ਚੰਡੀਗੜ੍ਹ ਵਿਚ ਕਿਰਾਏ ਦਾ ਮਕਾਨ ਲੈ ਕੇ ਰਹਿ ਰਹੇ ਦੋ ਵਿਦਿਆਰਥੀਆਂ ਦੀ ਹੱਤਿਆ

ਚੰਡੀਗੜ੍ਹ ਵਿਚ ਕਿਰਾਏ ਦਾ ਮਕਾਨ ਲੈ ਕੇ ਰਹਿ ਰਹੇ ਦੋ ਵਿਦਿਆਰਥੀਆਂ ਦੀ ਹੱਤਿਆ

 • Share this:
  ਚੰਡੀਗੜ੍ਹ ਦੇ ਸੈਕਟਰ 15 ਦੇ ਰਿਹਾਇਸ਼ੀ ਇਲਾਕੇ ਵਿਚ ਦੇਰ ਰਾਤ ਅਣਪਛਾਤਿਆਂ ਨੇ ਗੋਲੀਆਂ ਮਾਰ ਕੇ 2 ਵਿਦਿਆਰਥੀਆਂ ਦੀ ਹੱਤਿਆ ਕਰ ਦਿੱਤੀ। ਦੇਵੋਂ ਨੌਜਵਾਨ ਸੈਕਟਰ 11 ਕਾਲਜ ਵਿਚ ਪੜ੍ਹਦੇ ਸਨ ਤੇ 2 ਦਿਨ ਪਹਿਲਾਂ ਹੀ ਸੈਕਟਰ 15 ਵਿਚ ਕਿਰਾਏ ਉਤੇ ਮਕਾਨ ਲਿਆ ਸੀ।

  ਦੋਵੇਂ ਵਿਦਿਆਰਥੀ ਹਰਿਆਣੇ ਦੇ ਸਨ, ਜਿਨ੍ਹਾਂ ਦਾ ਸੈਕਟਰ-15 ਸਥਿਤ ਉਨ੍ਹਾਂ ਦੇ ਕਿਰਾਏ ਦੇ ਮਕਾਨ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ਅਜੈ ਕੁਮਾਰ ਤੇ ਵਿਨੀਤ ਦੇ ਤੌਰ 'ਤੇ ਕੀਤੀ ਗਈ ਹੈ। ਦੋਹਾਂ ਦੀ ਉਮਰ ਕਰੀਬ 20 ਸਾਲਾਂ ਦੀ ਸੀ। ਅਜੈ ਇਕ ਨਿਜੀ ਯੂਨੀਵਰਸਿਟੀ ਦਾ ਵਿਦਿਆਰਥੀ ਸੀ, ਜਦੋਂ ਕਿ ਵਿਨੀਤ ਇਕ ਸਰਕਾਰੀ ਕਾਲਜ 'ਚ ਪੜ੍ਹਦਾ ਸੀ।

  ਪੁਲਿਸ ਮੁਤਾਬਕ ਇਹ ਘਟਨਾ ਦੇਰ ਰਾਤ ਨੂੰ ਵਾਪਰੀ। ਉਸ ਸਮੇਂ ਬਿਲਡਿੰਗ 'ਚ ਅਜੈ ਤੇ ਵਿਨੀਤ ਆਪਣੇ ਦੋਸਤ ਮੋਹਿਤ ਨਾਲ ਮੌਜੂਦ ਸਨ। ਮੋਹਿਤ ਇਸ ਘਟਨਾ 'ਚ ਸੁਰੱਖਿਅਤ ਬਚ ਨਿਕਲਿਆ। ਪੁਲਿਸ ਨੂੰ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਲੱਗ ਰਿਹਾ ਹੈ ਪਰ ਹਰ ਪੱਖੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਘਟਨਾ ਵਾਲੀ ਥਾਂ ਪੰਜਾਬ ਯੂਨੀਵਰਸਿਟੀ ਦੇ ਨੇੜੇ ਹੈ ਅਤੇ ਇੱਥੇ ਵੱਡੀ ਗਿਣਤੀ 'ਚ ਵਿਦਿਆਰਥੀ ਕਿਰਾਏ 'ਤੇ ਮਕਾਨ ਜਾਂ ਕਮਰਾ ਲੈ ਕੇ ਰਹਿੰਦੇ ਹਨ।
  Published by:Gurwinder Singh
  First published: