Home /News /punjab /

ਜਲੰਧਰ ਵਿੱਚ ਹੈਰੋਇਨ ਸਮੇਤ ਦੋ ਨੌਜਵਾਨ ਗ੍ਰਿਫ਼ਤਾਰ

ਜਲੰਧਰ ਵਿੱਚ ਹੈਰੋਇਨ ਸਮੇਤ ਦੋ ਨੌਜਵਾਨ ਗ੍ਰਿਫ਼ਤਾਰ

ਜਲੰਧਰ ਵਿੱਚ ਹੈਰੋਇਨ ਸਮੇਤ ਦੋ ਨੌਜਵਾਨ ਗ੍ਰਿਫ਼ਤਾਰ

ਜਲੰਧਰ ਵਿੱਚ ਹੈਰੋਇਨ ਸਮੇਤ ਦੋ ਨੌਜਵਾਨ ਗ੍ਰਿਫ਼ਤਾਰ

ਲੀਸ ਦੁਆਰਾ ਨਸ਼ਾ ਛੁਡਾਊ ਦੀ ਮੁਹਿੰਮ ਦੇ ਤਹਿਤ ਅੱਜ ਦੋ ਵੱਖ ਵੱਖ ਜਗ੍ਹਾ ਤੋਂ ਦੋ ਵਿਅਕਤੀਆਂ ਨੂੰ ਨਸ਼ੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਜਿਨ੍ਹਾਂ ਵਿਚੋਂ ਪਰਮਬੀਰ ਸਿੰਘ ਪੱਪੀ ਜਿਸ ਪਾਸੋਂ ਪੰਜ ਗ੍ਰਾਮ ਹੈਰੋਇਨ ਬਰਾਮਦ ਕੀਤੀ ਅਤੇ ਦੂਸਰਾ ਰਵੀ ਕੁਮਾਰ ਜਿਸ ਪਾਸੋਂ ਪੰਜ ਸੌ ਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ।

ਹੋਰ ਪੜ੍ਹੋ ...
 • Share this:

  ਜਲੰਧਰ : ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਦੁਆਰਾ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਦੁਆਰਾ ਐੱਸਐੱਸਪੀ ਕਪੂਰਥਲਾ ਅਤੇ ਐੱਸਪੀ ਫਗਵਾੜਾ ਦੀ ਦੇਖ ਰੇਖ ਵਿੱਚ ਥਾਣਾ ਸਿਟੀ ਫਗਵਾੜਾ ਦੀ ਪੁਲੀਸ ਦੁਆਰਾ ਨਸ਼ਾ ਛੁਡਾਊ ਦੀ ਮੁਹਿੰਮ ਦੇ ਤਹਿਤ ਅੱਜ ਦੋ ਵੱਖ ਵੱਖ ਜਗ੍ਹਾ ਤੋਂ ਦੋ ਵਿਅਕਤੀਆਂ ਨੂੰ ਨਸ਼ੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਜਿਨ੍ਹਾਂ ਵਿਚੋਂ ਪਰਮਬੀਰ ਸਿੰਘ ਪੱਪੀ ਜਿਸ ਪਾਸੋਂ ਪੰਜ ਗ੍ਰਾਮ ਹੈਰੋਇਨ ਬਰਾਮਦ ਕੀਤੀ ਅਤੇ ਦੂਸਰਾ ਰਵੀ ਕੁਮਾਰ ਜਿਸ ਪਾਸੋਂ ਪੰਜ ਸੌ ਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ।

  ਇਸ ਮੌਕੇ ਮੁੱਖ ਅਫ਼ਸਰ ਅਮਨ ਨਾਹਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰਵੀ ਕੁਮਾਰ ਗਾਂਜਾ ਵੇਚ ਰਿਹਾ ਹੈ। ਉਸੇ ਦੌਰਾਨ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਰਮਵੀਰ ਗਾਂਜਾ ਪੀਣ ਦਾ ਵੀ ਆਦੀ ਸੀ ਅਤੇ ਸਪਲਾਈ ਵੀ ਕਰਦਾ ਸੀ।

  ਉਨ੍ਹਾਂ ਕਿਹਾ ਕਿ ਇਨ੍ਹਾਂ ਦੋਨਾਂ ਤੇ ਵੱਖ ਵੱਖ ਪਰਚੇ ਦਰਜ ਕੀਤੇ ਗਏ ਹਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪਰਮਵੀਰ ਜਿਸ ਤੇ ਪਹਿਲਾਂ ਵੀ ਤਿੰਨ ਚੋਰੀ ਅਤੇ ਲੁੱਟਾਂ ਖੋਹਾਂ ਅਤੇ ਦੋ ਐੱਨਡੀਪੀਐੱਸ ਐਕਟ ਦੇ ਪੰਜ ਮੁਕੱਦਮੇ ਦਰਜ ਹਨ।

  ਉਨ੍ਹਾਂ ਕਿਹਾ ਕਿ ਪਰਮਵੀਰ ਮਨਫ਼ੀ ਤਿੱਨ ਹਜ਼ਾਰ ਰੁਪਏ ਗ੍ਰਾਮ ਨਸ਼ਾ ਸਪਲਾਈ ਕਰਦਾ ਸੀ। ਉਨ੍ਹਾਂ ਕਿਹਾ ਕਿ ਬਾਕੀ ਦੀ ਜਾਣਕਾਰੀ ਮਾਣਯੋਗ ਅਦਾਲਤ ਵਿਚ ਰਿਮਾਂਡ ਲੈ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

  Published by:Sukhwinder Singh
  First published:

  Tags: Heroin