਨਕਾਬ ਕੀਤੇ ਵੈਕਸੀਨ ਘੁਟਾਲੇ ਤੋਂ ਇਲਾਵਾ ਫਤਿਹ ਕਿੱਟਾਂ ਦੀ ਸਪਲਾਈ ਵਿਚ ਵੀ ਵੱਡਾ ਘੁਟਾਲਾ ਹੈ। ਉਹਨਾਂ ਕਿਹਾ ਕਿ ਇਕ ਕੰਪਨੀ ਨੂੰ ਛੇ ਮਹੀਨੇ ਦੇ ਅਰਸੇ ਲਈ ਟੈਂਡਰ ਦੇਣ ਦੇ ਬਾਵਜੂਦ ਵੀ ਸਰਕਾਰ ਨੇ ਦੁਬਾਰਾ ਟੈਂਡਰ ਮੰਗ ਲਏ ਹਨ ਤੇ ਕੀਮਤਾਂ ਵਿਚ ਵਾਧਾ ਕਰ ਕਰ ਕੇ ਇਹ ਦੂਜੀ ਕੰਪਨੀ ਨੂੰ  ਦੇ ਦਿੱਤੇ ਹਨ। ਉਹਨਾਂ ਕਿਹਾ ਕਿ ਅਜਿਹਾ ਉਦੋਂ ਕੀਤਾ ਗਿਆ ਹੈ ਜਦੋਂ ਦੂਜੀ ਕੰਪਨੀ ਗਰੈਂਡਵੇਅ ਇਨਕਾਰਪੋਰੇਸ਼ਨ ਕੋਲ ਕਿੱਟਾਂ ਸਪਲਾਈ ਕਰਨ ਦਾ ਲੋੜੀਂਦਾ ਲਾਇਸੰਸ ਵੀ ਨਹੀਂ ਹੈ।
ਵੈਕਸੀਨ ਘੁਟਾਲੇ ਦੀ ਗੱਲ ਕਰਦਿਆਂ ਸਰਦਾਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਭਾਵੇਂ ਸਰਕਾਰ ਨੇ ਵੈਕਸੀਨ ਰੇਟ ਵਧਾ ਕੇ ਪ੍ਰਾਈਵੇਟ ਹਸਪਤਾਲਾਂ ਨੂੰ ਵੇਚਣ ਤੇ ਉਹਨਾਂ ਨੂੰ ਅੱਗੇ ਮੁਨਾਫਾ ਕਮਾ ਕੇ ਵੈਕਸੀਨ ਲਗਾਉਣ ਦੀ ਆਗਿਆ ਦੇਣ ਦੀ ਗੱਲ ਮੰਨ ਲਈ ਹੈ ਪਰ ਸਰਕਾਰ ਇਸ ਮਾਮਲੇ ਵਿਚ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੀ। ਉਹਨਾਂ ਕਿਹਾ ਕਿ ਸਰਕਾਰ ਨੁੰ ਜਵਾਬਦੇਹੀ ਯਕੀਨੀ ਬਣਾਉਣੀ ਪਵੇਗੀ। ਉਹਨਾਂ ਕਿਹਾ ਕਿ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਆਪਣੇ ਹਲਕੇ ਮੁਹਾਲੀ ਵਿਚ 35 ਹਜ਼ਾਰ ਡੋਜ਼ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਨੁੰ ਵੇਚੀ ਹੈ ਤੇ ਉਹਨਾਂ ਨੂੰ ਤੁਰੰਤ ਬਰਖਾਸਤ ਕਰ ਕੇ ਉਹਨਾਂ  ਦੇ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪਹਿਲਾਂ ਸਿਹਤ ਮੰਤਰੀ ਨੁੰ ਉਹਨਾਂ ਦੇ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ 5 ਕਰੋੜ ਬਿਊਪ੍ਰੇਰਨੋਰਫਾਈਨ ਗੋਲੀਆਂ ਲਾਪਤਾ ਹੋਣ ਲਈ ਦੋਸ਼ੀ ਕਰਾਰ ਦਿੱਤਾ ਸੀ ਤੇ ਉਸ ਵੇਲੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਸੀ।
ਸਵਾਲ ਦੇ ਜਵਾਬ ਵਿਚ ਸਰਦਾਰਨੀ ਬਾਦਲ ਨੇ ਮੰਗ ਕੀਤੀ ਕਿ ਪੋਸਟ ਮੈਟ੍ਰਿਕ ਸਕੀਮ ਤਹਿਤ ਐਸ ਸੀ ਵਿਦਿਆਰਥੀਆਂ ਲਈ ਵਜ਼ੀਫੇ ਦੀ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ ਅਤੇ ਕਿਸੇ ਵੀ ਵਿਦਿਆਰਥੀ ਨੂੰ ਸਰਕਾਰ ਵੱਲੋਂ ਪ੍ਰਾਈਵੇਟ ਅਦਾਰਿਆਂ ਨੁੰ ਪੈਸਾ ਦੇਣ ਤੋਂ ਇਨਕਾਰ ਕਰਨ ਕਾਰਨ ਔਖ ਨਾ ਝੱਲਣੀ ਪਵੇ। ਉਹਨਾਂ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰ ਨੇ 2 ਲੱਖ ਐਸ ਸੀ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿਚ ਪਾ ਦਿੱਤਾ ਹੈ। ਉਹਨਾਂ ਕਿਹਾ ਕਿ ਪਹਿਲਾਂ ਵੀ ਵਿਭਾਗ ਵੱਲੋਂ ਐਸ ਸੀ ਸਕਾਲਰਸ਼ਿਪ ਪੈਸਾ ਵੰਡਣ ਵਿਚ ਕੁਤਾਹੀਆਂ ਦੀ ਗੱਲ ਆਈ ਸੀ ਤੇ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਮੰਤਰੀ ਸਾਧੂ ਸਿੰਘ ਧਰਮਸੋਤ ਨੁੰ ਦੋਸ਼ੀ ਠਹਿਰਾਇਆ ਸੀ ਪਰ ਮੁੱਖ ਮੰਤਰੀ ਨੇ ਧਰਮਸੋਤ ਦੇ ਖਿਲਾਫ ਕਾਰਵਾਈ ਕਰਨ ਦੀ ਥਾਂ ਉਹਨਾਂ ਦਾ ਬਚਾਅ ਕੀਤਾ ਸੀ। ਉਹਨਾਂ ਕਿਹਾ ਕਿ ਐਸ ਸੀ ਵਿਦਿਆਰਥੀਆਂ ਦੇ ਮੌਜੂਦਾ ਹਾਲਾਤ ਲਈ ਇਹ ਰਵੱਈਆ ਜ਼ਿੰਮੇਵਾਰ ਹੈ।
ਸਰਦਾਰਨੀ ਬਾਦਲ ਨੇ ਬਠਿੰਡਾ ਜ਼ਿਲ੍ਹੇ ਵਿਚ ਪੀ ਐਮ ਜੀ ਐਸ ਵਾਈ ਤਹਿਤ ਭਾਗੀਵੰਦਰ ਤੇ ਬੱਲੂਆਣਾ ਵਿਖੇ ਦੋ ਸੜਕਾਂ ਦੇ ਨਿਰਮਾਣ ਦਾ ਨੀਂਹ ਪੱਥਰ ਵੀ ਰੱਖਿਆ। ਇਹਨਾਂ ਦੇ ਨਿਰਮਾਣ ਲਈ ਉਹਨਾਂ ਆਪਣੇ ਐਮ ਪੀ ਲੈਡ ਫੰਡਾਂ ਵਿਚੋਂ ਪੈਸਾ ਖਰਚ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਇਹ ਸੜਕਾਂ ਬੱਲੂਆਣਾ ਤੋਂ ਝੁੰਬਾ ਅਤੇ  ਭਾਗੀਵੰਡਰ ਤੋਂ ਰਾਮਾ ਮੰਡੀ ਤੱਕ ਬਣਨਗੀਆਂ।
Published by: Ramanpreet Kaur
First published: June 5, 2021, 6:51 PM IST
ਹੋਰ ਪੜ੍ਹੋ
ਅਗਲੀ ਖ਼ਬਰ