Home /News /punjab /

ਰੂਪਨਗਰ ਥਰਮਲ ਪਲਾਂਟ ਦੇ ਦੋ ਯੂਨਿਟ ਹੋਏ ਬੰਦ, ਇੱਕ 'ਚ ਆਈ ਤਕਨੀਕੀ ਖਰਾਬੀ ਤਾਂ ਦੂਜਾ ਕੋਲੇ ਦੀ ਕਮੀ ਕਰਨ ਹੋਇਆ ਬੰਦ

ਰੂਪਨਗਰ ਥਰਮਲ ਪਲਾਂਟ ਦੇ ਦੋ ਯੂਨਿਟ ਹੋਏ ਬੰਦ, ਇੱਕ 'ਚ ਆਈ ਤਕਨੀਕੀ ਖਰਾਬੀ ਤਾਂ ਦੂਜਾ ਕੋਲੇ ਦੀ ਕਮੀ ਕਰਨ ਹੋਇਆ ਬੰਦ

ਰੂਪਨਗਰ ਥਰਮਲ ਪਲਾਂਟ ਦੇ ਦੋ ਯੂਨਿਟ ਹੋਏ ਬੰਦ,ਇਹ ਹੈ ਦੋਵਾਂ ਦੇ ਬੰਦ ਹੋਣ ਦਾ ਕਾਰਨ

ਰੂਪਨਗਰ ਥਰਮਲ ਪਲਾਂਟ ਦੇ ਦੋ ਯੂਨਿਟ ਹੋਏ ਬੰਦ,ਇਹ ਹੈ ਦੋਵਾਂ ਦੇ ਬੰਦ ਹੋਣ ਦਾ ਕਾਰਨ

ਰੂਪਨਗਰ ਦੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਦੋ ਯੂਨਿਟ ਬੰਦ ਹੋ ਗਏ। ਪਲਾਂਟ ਦਾ ਯੂਨਿਟ ਨੰਬਰ 6 ਸ਼ੁੱਕਰਵਾਰ ਸਵੇਰੇ 2.30 ਵਜੇ ਕਿਸੇ ਤਕਨੀਕੀ ਨੁਕਸ ਦੇ ਕਾਰਨ ਬੰਦ ਹੋ ਗਿਆ ਸੀ । ਹਾਲਾਂਕਿ 5 ਨੰਬਰ ਯੂਨਿਟ ਨੂੰ ਸ਼ੁੱਕਰਵਾਰ ਸਵੇਰੇ ਪ੍ਰਬੰਧਕਾਂ ਵੱਲੋਂ ਕੋਲੇ ਦੀ ਕਮੀ ਦੇ ਕਾਰਨ ਬੰਦ ਕੀਤਾ ਦੱਸਿਆ ਜਾ ਰਿਹਾ ਹੈ ।

ਹੋਰ ਪੜ੍ਹੋ ...
  • Share this:

ਸ਼ੁੱਕਰਵਾਰ ਨੂੰ ਰੂਪਨਗਰ ਦੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਦੋ ਯੂਨਿਟ ਬੰਦ ਹੋ ਗਏ। ਪਲਾਂਟ ਦਾ ਯੂਨਿਟ ਨੰਬਰ 6 ਸ਼ੁੱਕਰਵਾਰ ਸਵੇਰੇ 2.30 ਵਜੇ ਕਿਸੇ ਤਕਨੀਕੀ ਨੁਕਸ ਦੇ ਕਾਰਨ ਬੰਦ ਹੋ ਗਿਆ ਸੀ । ਹਾਲਾਂਕਿ 5 ਨੰਬਰ ਯੂਨਿਟ ਨੂੰ ਸ਼ੁੱਕਰਵਾਰ ਸਵੇਰੇ ਪ੍ਰਬੰਧਕਾਂ ਵੱਲੋਂ ਕੋਲੇ ਦੀ ਕਮੀ ਦੇ ਕਾਰਨ ਬੰਦ ਕੀਤਾ ਦੱਸਿਆ ਜਾ ਰਿਹਾ ਹੈ । ਪਰ ਥਰਮਲ ਪਲਾਂਟ ਦੇ ਮੁੱਖ ਇੰਜਨੀਅਰ ਮਨਜੀਤ ਸਿੰਘ ਨੇ ਦੋਵੇਂ ਯੂਨਿਟਾਂ ਦੇ ਬੰਦ ਹੋਣ ਦਾ ਕਾਰਨ ਕੋਲਾ ਫੀਡਿੰਗ ਸਿਸਟਮ ਵਿੱਚ ਆਈ ਤਕਨੀਕੀ ਸਮੱਸਿਆ ਦੱਸਿਆ।

ਥਰਮਲ ਪਲਾਂਟ ਦੇ ਮੁੱਖ ਇੰਜਨੀਅਰ ਮਨਜੀਤ ਸਿੰਘ ਨੇ ਦਾਅਵਾ ਕੀਤਾ ਕਿ ਬੰਦ ਯੂਨਿਟਾਂ ਨੂੰ ਮੁੜ ਚਾਲੂ ਕਰਨ ਲਈ ਇੰਜਨੀਅਰਾਂ ਦੀ ਟੀਮ ਜੁਟ ਗਈ ਹੈ। ਪਲਾਂਟ ਦੇ ਕੰਟਰੋਲ ਰੂਮ ਤੋਂ ਮਿਲੀ ਜਾਣਕਾਰੀ ਅਨੁਸਾਰ ਥਰਮਲ ਪਲਾਂਟ ਰੂਪਨਗਰ ਦੇ ਕੋਲਾ ਭੰਡਾਰਾਂ ਵਿੱਚ ਸਿਰਫ 6 ਦਿਨਾਂ ਦਾ ਕੋਲਾ ਹੀ ਬਾਕੀ ਬਚਿਆ ਹੈ।

ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਥਰਮਲ ਪਲਾਂਟ ਰੂਪਨਗਰ ਵਿਖੇ ਪਛਵਾੜੇ ਦੀ ਖਾਣ ਤੋਂ ਕੋਲਾ ਲੈ ਕੇ ਆਈ ਗੱਡੀ ਦਾ ਸਵਾਗਤ ਕਰਨ ਸਬੰਧੀ ਕਰਵਾਏ ਸਮਾਰੋਹ ਦੌਰਾਨ ਇਹ ਦਾਅਵਾ ਕੀਤਾ ਸੀ ਕਿ ਹੁਣ ਪੰਜਾਬ ਦੇ ਥਰਮਲ ਪਲਾਂਟ ਕੋਲੇ ਦੀ ਘਾਟ ਕਾਰਨ ਬੰਦ ਨਹੀਂ ਹੋਣਗੇ।

Published by:Shiv Kumar
First published:

Tags: Coal, Punjab, Rupnagar, Thermal Plant