13 ਅਪ੍ਰੈਲ 1919 ਨੂੰ ਊਧਮ ਸਿੰਘ ਜਲਿਆਂ ਵਾਲੇ ਬਾਗ਼ 'ਚ ਮੋਜੂਦ ਨਹੀਂ ਸੀ: ਖੋਜ 'ਚ ਹੈਰਾਨਕੁਨ ਗੱਲਾਂ..

News18 Punjabi | News18 Punjab
Updated: July 31, 2020, 12:16 PM IST
share image
13 ਅਪ੍ਰੈਲ 1919 ਨੂੰ ਊਧਮ ਸਿੰਘ ਜਲਿਆਂ ਵਾਲੇ ਬਾਗ਼ 'ਚ ਮੋਜੂਦ ਨਹੀਂ ਸੀ: ਖੋਜ 'ਚ ਹੈਰਾਨਕੁਨ ਗੱਲਾਂ..
13 ਅਪ੍ਰੈਲ 1919 ਨੂੰ ਊਧਮ ਸਿੰਘ ਜਲਿਆਂ ਵਾਲੇ ਬਾਗ਼ 'ਚ ਮੋਜੂਦ ਨਹੀਂ ਸੀ: ਖੋਜ 'ਚ ਹੈਰਾਨਕੁਨ ਗੱਲਾਂ..

ਸ਼ਹੀਦ ਊਧਮ ਸਿੰਘ ਬਾਰੇ ਆਮ ਪ੍ਰਚੱਲਿਤ ਗੱਲਾਂ ਇਤਿਹਾਸਿਕ ਤੱਥਾਂ ਤੋਂ ਬਹੁਤ ਦੂਰ ਹਨ. 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਵਿੱਚ ਗੋਲੀਆਂ ਚਲਾਉਣ ਪਿੱਛੇ ਸਿਰਫ ਬਦਲੇ ਦੀ ਭਾਵਨਾ ਨਹੀਂ ਬਲਕਿ ਸਮਾਜਿਕ ਤਬਦੀਲੀ ਦਾ ਮਿਸ਼ਨ ਸੀ..

  • Share this:
  • Facebook share img
  • Twitter share img
  • Linkedin share img
ਜਲਿਆਂਵਾਲਾ ਬਾਗ ਦੇ ਸਾਕੇ ਦਾ ਬਦਲਾ ਊਧਮ ਸਿੰਘ ਨੇ 13 ਮਾਰਚ 1940 ਵਿੱਚ ਮਾਈਕਲ ਫਰਾਂਸਿਸ ਓ' ਡਵਾਇਰ ਨੂੰ ਗੋਲੀ ਮਾਰ ਕੇ ਲਿਆ ਸੀ। ਊਧਮ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ 31 ਜੁਲਾਈ 1940 ਨੂੰ ਲੰਡਨ ਦੀ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ ਸੀ। ਉਨ੍ਹਾਂ ਦੀ ਦੇਹ ਨੂੰ ਜੇਲ੍ਹ ਵਿੱਚ ਹੀ ਦਫ਼ਨ ਕਰ ਦਿੱਤਾ ਗਿਆ ਸੀ। ਅੱਜ ਉਨ੍ਹਾਂ ਸ਼ਹੀਦੀ ਦਿਹਾੜਾ ਹੈ।

ਇਹ ਅਕਸਰ ਪੜ੍ਹਣ ਜਾਂ ਸੁਣਨ ਨੂੰ ਮਿਲਦਾ ਹੈ ਕਿ ਸ਼ਹੀਦ ਊਧਮ ਸਿੰਘ ,13 ਅਪ੍ਰੈਲ 1919 ਨੂੰ ਊਧਮ ਸਿੰਘ ਜਲਿਆਂ ਵਾਲੇ ਬਾਗ਼ ਵਿੱਚ ਮੋਜੂਦ ਸਨ। ਇਹ ਖੂਨੀ ਸਾਕੇ ਨੂੰ ਦੇਖ ਕੇ ਉਨ੍ਹਾਂ ਦੇ ਮਨ ਵਿੱਰ ਭਾਰੀ ਰੋਸ ਜਾਹਿਰ ਹੋਇਆ ਤੇ ਉਨ੍ਹਾਂ ਇਸਦਾ ਬਦਲਾ ਲੈਣ ਨੂੰ ਹੀ ਆਪਣੇ ਜੀਵਨ ਦਾ ਇੱਕ ਉਦੇਸ਼ ਬਣਾ ਲਿਆ। ਆਖਿਰਕਾਰ ਉਨ੍ਹਾਂ ਨੇ ਲੰਡਨ ਵਿੱਚ 13 ਮਾਰਚ 1940 ਵਿੱਚ ਮਾਈਕਲ ਫਰਾਂਸਿਸ ਓ' ਡਵਾਇਰ ਨੂੰ ਗੋਲੀ ਮਾਰ ਕੇ ਲਿਆ ਸੀ। ਪਰ ਇਸਦੇ ਉਲਟ ਸ਼ਹੀਦ ਊਧਮ ਸਿੰਘ ਉੱਤੇ ਖੋਜ ਕਰਨ ਵਾਲੇ ਰਕੇਸ਼ ਕੁਮਾਰ ਦਾ ਕਹਿਣਾ ਹੈ ਕਿ 13 ਅਪ੍ਰੈਲ 1919 ਨੂੰ ਊਧਮ ਸਿੰਘ ਜਲਿਆਂ ਵਾਲੇ ਬਾਗ਼ ਵਿੱਚ ਮੋਜੂਦ ਨਹੀਂ ਸੀ। ਜਲਿਆਂ ਵਾਲੇ ਬਾਗ਼ ਲਈ ਡਾਈਰ ਸਿੱਧੇ ਤੋਰ ਤੇ ਦੋਸ਼ੀ ਸੀ ਉਹ ਬਿਮਾਰ ਹੋ ਕਿ 1927 ਵਿੱਚ ਮਰ ਗਿਆ ਸੀ।

ਉਨ੍ਹਾਂ ਕਿਹਾ ਕਿ ‘ਉਧਮ ਸਿੰਘ ਦੇ ਜਲਿਆਂ ਵਾਲੇ ਬਾਗ਼ ਦੇ ਬਦਲੇ ਵਾਲੀ ਕੋਈ ਗੱਲ ਨੀ, ਉਹ ਤਾਂ ਬ੍ਰਿਟਸ਼ ਸਾਮਰਾਜ ਦੇ ਭਾਰਤੀਆ ਤੇ ਕੀਤੇ ਜਾ ਰਹੇ ਸਾਰੇ ਜ਼ੁਲਮਾਂ ਕਤਲਾਂ ਦੇ ਵਿਰੁੱਧ ਸੀ। ਉਸ ਦਾ ਨਿਸ਼ਾਨਾ ਵੱਡਾ ਸੀ ਉਹ ਭਾਰਤ ਨੂੰ ਆਜਾਦ ਦੇਖਣਾ ਚਾਹੁੰਦਾ ਸੀ। ਗ਼ਦਰ ਪਾਰਟੀ ਨਾਲ ਜੁੜੀਆਂ ਸੀ ਭਗਤ ਸਿੰਘ ਨੂੰ ਅਪਣਾ ਦੋਸਤ ਦੱਸਦਾ ਸੀ ਉਸ ਦਾ ਸੁਪਨਾ ਚੰਗੇ ਸਮਾਜ ਦਾ ਸੀ।‘
ਉਨ੍ਹਾਂ ਕਿਹਾ ਕਿ ਉਸ ਦੀ ਕੁਰਬਾਨੀ ਨੂੰ ਜਲਿਆਂ ਵਾਲੇ ਬਾਗ਼ ਦੇ ਬਦਲੇ ਤੱਕ ਸੀਮਿਤ ਕਰਨਾ ਉਸ ਦੀ ਕੁਰਬਾਨੀ ਉਸ ਦੀ ਸੋਚ ਨੂੰ ਘਟਾ ਕਿ ਦੇਖਣਾ ਹੈ।

ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਇਤਿਹਾਸਿਕ ਤੱਥ ਮੌਜੂਦ ਨਹੀਂ ਕਿ ਊਧਮ ਸਿੰਘ, ਰਿਵਾਲਵਾਰ ਨੂੰ ਇੱਕ ਕਿਤਾਬ ਵਿੱਚ ਪਾ ਕੇ ਕੈਕਸਟਨ ਹਾਲ ਵਿੱਚ ਦਾਖਲ ਹੋਇਆ ਬਲਕਿ ਰਿਵਾਲਵਰ ਉਹਨਾਂ ਦੇ ਪਾਏ ਨੀਲੇ ਰੰਗ ਦੇ ਕੋਟ ਪੈਂਟ ਅੰਦਰ ਹੀ ਮੌਜੂਦ ਸੀ. ਸ਼੍ਰੀ ਰਾਕੇਸ਼ ਕੁਮਾਰ ਨੇ ਇਹ ਵੀ ਖੁਲਾਸਾ ਕੀਤਾ ਕਿ ਬ੍ਰਿਟਿਸ਼ ਸਰਕਾਰ ਦੇ ਗੁਪਤ ਦਸਤਾਵੇਜ਼ਾਂ ਤੋਂ ਪਤਾ ਲਗਦਾ ਹੈ ਕਿ ਜਲ੍ਹਿਆਂਵਾਲੇ ਬਾਗ਼ ਦੇ ਸਾਕੇ ਯਾਨੀ 13 ਅਪ੍ਰੈਲ 1919 ਨੂੰ ਸ਼ਹੀਦ ਊਧਮ ਸਿੰਘ ਮੌਕੇ ’ਤੇ ਮੌਜੂਦ ਨਹੀਂ ਸੀ।


ਰਾਕੇਸ਼ ਕੁਮਾਰ ਨੇ ਦਾਅਵਾ ਕੀਤਾ ਕਿ ਜੂਨ 1997 'ਚ ਇੰਗਲੈਡ ਸਰਕਾਰ ਵੱਲੋਂ ਰਿਲੀਜ ਕੀਤੀਆਂ ਗਈਆਂ 5 ਫਾਈਲਾਂ (771ਪੰਨੇ) ਤੋਂ ਪਤਾ ਲਗਦਾ ਹੈ ਕਿ ਸ਼ਹੀਦ ਊਧਮ ਸਿੰਘ ਨੇ ਕੈਕਸਟਨ ਹਾਲ ਵਿੱਚ ਇਕੱਲੇ ਮਾਈਕਲ ਓਡਵਾਇਰ 'ਤੇ ਨਹੀਂ ਬਲਕਿ ਕੁੱਲ ਚਾਰ ਅੰਗਰੇਜ਼ ਅਫਸਰਾਂ 'ਤੇ ਛੇ ਗੋਲੀਆਂ ਦਾਗੀਆਂ ਜਿਹਨਾਂ ਵਿੱਚ ਮਾਈਕਲ ਓਡਵਾਇਰ ਮੌਕੇ 'ਤੇ ਹੀ ਮਾਰਿਆ ਗਿਆ ਅਤੇ ਬਾਕੀ ਜ਼ਖਮੀ ਹੋਏ।  ਇਹ ਸਾਰੇ ਅਫਸਰ ਭਾਰਤ ਵਿੱਚ ਗਵਰਨਰ ਰਹਿ ਚੁੱਕੇ ਸਨ ਅਤੇ ਭਾਰਤ ਦੀ ਆਜ਼ਾਦੀ ਦੇ ਵਿਰੋਧੀ ਸਨ।

ਉਹਨਾਂ ਇਹ ਵੀ ਦਾਅਵਾ ਕੀਤਾ ਕਿ ਊਧਮ ਸਿੰਘ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਨੂੰ ਮੌਕੇ 'ਤੇ ਫੜ੍ਹ ਲਿਆ ਗਿਆ ਸੀ। ਉਹਨਾਂ ਕਿਹਾ ਕਿ ਗਦਰ ਲਹਿਰ ਨੂੰ ਕੁਚਲਣ ਵਿੱਚ ਮਾਈਕਲ ਓਡਵਾਇਰ ਦਾ ਮੁੱਖ ਰੋਲ ਸੀ ਅਤੇ ਸ਼ਹੀਦ ਊਧਮ ਸਿੰਘ ਗਦਰੀਆਂ ਤੋਂ ਪ੍ਰੇਰਿਤ ਸੀ। ਸ਼੍ਰੀ ਰਾਕੇਸ਼ ਕੁਮਾਰ ਨੇ ਕਿਹਾ ਕਿ ਦਸਤਾਵੇਜ਼ਾਂ ਤੋਂ ਪਤਾ ਲਗਦਾ ਹੈ ਕਿ ਸ਼ਹੀਦ ਊਧਮ ਸਿੰਘ ਨੇ ਆਪਣੇ ਜਿੰਦਗੀ ਵਿੱਚ ਕਰੀਬ 10 ਨਾਂ ਵਰਤੇ।

ਉਹਨਾਂ ਅੱਗੇ ਇਹ ਵੀ ਕਿਹਾ ਕਿ ਊਧਮ ਸਿੰਘ ਦੀਆਂ 20 ਤੋਂ ਜਿਆਦਾ ਫੋਟੋਆਂ ਇੰਟਰਨੈਟ 'ਤੇ ਮੌਜੂਦ ਹਨ ਜੋ ਅਸਲੀ ਨਹੀਂ। ਹੁਣ ਤੱਕ ਸਿਰਫ ਚਾਰ ਅਸਲੀ ਤਸਵੀਰਾਂ ਸਾਹਮਣੇ ਆਈਆਂ ਹਨ। ਇਥੋਂ ਤੱਕ ਕਿ ਸੁਨਾਮ 'ਚ ਇੱਕ ਵੀ ਬੁੱਤ ਸ਼ਹੀਦ ਊਧਮ ਸਿੰਘ ਦੀ ਅਸਲੀ ਸ਼ਕਲ ਨਾਲ ਨਹੀਂ ਮਿਲਦੀ। ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਊਧਮ ਸਿੰਘ ਬਾਰੇ ਚਾਰ ਫਾਈਲਾਂ ਅਜੇ ਜਨਤਕ ਨਹੀਂ ਹੋਈਆਂ ਜਿਹਨਾਂ ਬਾਰੇ ਪੈਰਵਾਈ ਕਰਨ ਦੀ ਲੋੜ ਹੈ। ਉਹਨਾਂ ਦਾਅਵਾ ਕੀਤਾ ਕਿ ਸ਼ਹੀਦ ਊਧਮ ਸਿੰਘ ਸ਼ਹੀਦ ਭਗਤ ਸਿੰਘ ਤੋਂ ਪ੍ਰੇਰਿਤ ਸੀ।

ਰਾਕੇਸ਼ ਕੁਮਾਰ ਨੇ ਕਿਹਾ ਕਿ ਅੱਜਕੱਲ੍ਹ ਸੋਸ਼ਲ ਮੀਡੀਆ ‘ਤੇ ਇਹ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸ਼ਹੀਦ ਊਧਮ ਸਿੰਘ ਦੇ ਪੋਤੇ ਦਾ ਬਹੁਤ ਮਾੜਾ ਹਾਲ ਹੈ| ਉਹਨਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ ਵਿਆਹ ਹੀ ਨਹੀਂ ਸੀ ਕਰਵਾਇਆ ਫਿਰ ਪੋਤਾ ਕਿੱਥੋਂ ਆ ਗਿਆ| ਉਹਨਾਂ ਕਿਹਾ ਕਿ ਊਧਮ ਸਿੰਘ ਬਾਰੇ ਚਾਰ ਫਾਈਲਾਂ ਅਜੇ ਜਨਤਕ ਨਹੀਂ ਹੋਈਆਂ ਜਿਹਨਾਂ ਬਾਰੇ ਪੈਰਵਾਈ ਕਰਨ ਦੀ ਲੋੜ ਹੈ|

ਹੁਣ ਤੱਕ ਨਹੀਂ ਬਣੀ ਇੱਕ ਵੀ ਯਾਦਗਾਰ

ਰਾਕੇਸ਼ ਕੁਮਾਰ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਦਾ 31 ਜੁਲਾਈ 1974 ਨੂੰ ਸਸਕਾਰ ਕੀਤਾ ਗਿਆ. ਸਸਕਾਰ ਨੂੰ 42 ਸਾਲ ਹੋ ਚੁੱਕੇ ਹਨ ਪਰ ਕੋਈ ਯਾਦਗਾਰ ਨਹੀਂ ਬਣੀ।  ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਲਾਇਬਰੇਰੀ 'ਚ ਸ਼ਹੀਦ ਊਧਮ ਸਿੰਘ ਦੀਆਂ ਚਿੱਠੀਆਂ ਪਈਆਂ ਹਨ। 1939-40 ਦੀਆਂ ਦੋ ਡਾਇਰੀਆਂ, ਚਾਕੂ, ਗੋਲੀਆਂ ਇੰਗਲੈਂਡ 'ਚ ਪਏ ਹਨ. ਇੱਕ ਫੋਟੋ ਕਿਸੇ ਹੋਰ ਕੋਲ ਪਈ ਹੈ. ਮੈਮੋਰੀਅਲ ਨਾ ਹੋਣ ਕਰਕੇ ਇਹ ਚੀਜ਼ਾ ਵੱਖ-ਵੱਖ ਥਾਵਾਂ ਤੇ ਪਈਆਂ ਹਨ। ਪਰ ਹੁਣ ਸੁਨਾਮ ਊਧਮ ਸਿੰਘ ਵਾਲਾ ਵਿੱਚ ਸ਼ਹੀਦ ਊਧਮ ਸਿੰਘ ਦਾ ਸਮਾਨ ਸਾਂਭਣ ਵਾਸਤੇ ਮਿਉਜੀਅਮ ਬਣਾਉਣ ਦਾ ਐਲਾਨ ਕੀਤਾ ਹੈ।
Published by: Sukhwinder Singh
First published: July 31, 2020, 12:09 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading