ਬਰਤਾਨਵੀ ਸਿੱਖ ਕਰਤਾਰਪੁਰ ਸਾਹਿਬ ਕਾਰੀਡੋਰ ਲਈ ਪਾਕਿਸਤਾਨ ਨੂੰ ਦੇਣਗੇ 500 ਮਿਲੀਅਨ ਪੌਂਡ

News18 Punjab
Updated: June 14, 2019, 3:37 PM IST
ਬਰਤਾਨਵੀ ਸਿੱਖ ਕਰਤਾਰਪੁਰ ਸਾਹਿਬ ਕਾਰੀਡੋਰ ਲਈ ਪਾਕਿਸਤਾਨ ਨੂੰ ਦੇਣਗੇ 500 ਮਿਲੀਅਨ ਪੌਂਡ
News18 Punjab
Updated: June 14, 2019, 3:37 PM IST
ਲੰਡਨ ਦਾ ਸਿੱਖ ਭਾਈਚਾਰਾ ਪਾਕਿਸਤਾਨ ਨੂੰ 500 ਮਿਲੀਅਨ ਪੌਂਡ ਦਾ ਨਿਵੇਸ਼ ਕਰਨ ਲਈ ਤਿਆਰ ਹੈ। ਭਾਈਚਾਰੇ ਵੱਲੋਂ ਇਹ ਸਹਾਇਤਾ ਪੀਟਰ ਵਿਰਦੀ ਫਾਊਂਡੇਸ਼ਨ ਦੀ ਮਦਦ ਨਾਲ ਕੀਤੀ ਜਾਵੇਗੀ। ਇਹ ਨਿਵੇਸ਼ ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਕਾਰੀਡੋਰ ਲਈ ਕੀਤਾ ਜਾਵੇਗਾ।

ਉੱਘੇ ਬ੍ਰਿਟਿਸ਼ ਸਿੱਖ ਰੀਅਲ ਅਸਟੇਟ ਕਾਰੋਬਾਰੀ ਨੇ ਪਾਕਿਸਤਾਨ ਦੇ ਗੁਰਧਾਮਾਂ ਲਈ ਨਵਾਂ ਟਰੱਸਟ ਬਣਾਉਣ ਦੀ ਯੋਜਨਾ ਬਣਾਈ ਹੈ ਤਾਂ ਜੋ ਕਰਤਾਰਪੁਰ ਲਾਂਘੇ ਰਾਹੀਂ ਧਾਰਮਿਕ ਯਾਤਰਾਵਾਂ ਅਤੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਦੇ ਪ੍ਰੋਜੈਕਟਾਂ ਨੂੰ ਨੇਪਰੇ ਚਾੜ੍ਹਿਆ ਜਾ ਸਕੇ। ਲੰਡਨ ਆਧਾਰਤ ਕੰਪਨੀ ਬੀ ਐਂਡ ਐਸ ਪ੍ਰਾਪਰਟੀ ਦੇ ਬਾਨੀ ਪੀਟਰ ਵਿਰਦੀ ਨੇ ਕਿਹਾ ਕਿ ਉਨ੍ਹਾਂ ਦੀ ਫਾਊਂਡੇਸ਼ਨ ਅਤੇ ਦੁਨੀਆਂ ਭਰ ਦੇ ਵਪਾਰੀਆਂ ਨੇ ਟਰੱਸਟ ਲਈ 500 ਮਿਲੀਅਨ ਪੌਂਡ ਦਿੱਤੇ ਹਨ, ਜਿਸ ਦਾ ਨਾਂ ਗੁਰੂ ਨਾਨਕ ਦੇ ਨਾਂ ’ਤੇ ਰੱਖਿਆ ਜਾਵੇਗਾ। ਨਵੇਂ ਟਰੱਸਟ ਦੀ ਯੋਜਨਾ ਜੋ ਯੂਕੇ ਵਿੱਚ ਰਜਿਸਟਰ ਹੋਵੇਗਾ ਅਤੇ ਉਸ ਦੀ ਦੇਖ ਰੇਖ ਵੀ ਇਥੋਂ ਹੀ ਕੀਤੀ ਜਾਵੇਗੀ, ਨੂੰ ਇਸ ਹਫ਼ਤੇ ਲੰਡਨ ਵਿਚ ਹੋਈ ਕੇਂਦਰੀ ਗੁਰਦੁਆਰਾ ਖਾਲਸਾ ਜਥਾ ਦੀ ਮੀਟਿੰਗ ਵਿੱਚ ਅੰਤਿਮ ਰੂਪ ਦਿੱਤਾ ਗਿਆ।

Loading...
ਜ਼ਿਕਰਯੋਗ ਹੈ ਕਿ ਵਿਰਦੀ ਅਤੇ ਹੋਰਨਾਂ ਬ੍ਰਿਟਿਸ਼ ਸਿੱਖਾਂ ਨੇ ਪਾਕਿਸਤਾਨ ਸੈਲਾਨੀ ਬੋਰਡ ਦੇ ਚੇਅਰਮੈਨ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਸ਼ੇਸ਼ ਸਹਾਇਕ ਜ਼ੁਲਫੀਕਾਰ ਬੁਖਾਰੀ ਨਾਲ ਸਿੱਖ ਭਾਈਚਾਰੇ ਦੀ ਅਹਿਮੀਅਤ ਦੇ ਇਸ ਮੁੱਦੇ ’ਤੇ ਗੱਲਬਾਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਸਿੱਖਾਂ ਨੇ ਇਸ ਪੈਸੇ ਨਾਲ ਕਰਤਾਰਪੁਰ ਸਾਹਿਬ ਕਾਰੀਡੋਰ ਦੇ ਨਾਲ-ਨਾਲ ਪਾਕਿਸਤਾਨ ਸਥਿਤ ਹੋਰ ਗੁਰਧਾਮਾਂ ਤੱਕ ਸ਼ਰਧਾਲੂਆਂ ਦੀ ਪਹੁੰਚ ਸੌਖੀ ਬਣਾਉਣ ਲਈ ਅਤਿ-ਆਧੁਨਿਕ ਬੱਸਾਂ ਨੂੰ ਨਿਸ਼ਕਾਮ ਸੇਵਾ ਹਿਤ ਚਲਾਉਣ ਦਾ ਫੈਸਲਾ ਕੀਤਾ ਹੈ।
First published: June 14, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...