Home /News /punjab /

ਇੰਗਲੈਂਡ ਦੇ ਸਮਾਜ ਸੇਵੀ ਪੰਜਾਬ ਸਰਕਾਰ ਦੇ ਨਾਲ ਮਿਲਕੇ ਬਸ ਅੱਡਿਆਂ 'ਚ ਬਣਾਉਣਗੇ ਆਧੁਨਿਕ ਟਾਇਲਟ

ਇੰਗਲੈਂਡ ਦੇ ਸਮਾਜ ਸੇਵੀ ਪੰਜਾਬ ਸਰਕਾਰ ਦੇ ਨਾਲ ਮਿਲਕੇ ਬਸ ਅੱਡਿਆਂ 'ਚ ਬਣਾਉਣਗੇ ਆਧੁਨਿਕ ਟਾਇਲਟ

ਸੁਰਿੰਦਰ ਸਿੰਘ ਨਿੱਝਰ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ

ਸੁਰਿੰਦਰ ਸਿੰਘ ਨਿੱਝਰ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ

Punjab news-ਕੁਝ ਦਿਨ ਪਹਿਲਾਂ ਸੁਰਿੰਦਰ ਸਿੰਘ ਨਿੱਝਰ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਆਪਣੇ ਵੱਲੋਂ ਸਰਕਾਰ ਨੂੰ ਆਪਣੀ ਤਰਫੋਂ 10 ਸ਼ਹਿਰਾਂ ਦੇ ਬੱਸ ਸਟੈਂਡਾਂ 'ਤੇ ਪਖਾਨੇ ਬਣਾਉਣ ਦਾ ਪ੍ਰਸਤਾਵ ਵੀ ਰੱਖਿਆ ਸੀ, ਜਿਸ ਨੂੰ ਮੁੱਖ ਮੰਤਰੀ ਨੇ ਸਵੀਕਾਰ ਕਰ ਲਿਆ।

ਹੋਰ ਪੜ੍ਹੋ ...
 • Share this:
  ਮਨੋਜ ਸ਼ਰਮਾ

  ਪਟਿਆਲਾ ਵਿਖੇ NRI ਸਮਾਜ ਸੇਵੀ ਸੁਰਿੰਦਰ ਸਿੰਘ ਨਿੱਝਰ ਵੱਲੋਂ ਇਲਾਕੇ ਦੇ ਲੋਕਾਂ ਖਾਸ ਕਰਕੇਦੀ ਸਹੂਲਤ ਲਈ ਅੱਖਾਂ ਦੇ ਅਪ੍ਰੇਸ਼ਨ ਤੋਂ ਬਾਅਦ ਲੈਂਜ਼ ਲਗਾਉਣ ਦਾ ਕੈਂਪ ਲਗਾਇਆ ਗਿਆ ਅਤੇ ਆਸਪਾਸ ਦੇ ਲੋਕਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ। ਇਸ ਮੌਕੇ ਇੱਕ ਹਜ਼ਾਰ ਲੋੜਵੰਦ ਔਰਤਾਂ ਨੂੰ ਟਰਾਈਸਾਈਕਲ ਅਤੇ ਅੰਗਹੀਣ ਵਿਅਕਤੀਆਂ ਨੂੰ ਟਰਾਈਸਾਈਕਲ ਵੰਡੇ ਗਏ। ਇਸ ਮੌਕੇ ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਵੀ ਮੌਜੂਦ ਸਨ, ਕੁਝ ਦਿਨ ਪਹਿਲਾਂ ਸੁਰਿੰਦਰ ਸਿੰਘ ਨਿੱਝਰ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਆਪਣੇ ਵੱਲੋਂ ਸਰਕਾਰ  ਨੂੰ  ਆਪਣੀ ਤਰਫੋਂ 10 ਸ਼ਹਿਰਾਂ ਦੇ ਬੱਸ ਸਟੈਂਡਾਂ 'ਤੇ ਪਖਾਨੇ ਬਣਾਉਣ ਦਾ ਪ੍ਰਸਤਾਵ ਵੀ ਰੱਖਿਆ ਸੀ, ਜਿਸ ਨੂੰ ਮੁੱਖ ਮੰਤਰੀ ਨੇ ਸਵੀਕਾਰ ਕਰ ਲਿਆ।

  ਤੁਸੀਂ ਬਹੁਤ ਸਾਰੇ ਸਮਾਜ ਸੇਵਕਾਂ ਨੂੰ ਦੇਖਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ  N.r.i.  ਨਾਲ ਅਸੀਂ ਤੁਹਾਨੂੰ ਜਾਣੂ ਕਰਵਾਉਣ ਜਾ ਰਹੇ ਹਾਂ, ਜੋ ਹਰ ਸਾਲ ਇੰਗਲੈਂਡ ਤੋਂ ਭਾਰਤ ਆ ਕੇ ਲੋਕਾਂ ਦੀ ਮਦਦ ਲਈ ਆਉਂਦੇ ਹਨ। ਇਸ ਸਮਾਜ ਸੇਵੀ ਦਾ ਨਾਂ ਹੈ ਸੁਰਿੰਦਰ ਸਿੰਘ ਨਿੱਜਰ ਹੈ। ਉਹ ਹੁਣ ਪੰਜਾਬ ਦੇ 10 ਵੱਡੇ ਬੱਸ ਸਟੈਂਡਾਂ 'ਤੇ ਸਰਕਾਰ ਦੇ ਸਹਿਯੋਗ ਨਾਲ ਆਧੁਨਿਕ ਤਕਨੀਕ ਵਾਲੇ ਪਖਾਨੇ ਬਣਾਉਣਗੇ। ਉਨ੍ਹਾਂ ਜਾਣਕਾਰੀ ਦਿੱਤੀ ਕਿ ਅੱਜ ਪਟਿਆਲਾ ਵਿਖੇ ਉਨ੍ਹਾਂ ਵੱਲੋਂ ਲਗਾਏ ਗਏ ਕੈਂਪ ਵਿੱਚ ਸੱਤ ਤੋਂ ਅੱਠ ਹਜ਼ਾਰ ਦੇ ਕਰੀਬ ਲੋਕਾਂ ਦੇ ਅਪ੍ਰੇਸ਼ਨ ਕਰਕੇ ਉਨ੍ਹਾਂ ਵਿੱਚ ਲੈਂਜ਼ ਪਾਏ ਗਏ ਅਤੇ ਲੋੜਵੰਦ ਧੀਆਂ-ਭੈਣਾਂ ਨੂੰ 1000 ਸਿਲਾਈ ਮਸ਼ੀਨਾਂ ਵੰਡੀਆਂ ਗਈਆਂ ਗਈ।

  ਇਸ ਮੌਕੇ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੀ ਪਹੁੰਚੇ, ਉਨ੍ਹਾਂ ਕਿਹਾ ਕਿ ਸੁਰਿੰਦਰ ਸਿੰਘ ਨਿੱਝਰ ਬਿਨਾਂ ਕਿਸੇ ਸਵਾਰਥ ਤੋਂ ਲੋਕਾਂ ਦੀ ਸੇਵਾ ਕਰ ਰਹੇ ਹਨ ਅਤੇ ਉਨ੍ਹਾਂ ਰਾਹੀਂ ਹਰ ਮਹੀਨੇ ਲੱਖਾਂ ਰੁਪਏ ਹੋਰ ਖਰਚੇ ਜਾਂਦੇ ਹਨ। ਦੇਸ਼ ਵਿੱਚ 40 ਤੋਂ ਵੱਧ ਆਸ਼ਰਮਾਂ ਵਿੱਚ ਰਾਸ਼ਨ ਵੀ ਦਿੱਤਾ ਜਾ ਰਿਹਾ ਹੈ ਅਤੇ ਉਹ ਹਰ ਸਾਲ ਪੰਜਾਬ ਆ ਕੇ ਲੋਕਾਂ ਦੀਆਂ ਅੱਖਾਂ ਦੇ ਅਪ੍ਰੇਸ਼ਨ  ਕਰਵਾਉਣ ਦੇ ਨਾਲ ਨਾਲ  ਲੋੜਵੰਦਾਂ ਲਈ ਘਰ ਵੀ ਬਣਾਕੇ  ਦਿੰਦੇ ਹਨ ਪਰ  ਇਸ ਪਿੱਛੇ ਉਸਦਾ ਇੱਕੋ ਇੱਕ ਕਾਰਨ ਹੈ ਕਿ ਉਨ੍ਹਾਂ ਦੇ ਕਾਰੋਬਾਰ  ਦੇ ਇੱਕ ਨੂੰ ਹਿੱਸੇ ਦੀ ਕਮਾਈ ਉਹ ਇਨ੍ਹਾਂ ਜਰੂਰਤਮੰਦ ਲੋਕਾਂ ਦੀ ਮਦਦ ਵਿੱਚ ਖਰਚ ਕਰਕੇ ਆਪਦੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਨ।
  Published by:Sukhwinder Singh
  First published:

  Tags: AAP Punjab, Patiala, Punjab government, Toilet seat

  ਅਗਲੀ ਖਬਰ