Home /News /punjab /

ਅੱਜ 5ਵਾਂ ਦਿਨ: ਜਨਮਦਿਨ 'ਤੇ ਵੀ ਬੋਰਵੈੱਲ 'ਚ ਮਾਸੂਮ

ਅੱਜ 5ਵਾਂ ਦਿਨ: ਜਨਮਦਿਨ 'ਤੇ ਵੀ ਬੋਰਵੈੱਲ 'ਚ ਮਾਸੂਮ

 • Share this:

  ਸੰਗਰੂਰ ਦਾ ਫਤਿਹਵੀਰ ਅੱਜ ਆਪਣੇ ਜਨਮਦਿਨ ਮੌਕੇ ਵੀ ਬੋਰਵੈੱਲ ਤੋਂ ਬਾਹਰ ਨਹੀਂ ਨਿਕਲ ਸਕਿਆ। ਉਹ ਪਿਛਲੇ ਕਰੀਬ 88 ਘੰਟਿਆਂ ਤੋਂ ਬੋਰਵੈੱਲ 'ਚ ਫਸਿਆ ਹੈ ਤੇ ਉਸਦੀ ਮੌਤ ਨਾਲ ਜੰਗ ਲਗਾਤਾਰ ਜਾਰੀ ਹੈ। ਮਾਸੂਮ 4 ਦਿਨ ਪਹਿਲਾਂ 200 ਫੁਟ ਡੂੰਘੇ ਬੋਰਵੈੱਲ 'ਚ ਡਿੱਗਿਆ ਸੀ। ਉਸਨੂੰ ਬਾਹਰ ਕੱਢਣ ਲਈ  ਰੈਸਕਿਊ ਆਪਰੇਸ਼ਨ ਦਾ ਕੰਮ ਜਾਰੀ ਹੈ। ਫਤਿਹਵੀਰ ਨੂੰ ਬਚਾਉਣ ਲਈ ਡਾਕਟਰਾਂ ਦੀਆਂ ਵਿਸ਼ੇਸ਼ ਟੀਮਾਂ ਤਿਆਰ ਹਨ। ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਖੁਦ  ਬਚਾਅ ਕਾਰਜਾਂ ਦਾ ਜਾਇਜ਼ਾ ਲੈ ਰਹੇ ਹਨ।


  ਦੱਸ ਦੇਈਏ ਵੀਰਵਾਰ ਦੁਪਹਿਰ 3:30 ਵਜੇ ਬੱਚਾ ਬੋਰਵੈੱਲ ਵਿੱਚ ਡਿੱਗਿਆ ਸੀ। ਇਸ ਮਗਰੋਂ 4.30 ਵਜੇ ਲੋਕਲ ਪ੍ਰਸ਼ਾਸਨ ਨੇ ਬਚਾਅ ਕਾਰਜ ਆਰੰਭੇ ਤੇ ਕਰੀਬ 7 ਵਜੇ ਐਨਡੀਐਰਐਫ ਦੀ ਟੀਮ ਬੁਲਾਈ ਗਈ। ਟੀਮ ਨੇ ਆ ਕੇ ਬੋਰਵੈੱਲ ਦਾ ਨਿਰੀਖਣ ਕਰਨ ਤੋਂ ਬਾਅਦ ਬੋਰ ਦੇ ਬਰਾਬਰ ਇੱਕ ਨਵਾਂ ਬੋਰ ਕਰਨਾ ਤੈਅ ਕੀਤਾ। ਜਿਸ ਤੋਂ ਬਾਅਦ ਪੁਟਾਈ ਦਾ ਕੰਮ ਸ਼ੁਰੂ ਹੋਇਆ। ਬੱਚੇ ਤੱਕ ਡਾਕਟਰ ਦੀ ਦੇਖਰੇਖ ਵਿਚ ਆਕਸੀਜਨ ਪਹੁੰਚਾਈ ਜਾ ਰਹੀ ਹੈ।


  ਸੀਸੀਟੀਵੀ ਫੁਟੇਜ ਰਾਹੀਂ ਬੱਚੇ ਦੀ ਪਹਿਲੀ ਤਸਵੀਰ ਸਾਹਮਣੇ ਆਈ ਜਿਸ ਵਿੱਚ ਉਸ ਦੇ ਹੱਥਾਂ ਦੀ ਹਰਕਤ ਦੇਖੀ ਗਈ। ਸ਼ਨੀਵਾਰ ਨੂੰ ਸੀਸੀਟੀਵੀ ਫੁਟੇਜ ਵਿੱਚ ਬੱਚੇ ਦੇ ਹੱਥਾਂ 'ਤੇ ਸੋਜ਼ਸ਼ ਨਜ਼ਰ ਆਈ ਜਿਸ ਤੋਂ ਡਾਕਟਰਾਂ ਨੇ ਅੰਦਾਜ਼ਾ ਲਾਇਆ ਕਿ ਬੱਚਾ ਸਲਾਮਤ ਹੈ। ਹਾਲਾਂਕਿ ਬਾਅਦ ਵਿੱਚ ਸੋਜ਼ਸ਼ ਘਟਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ। ਪਿਛਲੇ ਇੱਕ ਦਿਨ ਉਸਦੇ ਹੱਥਾਂ ਵਿੱਚ ਕੋਈ ਹਰਕਤ ਨਹੀਂ ਦੇਖੀ ਗਈ। ਬਚਾਅ ਕਾਰਜਾਂ ਵਿੱਚ ਦੇਰੀ ਹੋਣ ਕਾਰਨ ਲੋਕਾਂ ਦਾਸਰਕਾਰ ਪ੍ਰਤੀ ਰੋਸ ਜਾਹਿਰ ਹੋ ਰਿਹਾ ਹੈ।

  First published:

  Tags: FatehVeer Rescue Operation